ਚੰਗੀ ਕਿਸਮਤ ਨੂੰ ਮਾੜੀ ਕਿਸਮਤੀ ''ਚ ਬਦਲ ਸਕਦੇ ਹਨ ਕਿਸੇ ਵਿਅਕਤੀ ਵਲੋਂ ਕੀਤੇ ਗਏ ਇਹ ਕੰਮ

6/1/2021 5:54:37 PM

ਨਵੀਂ ਦਿੱਲੀ - ਮਨੁੱਖ ਦੇ ਜੀਵਨ ਵਿਚ ਬਹੁਤ ਵਾਰ ਅਜਿਹਾ ਸਮਾਂ ਆਉਂਦਾ ਹੈ ਜਿਸ ਦੌਰਾਨ ਉਸ ਨੂੰ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਲੈਣਾ ਹੁੰਦਾ ਹੈ। ਕਈ ਵਾਰ ਮਨੁੱਖ ਹੰਕਾਰ ਜਾਣ ਅਗਿਆਨਤਾ ਕਾਰਨ ਅਜਿਹੇ ਕਰਮ ਕਰ ਬੈਠਦਾ ਹੈ ਜਿਸ ਕਾਰਨ ਉਸ ਨੂੰ ਜੀਵਨ ਵਿਚ ਪਛਤਾਉਣਾ ਪੈਂਦਾ ਹੈ। ਇਹ ਬੁਰੇ ਕਰਮ ਵਿਅਕਤੀ ਦੀ ਕਿਸਮਤ ਨੂੰ ਬਦਲ ਸਕਦੇ ਹਨ। ਇਸ ਲਈ ਵਿਅਕਤੀ ਨੂੰ ਆਪਣੇ ਜੀਵਨ ਵਿਚ ਇਹ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦਾ ਕਾਰਨ ਬਣਦੀਆਂ ਹਨ ਇਹ ਤਿੰਨ ਆਦਤਾਂ

ਦੂਜਿਆਂ ਦਾ ਅਪਮਾਨ

ਹੰਕਾਰ ਵਿਚ ਆ ਕੇ ਕਿਸੇ ਦੂਜੇ ਵਿਅਕਤੀ ਨੂੰ ਬਦਨਾਮ ਕਰਨਾ ਜਾਂ ਨੀਂਵਾ ਦਿਖਾਉਣਾ ਜਾਂ ਕਿਸੇ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚਾਉਣਾ ਇੱਕ ਵੱਡਾ ਪਾਪ ਮੰਨਿਆ ਜਾਂਦਾ ਹੈ। ਜੇ ਅਸੀਂ ਕਿਸੇ ਦਾ ਅਪਮਾਨ ਕਰਦੇ ਹਾਂ, ਤਾਂ ਉਸ ਵਿਅਕਤੀ ਦੀ ਆਹ(ਬਦ-ਦੁਆ) ਸਾਡੇ ਤੱਕ ਪਹੁੰਚ ਜਾਂਦੀ ਹੈ ਅਤੇ ਇਸਦਾ ਅਸਰ ਜੀਵਨ ਵਿਚ ਕਿਸੇ ਵੀ ਸਮੇਂ ਭੁਗਤਣਾ ਪੈ ਸਕਦਾ ਹੈ। ਇਸ ਲਈ ਕਦੇ ਕਿਸੇ ਦਾ ਅਪਮਾਨ ਨਾ ਕਰੋ।

ਲੋਭ ਜਾਂ ਲਾਲਚ ਕਰਨਾ

ਹਰ ਵਿਅਕਤੀ ਅੱਗੇ ਵਧਣਾ ਚਾਹੁੰਦਾ ਹੈ ਅਤੇ ਤਰੱਕੀ ਹਾਸਲ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ। ਤਰੱਕੀ ਹਾਸਲ ਕਰਨ ਲਈ ਕਦੇ ਵੀ ਗਲਤ ਰਸਤਾ ਨਹੀਂ ਅਪਣਾਉਣਾ ਚਾਹੀਦਾ। ਕਦੇ ਲਾਲਚੀ ਨਾ ਬਣੋ ਲਾਲਚ ਹਮੇਸ਼ਾ ਤੁਹਾਨੂੰ ਗਲਤ ਰਸਤਾ ਦਿਖਾਉਂਦਾ ਹੈ। ਗਲਤ ਇਰਾਦਾ ਨਾ ਸਿਰਫ ਵਿਅਕਤੀ ਦੀ ਸਮਾਜਕ ਪ੍ਰਤੀਸ਼ਠਾ ਨੂੰ ਘਟਾਉਂਦਾ ਹੈ, ਸਗੋਂ ਅਜਿਹਾ ਵਿਅਕਤੀ ਕਦੇ ਖੁਸ਼ ਨਹੀਂ ਹੁੰਦਾ।

ਇਹ ਵੀ ਪੜ੍ਹੋ :  ਵਾਸਤੂ ਸ਼ਾਸਤਰ : ਘਰ ਵਿਚ ਆ ਰਹੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸ਼ੀਸ਼ਾ ਵੀ ਕਰ ਸਕਦਾ ਹੈ ਤੁਹਾਡੀ ਮਦਦ

ਪੈਸੇ ਦਾ ਹੰਕਾਰ

ਜੇ ਤੁਹਾਡੇ ਕੋਲ ਵਧੇਰੇ ਪੈਸਾ ਹੈ ਤਾਂ ਇਹ ਲੋਕਾਂ ਦੀ ਬਿਹਤਰੀ ਲਈ ਖਰਚ ਕਰਨਾ ਚਾਹੀਦਾ ਹੈ। ਇਸ ਨੂੰ ਲੈ ਕੇ ਕਦੇ ਹੰਕਾਰੀ ਨਹੀਂ ਹੋਣਾ ਚਾਹੀਦਾ। ਹੰਕਾਰ ਵਿਅਕਤੀ ਵਿਚ ਸਭ ਤੋਂ ਉੱਤਮ ਹੋਣ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਹ ਉਸ ਦੇ ਪਤਨ ਦਾ ਕਾਰਨ ਬਣਦਾ ਹੈ। ਇਸ ਲਈ ਪੈਸੇ ਦੇ ਲਾਲਚ ਨੂੰ ਪਾਪ ਮੰਨਿਆ ਜਾਂਦਾ ਹੈ।

ਗੰਦੇ ਕੱਪੜੇ 

ਸ਼ਾਸਤਰਾਂ ਵਿਚ ਹਮੇਸ਼ਾ ਸਵੱਛਤਾ ਨੂੰ ਅਹਿਮੀਅਤ ਦਿੱਤੀ ਗਈ ਹੈ। ਸਫਾਈ ਰੱਖਣਾ ਨਾ ਸਿਰਫ ਬਿਮਾਰੀਆਂ ਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ, ਸਗੋਂ ਆਲੇ ਦੁਆਲੇ ਸਕਾਰਾਤਮਕ ਵਾਤਾਵਰਣ ਵੀ ਬਣਾਉਂਦਾ ਹੈ। ਸ਼ਾਸਤਰਾਂ ਵਿਚ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਘਰ ਨੂੰ ਗੰਦਾ ਰੱਖਦਾ ਹੈ ਜਾਂ ਗੰਦੇ ਕੱਪੜੇ ਪਾਉਂਦਾ ਹੈ, ਮਾਂ ਲਕਸ਼ਮੀ ਕਦੇ ਵੀ ਉਸ ਨਾਲ ਨਹੀਂ ਰਹਿੰਦੀ। ਇਸ ਲਈ ਹਮੇਸ਼ਾ ਸਵੱਛ ਕਪੜੇ ਪਹਿਨਣ ਨੂੰ ਵੀ ਕਿਹਾ ਜਾਂਦਾ ਹੈ।

ਰਾਤ ਨੂੰ ਦਹੀਂ ਦਾ ਸੇਵਨ

ਰਾਤ ਨੂੰ ਦਹੀਂ ਦਾ ਸੇਵਨ ਕਰਨਾ ਵਿਅਕਤੀ ਵਿਚ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਬਿਮਾਰੀ ਨਾ ਸਿਰਫ ਸਰੀਰ ਨੂੰ ਵਿਗਾੜਦੀ ਹੈ ਸਗੋਂ ਵਿਅਕਤੀ ਦਾ ਬਹੁਤ ਸਾਰਾ ਪੈਸਾ ਬਰਬਾਦ ਵੀ ਕਰਦੀ ਹੈ। ਇਸੇ ਲਈ ਗਰੁੜ ਪੁਰਾਣ ਵਿਚ ਰਾਤ ਨੂੰ ਦਹੀਂ ਦਾ ਸੇਵਨ ਨਾ ਕਰਨ ਬਾਰੇ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਘਰ ਵਿਚ ਭੁੱਲ ਕੇ ਵੀ ਨਾ ਲਗਾਓ ਇਹ ਪੌਦੇ, ਬਣ ਸਕਦੇ ਹਨ ਸਮੱਸਿਆ ਦਾ ਕਾਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur