ਸਾਵਧਾਨ! ਦਰਵਾਜ਼ੇ ਪਿੱਛੇ ਲਟਕਦੀਆਂ ਇਹ 5 ਚੀਜ਼ਾਂ ਕਰ ਸਕਦੀਆਂ ਨੇ ਤਿਜੌਰੀ ਖਾਲੀ
5/16/2026 9:12:13 AM
ਵੈੱਬ ਡੈਸਕ - ਵਾਸਤੂ ਸ਼ਾਸਤਰ ਇਕ ਪ੍ਰਾਚੀਨ ਵਿਗਿਆਨ ਹੈ ਜੋ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਕਈ ਨਿਯਮ ਦੱਸਦਾ ਹੈ। ਅਕਸਰ ਅਸੀਂ ਘਰ ਦੀ ਸਫਾਈ ਜਾਂ ਸਜਾਵਟ ਕਰਦੇ ਸਮੇਂ ਦਰਵਾਜ਼ੇ ਦੇ ਪਿੱਛੇ ਲੱਗੀ ਖੂੰਟੀ 'ਤੇ ਕਈ ਚੀਜ਼ਾਂ ਟੰਗ ਦਿੰਦੇ ਹਾਂ ਪਰ ਵਾਸਤੂ ਅਨੁਸਾਰ ਇਹ ਛੋਟੀ ਜਿਹੀ ਲਾਪਰਵਾਹੀ ਜੀਵਨ 'ਚ ਵੱਡੇ ਦੋਸ਼ ਪੈਦਾ ਕਰ ਸਕਦੀ ਹੈ। ਵਾਸਤੂ 'ਚ ਦਰਵਾਜ਼ਿਆਂ ਨੂੰ ਊਰਜਾ ਦਾ ਮੁੱਖ ਦੁਆਰ ਮੰਨਿਆ ਗਿਆ ਹੈ ਅਤੇ ਇਨ੍ਹਾਂ ਦੇ ਪਿੱਛੇ ਗਲਤ ਚੀਜ਼ਾਂ ਲਟਕਾਉਣ ਨਾਲ ਨਕਾਰਾਤਮਕ ਊਰਜਾ ਵਧਦੀ ਹੈ, ਜਿਸ ਨਾਲ ਤਰੱਕੀ ਰੁਕ ਸਕਦੀ ਹੈ।
ਵਾਸਤੂ ਅਨੁਸਾਰ ਇਨ੍ਹਾਂ 5 ਚੀਜ਼ਾਂ ਨੂੰ ਦਰਵਾਜ਼ੇ ਦੇ ਪਿੱਛੇ ਕਦੇ ਨਹੀਂ ਲਟਕਾਉਣਾ ਚਾਹੀਦਾ :-
ਢੇਰ ਸਾਰੇ ਕੱਪੜੇ
- ਦਰਵਾਜ਼ੇ ਦੇ ਪਿੱਛੇ ਕੱਪੜਿਆਂ ਦਾ ਅੰਬਾਰ ਲਗਾਉਣ ਨਾਲ ਨਕਾਰਾਤਮਕ ਊਰਜਾ ਇਕੱਠੀ ਹੁੰਦੀ ਹੈ। ਇਸ ਨਾਲ ਮਨੁੱਖ 'ਚ ਮਾਨਸਿਕ ਭਾਰੀਪਨ ਅਤੇ ਚਿੜਚਿੜਾਪਨ ਵਧ ਸਕਦਾ ਹੈ।
ਦਵਾਈਆਂ ਵਾਲਾ ਥੈਲਾ
- ਦਰਵਾਜ਼ੇ ਦੇ ਪਿੱਛੇ ਦਵਾਈਆਂ ਲਟਕਾਉਣਾ ਬੀਮਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ 'ਚ ਬੀਮਾਰੀਆਂ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਅਤੇ ਇਲਾਜ 'ਤੇ ਖਰਚਾ ਵਧਦਾ ਹੈ।
ਪੁਰਾਣਾ ਕੈਲੰਡਰ
- ਕਦੇ ਵੀ ਦਰਵਾਜ਼ੇ ਦੇ ਪਿੱਛੇ ਪੁਰਾਣਾ ਕੈਲੰਡਰ ਨਾ ਲਟਕਾਓ, ਕਿਉਂਕਿ ਇਹ ਤੁਹਾਡੀ ਤਰੱਕੀ 'ਚ ਰੁਕਾਵਟ ਪੈਦਾ ਕਰਦਾ ਹੈ।
ਜੁੱਤੀਆਂ-ਚੱਪਲਾਂ
- ਦਰਵਾਜ਼ੇ ਦੇ ਪਿੱਛੇ ਜੁੱਤੀਆਂ ਦਾ ਢੇਰ ਲਗਾਉਣ ਨਾਲ ਰਾਹੂ ਦਾ ਪ੍ਰਭਾਵ ਵਧਦਾ ਹੈ, ਜਿਸ ਕਾਰਨ ਘਰ 'ਚ ਅਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ।
ਗਿੱਲਾ ਤੌਲੀਆ
- ਗਿੱਲੀਆਂ ਚੀਜ਼ਾਂ ਨੂੰ ਵੀ ਰਾਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਰਵਾਜ਼ੇ ਦੇ ਪਿੱਛੇ ਗਿੱਲਾ ਤੌਲੀਆ ਲਟਕਾਉਣ ਨਾਲ ਪਰਿਵਾਰ ਦੇ ਮੈਂਬਰਾਂ 'ਤੇ ਮਾੜਾ ਅਸਰ ਪੈਂਦਾ ਹੈ।
ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਪਾਲਣ ਕਰਕੇ ਤੁਸੀਂ ਆਪਣੇ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਾ ਸਕਦੇ ਹੋ ਅਤੇ ਆਰਥਿਕ ਤੰਗੀ ਤੋਂ ਬਚ ਸਕਦੇ ਹੋ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
