Vastu Tips: ਨਕਾਰਾਤਮਕ ਊਰਜਾ ਨੂੰ ਖਤਮ ਕਰਨ ਲਈ ਘਰ ''ਚ ਜ਼ਰੂਰ ਲਗਾਓ ਇਹ ਫੁੱਲ
3/1/2023 5:31:20 PM
ਨਵੀਂ ਦਿੱਲੀ- ਘਰ 'ਚ ਲਗਾਏ ਰੁੱਖ ਅਤੇ ਪੌਦੇ ਵਾਤਾਵਰਨ ਨੂੰ ਚੰਗਾ ਕਰਦੇ ਹਨ ਇਸ ਤੋਂ ਇਲਾਵਾ ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਘਰ ਦੀ ਸੁੰਦਰਤਾ ਵੀ ਵਧ ਜਾਂਦੀ ਹੈ। ਖ਼ਾਸ ਤੌਰ 'ਤੇ ਕੁਝ ਰੁੱਖ ਅਤੇ ਪੌਦੇ ਅਜਿਹੇ ਹਨ ਜੋ ਮਨ ਨੂੰ ਸ਼ਾਂਤੀ ਦਿੰਦੇ ਹਨ। ਪ੍ਰਾਚੀਨ ਕਾਲ ਤੋਂ ਹੀ ਵਾਸਤੂ ਸ਼ਾਸਤਰ 'ਚ ਰੁੱਖਾਂ ਅਤੇ ਪੌਦਿਆਂ ਦਾ ਬਹੁਤ ਹੀ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਕੁਝ ਪੌਦੇ ਅਤੇ ਫੁੱਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਚੰਪਾ
ਘਰ 'ਚ ਚੰਪਾ ਦੇ ਫੁੱਲਾਂ ਨੂੰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਇਹ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਘਰ 'ਚ ਲਗਾਉਣ ਨਾਲ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ। ਧਾਰਮਿਕ ਨਜ਼ਰੀਏ ਤੋਂ ਵੀ ਇਸ ਫੁੱਲ ਨੂੰ ਬਹੁਤ ਖ਼ਾਸ ਮੰਨਿਆ ਜਾਂਦਾ ਹੈ।
ਮੋਗਰਾ
ਇਹ ਫੁੱਲ ਮਾਨਸਿਕ ਤਣਾਅ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਮਹਿਕ ਵੀ ਮਨ ਨੂੰ ਤਰੋਤਾਜ਼ਾ ਕਰਦੀ ਹੈ। ਮੋਗਰਾ ਦੇ ਫੁੱਲ ਗਰਮੀਆਂ 'ਚ ਖਿੜਦੇ ਹਨ ਅਤੇ ਇਨ੍ਹਾਂ ਦੀ ਖੁਸ਼ਬੂ ਨਾਲ ਮਨ ਅਤੇ ਤਨ ਤਰੋਤਾਜ਼ਾ ਹੁੰਦਾ ਹੈ। ਇਸ ਦੀ ਖੁਸ਼ਬੂ ਨਾਲ ਗੁੱਸਾ ਵੀ ਸ਼ਾਂਤ ਹੁੰਦਾ ਹੈ।
ਇਹ ਵੀ ਪੜ੍ਹੋ-ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਚਮੇਲੀ
ਚਮੇਲੀ ਦਾ ਫੁੱਲ ਘਰ 'ਚ ਖੁਸ਼ੀਆਂ ਲਿਆਉਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ ਅਤੇ ਤਣਾਅ ਵੀ ਦੂਰ ਹੁੰਦਾ ਹੈ। ਇਹ ਪੌਦਾ ਬਹੁਤ ਸਾਰੇ ਖੇਤਰਾਂ 'ਚ ਪਾਇਆ ਜਾਂਦਾ ਹੈ। ਘਰ ਦੇ ਵਿਹੜੇ 'ਚ ਇਸ ਨੂੰ ਰੱਖਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।
ਇਹ ਵੀ ਪੜ੍ਹੋ-ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਉਛਲਿਆ, ਨਿਫਟੀ 17350 ਦੇ ਪਾਰ
ਗੁਲਾਬ
ਬਹੁਤ ਸਾਰੇ ਲੋਕਾਂ ਨੇ ਆਪਣੇ ਘਰ 'ਚ ਗੁਲਾਬ ਦਾ ਬੂਟਾ ਲਗਾਇਆ ਹੈ। ਇਹ ਫੁੱਲ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦੀ ਮਹਿਕ ਨਾ ਸਿਰਫ਼ ਮਨ ਨੂੰ ਸ਼ਾਂਤ ਕਰਦੀ ਹੈ, ਸਗੋਂ ਤਣਾਅ ਦੂਰ ਕਰਨ ਲਈ ਵੀ ਇਹ ਪੌਦਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਕਿਸੇ ਨੂੰ ਗੁਲਾਬ ਦੇਣ ਨਾਲ ਰਿਸ਼ਤਿਆਂ 'ਚ ਮਿਠਾਸ ਆਉਂਦੀ ਹੈ।
ਪਾਰਿਜਾਤ
ਵਾਸਤੂ ਮਾਨਤਾਵਾਂ ਅਨੁਸਾਰ ਪਾਰਿਜਾਤ ਦਾ ਫੁੱਲ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਫੁੱਲ ਜਿਸ ਘਰ 'ਚ ਹੁੰਦੇ ਹਨ, ਉਸ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਫੁੱਲ ਰਾਤ ਨੂੰ ਖਿੜਦੇ ਹਨ ਅਤੇ ਸਵੇਰੇ ਝੜ ਜਾਂਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।