Vastu Tips : ਘਰ 'ਚ ਲੱਗੀਆਂ ਇਹ ਤਸਵੀਰਾਂ ਬਣਨਗੀਆਂ ਬਰਬਾਦੀ ਦਾ ਕਾਰਨ
7/2/2023 12:32:02 PM
ਨਵੀਂ ਦਿੱਲੀ- ਘਰ ਦੀ ਸਜਾਵਟ ਕਿਸ ਨੂੰ ਪਸੰਦ ਨਹੀਂ ਹੁੰਦੀ? ਔਰਤਾਂ ਆਪਣੇ ਘਰ ਨੂੰ ਸਜਾਉਣ ਲਈ ਕਈ ਤਰ੍ਹਾਂ ਦੀਆਂ ਪੇਂਟਿੰਗਾਂ ਅਤੇ ਤਸਵੀਰਾਂ ਲਗਾਉਂਦੀਆਂ ਹਨ। ਪਰ ਵਾਸਤੂ ਮਾਨਤਾਵਾਂ ਦੇ ਮੁਤਾਬਕ ਘਰ 'ਚ ਕੁੱਝ ਪੇਂਟਿੰਗ ਲਗਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਵਾਸਤੂ ਦੋਸ਼ ਪੈਦਾ ਹੋ ਸਕਦੇ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਕੁਝ ਤਸਵੀਰਾਂ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਅਜਿਹੀਆਂ ਤਸਵੀਰਾਂ ਹਨ ਜੋ ਘਰ 'ਚ ਨਕਾਰਾਤਮਕਤਾ ਫੈਲਾ ਸਕਦੀਆਂ ਹਨ…
ਡੁੱਬਦੀ ਹੋਈ ਕਿਸ਼ਤੀ
ਵਾਸਤੂ ਮਾਨਤਾਵਾਂ ਦੇ ਅਨੁਸਾਰ ਘਰ 'ਚ ਡੁੱਬਦੀ ਹੋਈ ਕਿਸ਼ਤੀ ਦੀ ਤਸਵੀਰ ਲਗਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਘਰ 'ਚ ਨਕਾਰਾਤਮਕਤਾ ਆਉਂਦੀ ਹੈ ਅਤੇ ਘਰ ਦੇ ਮੈਂਬਰਾਂ 'ਚ ਤਣਾਅ ਵੀ ਵਧਦਾ ਹੈ।
ਹਿੰਸਕ ਜਾਨਵਰ
ਇਸ ਤੋਂ ਇਲਾਵਾ ਘਰ 'ਚ ਕਿਸੇ ਵੀ ਹਿੰਸਕ ਅਤੇ ਖੂਨੀ ਜਾਨਵਰ ਦੀ ਤਸਵੀਰ ਲਗਾਉਣੀ ਵੀ ਬਹੁਤ ਅਸ਼ੁੱਭ ਮੰਨੀ ਜਾਂਦੀ ਹੈ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਅਸ਼ਾਂਤੀ ਪੈਦਾ ਹੁੰਦੀ ਹੈ।
ਵਹਿੰਦੇ ਪਾਣੀ ਦੀ ਤਸਵੀਰ
ਵਹਿੰਦੇ ਹੋਏ ਪਾਣੀ ਦੀ ਤਸਵੀਰ ਕਦੇ ਵੀ ਡਰਾਇੰਗ ਰੂਮ 'ਚ ਨਹੀਂ ਲਗਾਉਣੀ ਚਾਹੀਦੀ। ਇਹ ਤਸਵੀਰ ਭਾਵੇਂ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ ਪਰ ਇਸ ਨੂੰ ਇੱਥੇ ਲਗਾਉਣ ਨਾਲ ਤੁਹਾਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਹਾਭਾਰਤ ਦੀ ਤਸਵੀਰ
ਘਰ 'ਚ ਮਹਾਭਾਰਤ ਜਾਂ ਕਿਸੇ ਵਿਨਾਸ਼ ਨਾਲ ਜੁੜੀ ਤਸਵੀਰ ਲਗਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਤਣਾਅ ਪੈਦਾ ਹੁੰਦਾ ਹੈ ਅਤੇ ਸੁਭਾਅ 'ਚ ਵੀ ਕਰੂਰਤਾ ਆਉਂਦੀ ਹੈ। ਪਰਿਵਾਰ 'ਚ ਹਰ ਸਮੇਂ ਤਣਾਅ ਬਣਿਆ ਰਹਿੰਦਾ ਹੈ। ਅਜਿਹੇ 'ਚ ਅਜਿਹੀ ਤਸਵੀਰ ਘਰ 'ਚ ਬਿਲਕੁਲ ਵੀ ਨਹੀਂ ਲਗਾਉਣੀ ਚਾਹੀਦੀ।
ਕਬਰ ਦੀ ਤਸਵੀਰ
ਘਰ 'ਚ ਕਦੇ ਵੀ ਕਬਰ ਦੀ ਤਸਵੀਰ ਨਾ ਲਗਾਓ। ਇਹ ਤਸਵੀਰ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਚੰਗੀ ਨਹੀਂ ਮੰਨੀ ਜਾਂਦੀ। ਕਈ ਲੋਕ ਤਾਜ ਮਹਿਲ ਦੀ ਤਸਵੀਰ ਘਰ 'ਚ ਲਗਾਉਂਦੇ ਹਨ ਪਰ ਵਾਸਤੂ ਮਾਨਤਾਵਾਂ ਦੇ ਮੁਤਾਬਕ ਅਜਿਹੀ ਤਸਵੀਰ ਘਰ 'ਚ ਲਗਾਉਣ ਨਾਲ ਜ਼ਿੰਦਗੀ 'ਚ ਪਰੇਸ਼ਾਨੀਆਂ ਆਉਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।