ਫਰਿੱਜ ਦੇ ਉਪਰ ਰੱਖੀਆਂ ਇਹ ਚੀਜ਼ਾਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ ! ਅੱਜ ਹੀ ਸੁਧਾਰੋ ਇਹ ਆਦਤ

8/5/2026 9:12:24 AM

ਵੈੱਬ ਡੈਸਕ - ਹਿੰਦੂ ਧਰਮ 'ਚ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਵੀ ਕੰਮ ਨੂੰ ਵਾਸਤੂ ਦੇ ਨਿਯਮਾਂ ਅਨੁਸਾਰ ਕੀਤਾ ਜਾਵੇ ਤਾਂ ਉਸ ਦੇ ਨਤੀਜੇ ਸ਼ੁਭ ਹੁੰਦੇ ਹਨ। ਗਰਮੀ ਦੇ ਮੌਸਮ 'ਚ ਅਕਸਰ ਘਰਾਂ 'ਚ ਫਰਿੱਜ ਦੀ ਵਰਤੋਂ ਵੱਧ ਜਾਂਦੀ ਹੈ ਪਰ ਜਾਣੇ-ਅਣਜਾਣੇ 'ਚ ਲੋਕ ਆਪਣੀ ਸਹੂਲਤ ਲਈ ਫਰਿੱਜ ਦੇ ਉੱਪਰ ਕਈ ਤਰ੍ਹਾਂ ਦਾ ਸਾਮਾਨ ਰੱਖ ਦਿੰਦੇ ਹਨ। ਵਾਸਤੂ ਅਨੁਸਾਰ, ਫਰਿੱਜ ਦੇ ਉੱਪਰ ਰੱਖੀਆਂ ਚੀਜ਼ਾਂ ਘਰ 'ਚ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀਆਂ ਹਨ। ਆਓ ਜਾਣਦੇ ਹਾਂ ਵਾਸਤੂ ਅਨੁਸਾਰ ਕਿਹੜੀਆਂ ਚੀਜ਼ਾਂ ਫਰਿੱਜ ਦੇ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ :-

ਟੁੱਟੀਆਂ ਹੋਈਆਂ ਚੀਜ਼ਾਂ
ਵਾਸਤੂ ਸ਼ਾਸਤਰ ਅਨੁਸਾਰ, ਰੈਫ੍ਰਿਜਰੇਟਰ ਦੇ ਉੱਪਰ ਕਦੇ ਵੀ ਪੁਰਾਣੇ ਭਾਂਡੇ ਜਾਂ ਟੁੱਟਿਆ ਹੋਇਆ ਇਲੈਕਟ੍ਰਾਨਿਕ ਸਾਮਾਨ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਘਰ 'ਚ ਆਰਥਿਕ ਨੁਕਸਾਨ ਹੋ ਸਕਦਾ ਹੈ ਅਤੇ ਮਾਨਸਿਕ ਪਰੇਸ਼ਾਨੀਆਂ 'ਚ ਵਾਧਾ ਹੁੰਦਾ ਹੈ।

ਦਵਾਈਆਂ
ਕਈ ਲੋਕ ਫਰਿੱਜ ਦੇ ਉੱਪਰ ਦਵਾਈਆਂ ਰੱਖਣ ਦੀ ਗਲਤੀ ਕਰਦੇ ਹਨ। ਵਾਸਤੂ ਅਨੁਸਾਰ ਇਸ ਨੂੰ ਬਿਲਕੁਲ ਗਲਤ ਮੰਨਿਆ ਗਿਆ ਹੈ। ਇਸ ਨਾਲ ਘਰ 'ਚ ਬੀਮਾਰੀਆਂ ਅਤੇ ਮਾਨਸਿਕ ਤਣਾਅ ਵਧ ਸਕਦਾ ਹੈ, ਨਾਲ ਹੀ ਪਰਿਵਾਰ 'ਚ ਕਲੇਸ਼ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਭਾਰੀ ਸਾਮਾਨ ਜਾਂ ਅਨਾਜ ਦੇ ਡੱਬੇ
ਫਰਿੱਜ ਦੇ ਉੱਪਰ ਜ਼ਿਆਦਾ ਭਾਰੀ ਸਾਮਾਨ ਜਾਂ ਅਨਾਜ ਦੇ ਵੱਡੇ ਡੱਬੇ ਰੱਖਣਾ ਵੀ ਉਚਿਤ ਨਹੀਂ ਹੈ। ਇਹ ਨਾ ਸਿਰਫ ਘਰ ਦੀ ਸਕਾਰਾਤਮਕ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਫਰਿੱਜ ਦੀ ਕਾਰਜਕੁਸ਼ਲਤਾ 'ਤੇ ਵੀ ਅਸਰ ਪਾਉਂਦਾ ਹੈ। ਇਸ ਨਾਲ ਘਰ 'ਚ ਤਣਾਅ ਅਤੇ ਆਰਥਿਕ ਅਸੰਤੁਲਨ ਵਧਣ ਲੱਗਦਾ ਹੈ।

ਨਕਦੀ ਜਾਂ ਜ਼ਰੂਰੀ ਬਿੱਲ
ਵਾਸਤੂ ਸ਼ਾਸਤਰ ਅਨੁਸਾਰ ਫਰਿੱਜ ਦੇ ਉੱਪਰ ਪੈਸੇ, ਜ਼ਰੂਰੀ ਬਿੱਲ ਜਾਂ ਦਸਤਾਵੇਜ਼ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਘਰ 'ਚ ਪੈਸਾ ਟਿਕਦਾ ਨਹੀਂ ਅਤੇ ਬੇਵਜ੍ਹਾ ਦੇ ਖਰਚੇ ਵਧਣ ਲੱਗਦੇ ਹਨ।

ਇਸ ਲਈ ਜੇਕਰ ਤੁਸੀਂ ਵੀ ਆਪਣੇ ਘਰ 'ਚ ਖੁਸ਼ਹਾਲੀ ਅਤੇ ਬਰਕਤ ਚਾਹੁੰਦੇ ਹੋ, ਤਾਂ ਅੱਜ ਹੀ ਇਨ੍ਹਾਂ ਚੀਜ਼ਾਂ ਨੂੰ ਫਰਿੱਜ ਦੇ ਉੱਪਰੋਂ ਹਟਾ ਦਿਓ।

ਨੋਟ :- ਇਹ ਜਾਣਕਾਰੀ ਆਮ ਤੱਥਾਂ 'ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina