ਮੁੱਖ ਦੁਆਰ ''ਤੇ ਹੋਣ ਵਾਲੀਆਂ ਇਹ ਗਲਤੀਆਂ ਪਾ ਸਕਦੀਆਂ ਹਨ ਤਰੱਕੀ ''ਚ ਰੁਕਾਵਟ , ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
10/13/2023 10:46:13 AM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਮੁਤਾਬਕ ਘਰ ਦਾ ਮੁੱਖ ਦਰਵਾਜ਼ਾ ਸਿਰਫ ਪ੍ਰਵੇਸ਼ ਦੁਆਰ ਨਹੀਂ ਹੈ ਬਲਕਿ ਘਰ ਦੇ ਅੰਦਰ ਆਉਣ ਵਾਲੀਆਂ ਊਰਜਾਵਾਂ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਸ਼ਾਸਤਰ ਅਨੁਸਾਰ ਮੁੱਖ ਦਰਵਾਜ਼ੇ ਦੀ ਦਿਸ਼ਾ ਦੱਸਦੀ ਹੈ ਕਿ ਘਰ ਵਿੱਚ ਕਿਸ ਤਰ੍ਹਾਂ ਦੀ ਊਰਜਾ ਪ੍ਰਵੇਸ਼ ਕਰੇਗੀ। ਖਾਸ ਤੌਰ 'ਤੇ ਜਦੋਂ ਘਰ ਦਾ ਨਿਰਮਾਣ ਕੀਤਾ ਜਾ ਰਿਹਾ ਹੋਵੇ ਤਾਂ ਮੁੱਖ ਦਰਵਾਜ਼ੇ ਦੀ ਦਿਸ਼ਾ ਅਤੇ ਇਸ ਨਾਲ ਜੁੜੇ ਕੁਝ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਇਨ੍ਹਾਂ ਨਿਯਮਾਂ ਨੂੰ ਧਿਆਨ ਵਿਚ ਨਾ ਰੱਖਿਆ ਜਾਵੇ ਤਾਂ ਤਰੱਕੀ ਵਿਚ ਰੁਕਾਵਟ ਆ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਮੁੱਖ ਪ੍ਰਵੇਸ਼ ਦੁਆਰ ਨਾਲ ਜੁੜੇ ਕੁਝ ਨਿਯਮਾਂ ਬਾਰੇ...
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
ਮੁੱਖ ਦੁਆਰ 'ਤੇ ਹਨੇਰਾ ਨਹੀਂ ਹੋਣਾ ਚਾਹੀਦਾ
ਵਾਸਤੂ ਸ਼ਾਸਤਰ ਅਨੁਸਾਰ ਮੁੱਖ ਪ੍ਰਵੇਸ਼ ਦੁਆਰ ਦੇ ਰਸਤੇ ਵਿੱਚ ਹਨੇਰਾ ਨਹੀਂ ਹੋਣਾ ਚਾਹੀਦਾ ਹੈ। ਇੱਥੇ ਹਨੇਰਾ ਹੋਣ ਕਾਰਨ ਘਰ ਵਿੱਚ ਨਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ ਜਿਸ ਕਾਰਨ ਘਰ ਦੇ ਲੋਕਾਂ ਵਿੱਚ ਤਣਾਅ ਪੈਦਾ ਹੋ ਸਕਦਾ ਹੈ। ਧਿਆਨ ਰੱਖੋ ਕਿ ਸਿੱਧੀ ਧੁੱਪ ਘਰ ਦੇ ਪ੍ਰਵੇਸ਼ ਦੁਆਰ 'ਤੇ ਦਾਖਲ ਹੋਣੀ ਚਾਹੀਦੀ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਆਵੇਗੀ।
ਮੁੱਖ ਦਰਵਾਜ਼ੇ ਨੂੰ ਹਮੇਸ਼ਾ ਰੱਖੋ ਸਾਫ਼
ਮੁੱਖ ਦਰਵਾਜ਼ਾ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ। ਇੱਥੇ ਕੂੜਾ ਹੋਣ ਨਾਲ ਘਰ ਵਿੱਚ ਨਕਾਰਾਤਮਕਤਾ ਵਧਦੀ ਹੈ।
ਇਹ ਵੀ ਪੜ੍ਹੋ : ਫੂਡ ਡਿਲੀਵਰੀ ਐਪ 'ਤੇ ਚਿੱਲੀ ਪਨੀਰ ਕੀਤਾ ਆਰਡਰ , ਭੇਜਿਆ ਚਿੱਲੀ ਚਿਕਨ... ਖਾਣ ਤੋਂ ਬਾਅਦ ਪਰਿਵਾਰ ਹੋਇਆ ਬੀਮਾਰ
ਸਾਹਮਣੇ ਪੌੜੀਆਂ ਨਹੀਂ ਹੋਣੀਆਂ ਚਾਹੀਦੀਆਂ
ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਕਦੇ ਵੀ ਲਿਫਟ ਜਾਂ ਪੌੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ।
ਅਜਿਹੀ ਨੇਮ ਪਲੇਟ ਨਾ ਲਗਾਓ
ਘਰ ਦੇ ਮੁੱਖ ਦੁਆਰ 'ਤੇ ਨੇਮ ਪਲੇਟ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਪਰ ਕਾਲੇ ਰੰਗ ਦੀ ਨੇਮਪਲੇਟ ਕਦੇ ਵੀ ਘਰ 'ਚ ਨਾ ਲਗਾਓ। ਘਰ ਵਿੱਚ ਇਸ ਰੰਗ ਦੀਆਂ ਨੇਮ ਪਲੇਟਾਂ ਲਗਾਉਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਮਨੀ ਪਲਾਂਟ
ਘਰ ਦੇ ਮੁੱਖ ਦੁਆਰ ਦੇ ਨੇੜੇ ਮਨੀ ਪਲਾਂਟ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਇੱਥੇ ਲਗਾਉਣ ਨਾਲ ਨਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ।
ਝਾੜੂ
ਇਥੇ ਝਾੜੂ ਰੱਖਣਾ ਵੀ ਠੀਕ ਨਹੀਂ ਸਮਝਿਆ ਜਾਂਦਾ। ਮੇਨ ਗੇਟ 'ਤੇ ਝਾੜੂ ਰੱਖਣ ਨਾਲ ਆਉਣ-ਜਾਣ ਵਾਲੇ ਲੋਕਾਂ ਦੇ ਪੈਰ ਇਸ ਵਿਚ ਫਸ ਜਾਂਦੇ ਹਨ, ਜਿਸ ਨਾਲ ਪੈਸੇ ਦੀ ਆਮਦ ਵਿਚ ਰੁਕਾਵਟ ਆਉਂਦੀ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8