ਪਤੀ-ਪਤਨੀ ਦਰਮਿਆਨ ਰੋਜ਼ਾਨਾ ਹੁੰਦੀ ਹੈ ਲੜਾਈ , ਤਾਂ ਇਹ ਵਾਸਤੂ ਉਪਾਅ ਲਿਆ ਸਕਦੇ ਹਨ ਤੁਹਾਡੇ ਰਿਸ਼ਤੇ ''ਚ ਸੁਧਾਰ
5/30/2023 5:32:21 PM
ਨਵੀਂ ਦਿੱਲੀ - ਵਿਆਹ ਤੋਂ ਬਾਅਦ ਹਰ ਲੜਕੇ-ਲੜਕੀ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਸ ਰਿਸ਼ਤੇ ਵਿੱਚ ਕਦੇ ਪਲ ਭਰ ਲਈ ਪਿਆਰ ਹੋ ਜਾਂਦਾ ਹੈ ਅਤੇ ਕਦੇ ਪਲ ਵਿੱਚ ਝਗੜਾ ਹੋ ਜਾਂਦਾ ਹੈ। ਤੁਸੀਂ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ 'ਵਿਆਹ ਦੇ ਲੱਡੂ ਖਾਣ ਵਾਲੇ ਪਛਤਾਉਂਦੇ ਹਨ, ਜੋ ਨਹੀਂ ਖਾਂਦੇ ਉਹ ਵੀ ਪਛਤਾਉਂਦੇ ਹਨ'। ਪਰ ਕਈ ਵਾਰ ਕੁਝ ਕਾਰਨਾਂ ਕਰਕੇ ਵਿਆਹੁਤਾ ਜੀਵਨ 'ਚ ਮਿਠਾਸ ਖਤਮ ਹੋਣ ਲੱਗ ਜਾਂਦੀ ਹੈ।
ਅਜਿਹੇ 'ਚ ਵੱਖਰੇ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਲਈ ਸਮੇਂ ਤੋਂ ਪਹਿਲਾਂ ਉਪਾਅ ਕਰਨਾ ਫਾਇਦੇਮੰਦ ਹੁੰਦਾ ਹੈ। ਵਾਸਤੂ ਸ਼ਾਸਤਰ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਮਿੱਠਾ ਬਣਾਉਣ ਲਈ ਕਈ ਉਪਾਅ ਦੱਸੇ ਗਏ ਹਨ। ਇਹ ਉਪਾਅ ਕਰਨ ਨਾਲ ਰਿਸ਼ਤੇ ਮਿੱਠੇ ਹੋ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਇਹ ਵੀ ਪੜ੍ਹੋ : ਵਾਸਤੂ ਦੋਸ਼ ਵੀ ਬਣ ਸਕਦੇ ਹਨ ਵਿਆਹ 'ਚ ਰੁਕਾਵਟ ਦਾ ਕਾਰਨ, ਜਾਣੋ ਇਨ੍ਹਾਂ ਦੇ ਉਪਾਅ
ਇਹਨਾਂ ਆਸਾਨ ਉਪਾਅ ਨਾਲ ਆਪਣੇ ਰਿਸ਼ਤੇ 'ਚ ਲਿਆਓ ਮਿਠਾਸ
1 ਜੇਕਰ ਪਤੀ-ਪਤਨੀ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ ਤਾਂ ਤੁਹਾਨੂੰ ਮਹਾਦੇਵ ਅਤੇ ਮਾਤਾ ਪਾਰਵਤੀ ਦੀ ਨਿਯਮਿਤ ਪੂਜਾ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਪੂਜਾ ਦੇ ਸਮੇਂ ਘਿਓ ਦਾ ਦੀਵਾ ਜਗਾ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਰਿਸ਼ਤਾ ਵਿਚ ਸੁਧਾਰ ਆ ਜਾਵੇ। ਅਜਿਹਾ ਕਰਨ ਨਾਲ ਆਪਸ ਵਿੱਚ ਹੋਣ ਵਾਲੇ ਝਗੜੇ ਦੂਰ ਹੋ ਜਾਣਗੇ। ਸ਼ਿਵ ਚਾਲੀਸਾ ਦਾ ਪਾਠ ਕਰਨ ਦੀ ਕੋਸ਼ਿਸ਼ ਕਰੋ।
2 ਆਪਣੇ ਰਿਸ਼ਤੇ ਨੂੰ ਠੀਕ ਕਰਨ ਲਈ ਸ਼ੁੱਕਰਵਾਰ ਨੂੰ ਮੰਦਰ ਜਾ ਕੇ ਮਾਂ ਲਕਸ਼ਮੀ ਨੂੰ ਗੁਲਾਬ ਦੇ ਫੁੱਲ ਅਤੇ ਮੇਕਅੱਪ ਦੀਆਂ ਚੀਜ਼ਾਂ ਚੜ੍ਹਾਓ। ਇਸ ਦੇ ਨਾਲ ਹੀ ਮਾਤਾ ਨੂੰ ਚਿੱਟੇ ਰੰਗ ਦੀ ਮਿਠਾਈ ਵੀ ਚੜ੍ਹਾਓ। ਅਜਿਹਾ ਕਰਨ ਨਾਲ ਤੁਹਾਡਾ ਰਿਸ਼ਤਾ ਮਿੱਠਾ ਹੋ ਜਾਵੇਗਾ। ਕਿਉਂਕਿ ਸ਼ੁੱਕਰਵਾਰ ਮਾਂ ਦੁਰਗਾ ਅਤੇ ਲਕਸ਼ਮੀ ਨੂੰ ਸਮਰਪਿਤ ਹੈ। ਇਸ ਲਈ ਸੱਚੇ ਮਨ ਨਾਲ ਮੰਦਰ ਜਾ ਕੇ ਇਹ ਉਪਾਅ ਕਰਨ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।
3 ਤੀਜੇ ਤਰੀਕੇ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ 'ਚ ਹਲਦੀ ਦੀਆਂ ਗੰਢਾਂ ਬੰਨ੍ਹ ਲਓ। ਇਸ ਤੋਂ ਬਾਅਦ ਹੱਥ 'ਚ ਰੱਖ ਕੇ 'ਓਮ ਨਮੋ ਭਗਵਤੇ ਵਾਸੁਦੇਵਾਯ ਨਮਹ' ਮੰਤਰ ਦਾ ਜਾਪ ਕਰੋ। ਹੁਣ ਭਗਵਾਨ ਵਿਸ਼ਨੂੰ ਨੂੰ ਹਲਦੀ ਚੜ੍ਹਾਓ। ਅਜਿਹਾ ਕਰਨ ਨਾਲ ਤੁਹਾਡੇ ਰਿਸ਼ਤੇ 'ਚ ਬਿਨਾਂ ਕਿਸੇ ਕਾਰਨ ਹੋਣ ਵਾਲਾ ਝਗੜਾ ਦੂਰ ਹੋ ਜਾਵੇਗਾ।
ਇਹ ਵੀ ਪੜ੍ਹੋ : Vastu Tips : ਰਾਤ ਨੂੰ ਕੱਪੜੇ ਧੋਂਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਤੁਹਾਨੂੰ ਭੁਗਤਣੇ ਪੈਣਗੇ ਭਿਆਨਕ ਨਤੀਜੇ
ਸੌਂਦੇ ਸਮੇਂ ਸਿਰਹਾਣੇ 'ਤੇ ਕਪੂਰ ਰੱਖੋ
4 ਜੇਕਰ ਪਤੀ-ਪਤਨੀ ਵਿਚ ਲੰਬੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ ਤਾਂ ਰੋਜ਼ ਰਾਤ ਨੂੰ ਸੌਂਦੇ ਸਮੇਂ ਸਿਰਹਾਣੇ 'ਤੇ ਕਪੂਰ ਰੱਖੋ। ਤੁਸੀਂ ਚਾਹੋ ਤਾਂ ਸਿਰਹਾਣੇ ਦੇ ਹੇਠਾਂ ਵੀ ਕਪੂਰ ਰੱਖ ਸਕਦੇ ਹੋ। ਅਗਲੀ ਸਵੇਰ ਕਪੂਰ ਨੂੰ ਸਾੜ ਦਿਓ। ਇਹ ਉਪਾਅ ਕਰਨ ਨਾਲ ਰਿਸ਼ਤੇ ਮਿੱਠੇ ਹੋ ਜਾਂਦੇ ਹਨ।
5 ਇਸ ਗੱਲ ਦਾ ਧਿਆਨ ਰੱਖੋ ਕਿ ਵਿਆਹੁਤਾ ਔਰਤਾਂ ਨੂੰ ਉੱਤਰ-ਪੱਛਮੀ ਕੋਣ ਵੱਲ ਨਹੀਂ ਸੌਣਾ ਚਾਹੀਦਾ। ਇਸ ਦਿਸ਼ਾ 'ਚ ਸੌਣ ਨਾਲ ਵਿਆਹੁਤਾ ਜੀਵਨ 'ਚ ਪਰੇਸ਼ਾਨੀਆਂ ਆਉਂਦੀਆਂ ਹਨ। ਇਸ ਦੇ ਨਾਲ ਹੀ ਧਨ ਦਾ ਦੇਵਤਾ ਕੁਬੇਰ ਵੀ ਨਾਰਾਜ਼ ਹੋ ਜਾਂਦਾ ਹੈ।
6 ਵਾਸਤੂ ਮੁਤਾਬਕ ਪਤੀ ਨੂੰ ਸੱਜੇ ਪਾਸੇ ਅਤੇ ਪਤਨੀ ਨੂੰ ਖੱਬੇ ਪਾਸੇ ਸੌਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਬੰਧ ਮਜ਼ਬੂਤ ਹੁੰਦੇ ਹਨ।
ਇਹ ਵੀ ਪੜ੍ਹੋ : Vastu Tips : ਇਸ਼ਨਾਨ ਤੋਂ ਬਾਅਦ ਬਾਥਰੂਮ 'ਚ ਕਦੀ ਨਾ ਰੱਖੋ ਖਾਲੀ ਬਾਲਟੀ, ਨਹੀਂ ਤਾਂ ਹੋ ਸਕਦੈ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।