Vastu Tips : ਘਰ ਦੇ ਸਾਹਮਣੇ ਬਿਲਕੁੱਲ ਵੀ ਨਾ ਲਗਾਓ ਅਜਿਹੇ ਬੂਟੇ, ਹੋਵੇਗਾ ਧਨ ਦਾ ਨੁਕਸਾਨ

8/4/2023 11:21:49 AM

ਨਵੀਂ ਦਿੱਲੀ- ਘਰ 'ਚ ਬੂਟੇ ਲਗਾਉਣ ਦਾ ਸ਼ੌਂਕ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ। ਇਹ ਨਾ ਸਿਰਫ਼ ਘਰ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ, ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਮੁਤਾਬਕ ਇਨ੍ਹਾਂ ਨੂੰ ਘਰ 'ਚ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ ਸ਼ਾਸਤਰ 'ਚ ਕੁਝ ਅਜਿਹੇ ਬੂਟਿਆਂ ਅਤੇ ਦਰੱਖਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਘਰ 'ਚ ਸਕਾਰਾਤਮਕ ਊਰਜਾ ਵਧਾਉਂਦੇ ਹਨ। ਇਨ੍ਹਾਂ ਬੂਟਿਆਂ ਦਾ ਸਬੰਧ ਗ੍ਰਹਿਆਂ ਦੇ ਸ਼ੁਭ ਅਤੇ ਅਸ਼ੁਭ ਪ੍ਰਭਾਵਾਂ ਨਾਲ ਵੀ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਦਰੱਖਤ ਅਜਿਹੇ ਹਨ ਜੋ ਘਰ ਦੇ ਸਾਹਮਣੇ ਨਹੀਂ ਲਗਾਉਣੇ ਚਾਹੀਦੇ। ਇਨ੍ਹਾਂ ਦਰੱਖਤਾਂ ਨੂੰ ਘਰ 'ਚ ਲਗਾਉਣ ਨਾਲ ਨਕਾਰਾਤਮਕਤਾ ਵਧਦੀ ਹੈ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ....
ਇਮਲੀ ਦਾ ਬੂਟਾ
ਮਾਨਤਾਵਾਂ ਦੇ ਅਨੁਸਾਰ ਇਮਲੀ ਦਾ ਬੂਟਾ ਘਰ 'ਚ ਨਕਾਰਾਤਮਕਤਾ ਫੈਲਾਉਂਦਾ ਹੈ, ਇਸ ਲਈ ਇਸ ਨੂੰ ਘਰ ਦੇ ਸਾਹਮਣੇ ਨਹੀਂ ਲਗਾਉਣਾ ਚਾਹੀਦਾ। ਜੇਕਰ ਇਸ ਬੂਟੇ ਨੂੰ ਘਰ ਦੇ ਬਾਹਰ ਲਗਾਇਆ ਜਾਵੇ ਤਾਂ ਇਸ ਨਾਲ ਵਿਆਹੁਤਾ ਰਿਸ਼ਤੇ 'ਚ ਦਰਾਰ ਆ ਸਕਦੀ ਹੈ।
ਪਿੱਪਲ 
ਘਰ ਦੇ ਆਲੇ-ਦੁਆਲੇ ਪਿੱਪਲ ਲਗਾਉਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਧਨ ਦਾ ਨੁਕਸਾਨ ਹੁੰਦਾ ਹੈ। ਪਰ ਜੇਕਰ ਇਹ ਤੁਹਾਡੇ ਘਰ 'ਚ ਹੀ ਉੱਗਿਆ ਹੈ ਤਾਂ ਇਸ ਨੂੰ ਬਿਲਕੁਲ ਨਾ ਕੱਟੋ, ਤੁਸੀਂ ਇਸ ਨੂੰ ਕਿਸੇ ਪਵਿੱਤਰ ਸਥਾਨ ਜਾਂ ਮੰਦਰ 'ਚ ਲਗਾ ਸਕਦੇ ਹੋ।
ਖਜ਼ੂਰ
ਖਜੂਰ ਦਾ ਦਰੱਖਤ ਵੀ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ। ਇਸ ਦਰੱਖਤ ਨੂੰ ਘਰ 'ਚ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਤੋਂ ਇਲਾਵਾ ਇਹ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ 'ਤੇ ਵੀ ਅਸਰ ਪਾਉਂਦਾ ਹੈ। ਇਸ ਲਈ ਇਸ ਨੂੰ ਕਦੇ ਵੀ ਘਰ ਦੇ ਨੇੜੇ ਜਾਂ ਅੰਦਰ ਨਹੀਂ ਲਗਾਉਣਾ ਚਾਹੀਦਾ।
ਬੇਰੀ
ਬਹੁਤ ਸਾਰੇ ਲੋਕ ਆਪਣੇ ਘਰ ਜਾਂ ਆਲੇ-ਦੁਆਲੇ ਬੇਰੀ ਲਗਾਉਂਦੇ ਹਨ ਪਰ ਇਸ ਨੂੰ ਲਗਾਉਣ ਨਾਲ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਆ ਸਕਦੀਆਂ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਕੰਡਿਆਂ ਵਾਲੇ ਬੂਟੇ ਲਗਾਉਣਾ ਅਸ਼ੁੱਭ ਹੁੰਦਾ ਹੈ ਅਤੇ ਬੇਰੀ 'ਚ ਕੰਡੇ ਹੁੰਦੇ ਹਨ, ਇਸ ਨੂੰ ਲਗਾਉਣ ਨਾਲ ਜੀਵਨ 'ਚ ਮੁਸ਼ਕਲਾਂ ਆ ਸਕਦੀਆਂ ਹਨ। ਇਸ ਤੋਂ ਇਲਾਵਾ ਬੇਰੀ ਘਰ ਦੇ ਮੈਂਬਰਾਂ 'ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਆਰਥਿਕ ਤੰਗੀ ਆਉਂਦੀ ਹੈ।
ਮਦਾਰ ਦਾ ਬੂਟਾ
ਇਸ ਬੂਟੇ ਨੂੰ ਘਰ ਦੇ ਆਲੇ-ਦੁਆਲੇ ਲਗਾਉਣ ਨਾਲ ਵੀ ਨਕਾਰਾਤਮਕਤਾ ਵਧਦੀ ਹੈ। ਇਸ ਬੂਟੇ 'ਚੋਂ ਦੁੱਧ ਨਿਕਲਦਾ ਹੈ ਅਜਿਹੇ ਬੂਟੇ ਜਿਸ ਤੋਂ ਦੁੱਧ ਨਿਕਲਦਾ ਹੋਵੇ, ਘਰ 'ਚ ਨਕਾਰਾਤਮਕਤਾ ਵਧਾਉਂਦੇ ਹਨ ਇਸ ਲਈ ਉਨ੍ਹਾਂ ਨੂੰ ਘਰ ਦੇ ਆਲੇ-ਦੁਆਲੇ ਨਹੀਂ ਲਗਾਉਣਾ ਚਾਹੀਦਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon