ਸ਼ੁੱਕਰਵਾਰ ਦੇ ਦਿਨ ਕੀਤੇ ਗਏ ਖ਼ਾਸ ਉਪਾਅ ਨਾਲ ਮਿਲੇਗੀ ਮਾਂ ਲਕਸ਼ਮੀ ਦੀ ਫੁੱਲ ਕਿਰਪਾ, ਹੋਵੇਗੀ ਧਨ ਦੀ ਵਰਖ਼ਾ
3/16/2023 5:14:10 PM
ਜਲੰਧਰ (ਬਿਊਰੋ) — ਹਰ ਕੋਈ ਚਾਹੁੰਦਾ ਹੈ ਕਿ ਉਸ 'ਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਬਣੀ ਰਹੇ ਪਰ ਕਈ ਵਾਰ ਲੋਕ ਮਿਹਨਤ ਕਰਨ ਤੋਂ ਬਾਅਦ ਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਪ੍ਰਾਪਤ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ 'ਤੇ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਹੋਵੇ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾਉਣ ਨਾਲ ਮਾਤਾ ਲਕਸ਼ਮੀ ਜੀ ਤੁਹਾਡੇ ਤੋਂ ਖੁਸ਼ ਹੋ ਜਾਵੇਗੀ। ਮਾਂ ਲਕਸ਼ਮੀ ਭਗਵਾਨ ਵਿਸ਼ਣੂ ਦੀ ਪਤਨੀ ਹੈ। ਇਸ ਲਈ ਜੋਤਿਸ਼ ਮੁਤਾਬਕ ਅਜਿਹਾ ਉਪਾਅ ਕਰਨਾ ਚਾਹੀਦਾ ਹੈ ਜਿਸ ਨਾਲ ਦੋਵੇਂ ਖੁਸ਼ ਹੋ ਜਾਣ। ਮਾਂ ਲਕਸ਼ਮੀ ਦੀ ਉਪਾਸਨਾ ਹੀ ਤੁਹਾਨੂੰ ਧਨ ਦੀ ਪ੍ਰਾਪਤੀ ਕਰਵਾ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਉਪਾਸਨਾ ਦੇ ਜ਼ਰੀਏ ਮਾਂ ਲਕਸ਼ਮੀ ਨੂੰ ਖੁਸ਼ ਕਰੋ।
ਇਹ ਵੀ ਪੜ੍ਹੋ : Vastu Tips : ਘਰ ਦੇ ਮੰਦਰ 'ਚ ਗ਼ਲਤੀ ਨਾਲ ਵੀ ਨਾ ਰੱਖੋ ਸੁੱਕੇ ਫੁੱਲ, ਵਾਪਰ ਸਕਦੀ ਹੈ ਦੁਖਦਾਇਕ ਘਟਨਾ
ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ —
ਦੇਵੀ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਦੇ ਦਿਨ ਸ਼ੰਖ 'ਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ। ਇਸ ਉਪਾਅ ਨਾਲ ਮਾਤਾ ਲਕਸ਼ਮੀ ਜੀ ਜਲਦੀ ਖੁਸ਼ ਹੋ ਜਾਂਦੇ ਹਨ। ਲਗਾਤਾਰ 3 ਸ਼ੁੱਕਰਵਾਰ ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਜੀ ਕਿਰਪਾ ਜ਼ਰੂਰ ਕਰਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ 'ਚ ਵੀ ਸੁਧਾਰ ਆ ਜਾਵੇਗਾ। ਇਹ ਉਪਾਅ ਹਿੰਦੂ ਧਰਮ ਦੀ ਦੇਵੀ ਮੰਨੀ ਜਾਣ ਵਾਲੀ ਮਾਤਾ ਲਕਸ਼ਮੀ ਜੀ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ : 37 ਹਜ਼ਾਰ ਫੁੱਟ ਦੀ ਉਚਾਈ 'ਤੇ SpiceJet ਦੇ ਪਾਇਲਟਾਂ ਨੇ ਕਾਕਪਿਟ ਅੰਦਰ ਕੀਤਾ ਇਹ ਕੰਮ, DGCA ਹੋਈ
ਖੀਰ ਦਾ ਭੋਗ ਲਗਵਾਓ —
ਅਜਿਹੀ ਮਾਨਤਾ ਹੈ ਕਿ ਮਾਂ ਲਕਸ਼ਮੀ ਜੀ ਸ਼ੁੱਕਰਵਾਰ ਦੇ ਦਿਨ ਖ਼ੀਰ ਦਾ ਭੋਗ ਲਗਵਾਉਣ ਨਾਲ ਉਹ ਖੁਸ਼ ਹੁੰਦੀ ਹੈ। ਚੌਲ ਅਤੇ ਦੁੱਧ ਨਾਲ ਬਣੀ ਖੀਰ ਦਾ ਮਾਤਾ ਲਕਸ਼ਮੀ ਜੀ ਨੂੰ ਸ਼ਾਮ ਦੇ ਸਮੇਂ ਭੋਗ ਲਗਵਾਓ। ਇਸ ਦਿਨ ਤੁਸੀਂ ਪਿੱਤਲ ਦਾ ਦੀਵਾ ਵੀ ਜਗਾ ਸਕਦੇ ਹੋ। ਜਦੋਂ ਰਾਤ 'ਚ ਤੁਹਾਡੇ ਖਾਣੇ ਦਾ ਸਮਾਂ ਹੋਵੇ ਤਾਂ ਉਸ ਦੌਰਾਨ ਖੀਰ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਖਵਾਓ।
ਇਹ ਵੀ ਪੜ੍ਹੋ : ਮਾਵਾਂ ਲਈ ਬਹੁਤ ਖ਼ਾਸ ਹੁੰਦੀ ਹੈ Yashoda Jayanti, ਜਾਣੋ ਪੂਜਾ ਦੀ ਵਿਧੀ ਅਤੇ ਮਹੱਤਵ
ਉਪਾਅ —
— ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ਵਿਚ ਉੱਠ ਕੇ ਇਸ਼ਨਾਨ ਕਰੋ। ਉਸ ਤੋਂ ਬਾਅਦ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਣੂ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।
— ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖਤ 'ਤੇ ਸਰ੍ਹੋਂ ਦੇ ਤੇਲ ਵਿਚ ਤਿੰਨ ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ ਪੰਜ ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ ਵਿਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ।
— ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
— ਮਾਤਾ ਲਕਸ਼ਮੀ ਦੀ ਪੂਜਾਂ ਕਰਨ ਤੋਂ ਬਾਅਦ ਸ਼ੰਖ ਵਿਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਮਾਂ ਜਲਦੀ ਖੁਸ਼ ਹੁੰਦੀ ਹੈ।
— ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ।
''ਓਮ ਸ਼੍ਰੀ ਸ਼ਰੀਏ ਨਮ:'' ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਘਰ 'ਚ ਆ ਰਹੀ ਆਰਥਿਕ ਤੰਗੀ ਜਲਦੀ ਦੂਰ ਹੋਵੇਗੀ ਅਤੇ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ।
ਇਹ ਵੀ ਪੜ੍ਹੋ : ਇਸ ਰੰਗ ਦਾ ਫੇਂਗਸ਼ੂਈ ਹਾਥੀ ਘਰ 'ਚ ਲਿਆਵੇਗਾ ਖ਼ੁਸ਼ਹਾਲੀ , ਜਾਣੋ ਕਿਸ ਦਿਸ਼ਾ 'ਚ ਰੱਖਣ ਨਾਲ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।