ਦੀਵਾਲੀ ਦੌਰਾਨ ਆਉਣ ਵਾਲੇ 5 ਦਿਨਾਂ ਦਾ ਹੈ ਖਾਸ ਮਹੱਤਵ

10/23/2019 2:51:50 PM

ਮੁੰਬਈ(ਬਿਊਰੋ)- ਹਿੰਦੂ ਧਰਮ ’ਚ ਬਹੁਤ ਸਾਰੇ ਤਿਉਹਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲੈ ਕੇ ਹਿੰਦੂ ਬਹੁਤ ਉਤਸ਼ਾਹਿਤ ਰਹਿੰਦੇ ਹਨ। ਉਨ੍ਹਾਂ ’ਚੋਂ ਇਕ ਹੈ ਦੀਵਾਲੀ ਦਾ ਤਿਉਹਾਰ, ਜੋ ਕਿ ਹਰ ਹਿੰਦੂ ਘਰ ’ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਦੇ ਨਾਲ-ਨਾਲ ਭਗਵਾਨ ਗਣੇਸ਼ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਦੀਵਾਲੀ ਸ਼ਬਦ ਦੀ ਉਤਪੱਤੀ ਦੋ ਸ਼ਬਦਾਂ ਤੋਂ ਮਿਲ ਕੇ ਹੋਈ ਹੈ ਦੀਪ+ਆਵਲੀ। ਦੀਪ ਦਾ ਮਤਲਬ ਦੀਏ ਅਤੇ ਆਵਲੀ ਦਾ ਮਤਲਬ ਲੜੀ ਨਾਲ ਹੁੰਦਾ ਹੈ। ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ ਧੰਨਤੇਰਸ ਤੋਂ ਸ਼ੁਰੂ ਹੋ ਕੇ ਭਾਈਦੂਜ ਤੱਕ ਰਹਿੰਦਾ ਹੈ। ਇਸ ਦੌਰਾਨ ਆਉਣ ਵਾਲੇ ਹਰ ਤਿਉਹਾਰ ਦਾ ਆਪਣਾ ਇਕ ਖਾਸ ਮਹੱਤਵ ਹੁੰਦਾ ਹੈ। ਲੋਕ ਦੇ ਘਰਾਂ ਵਿਚ ਦੀਵਾਲੀ ਦੀਆਂ ਤਿਆਰੀਆਂ ਬਹੁਤ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਦੇ ਪਹਿਲੇ ਦਿਨ ਯਾਨੀ ਧੰਨਤੇਰਸ ਦੇ ਦਿਨ ਲੋਕ ਸੋਨੇ-ਚਾਂਦੀ ਜਾਂ ਨਵੇਂ ਬਰਤਨ ਦੀ ਖਰੀਦਾਰੀ ਕਰਦੇ ਹਨ ਅਤੇ ਲਕਸ਼ਮੀ ਜੀ ਦੇ ਅੱਗੇ ਦੀਵੇ ਜਗਾਉਂਦੇ ਹਨ।
PunjabKesari
ਦੀਵਾਲੀ ’ਤੇ ਜਾਣੋ, ਧੰਨ ਦੀ ਦੇਵੀ ਲਕਸ਼ਮੀ ਦੇ ਬਾਰੇ ਵਿਚ ਕੁਝ ਖਾਸ ਗੱਲਾਂ
ਨਰਕ ਚਤੁਰਦਸ਼ੀ ਦੇ ਦਿਨ ਮੌਤ ਦੇ ਦੇਵਤੇ ਯਮਰਾਜ ਲਈ ਕੁਵੇਲਾ ਮੌਤ ਦੇ ਡਰ ਤੋਂ ਬਚਨ ਲਈ ਸਾਰੀ ਰਾਤ ਦੀਵੇ ਜਗਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਣ ਨੇ ਨਰਕਾਸੁਰ ਰਾਕਸ਼ਸ ਦੀ ਹੱਤਿਆ ਕੀਤੀ ਸੀ ਅਤੇ ਉਦੋਂ ਤੋਂ ਛੋਟੀ ਦੀਵਾਲੀ ਨੂੰ ਨਰਕ ਚਤੁਰਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਇਸ ਦਿਨ ਭਗਵਾਨ ਰਾਮ 14 ਸਾਲ ਦੇ ਬਨਵਾਸ ਨੂੰ ਪੂਰਾ ਕਰਕੇ ਵਾਪਸ ਅਯੋਧਿਆ ਆਏ ਸਨ, ਜਿਸ ਕਾਰਨ ਉਨ੍ਹਾਂ ਦੇ ਸਵਾਗਤ ਵਿਚ ਪੂਰੀ ਅਯੁਧਿਆ ਵਿਚ ਦੀਵੇ ਜਗਾਏ ਗਏ ਸਨ। ਉਦੋਂ ਤੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
PunjabKesari
ਦੀਵਾਲੀ ਤੋਂ ਬਾਅਦ ਗੋਵਰਧਨ ਪੂਜਾ ਦਾ ਦਿਨ ਆਉਂਦਾ ਹੈ ਅਤੇ ਇਸ ਦਿਨ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਨਾਲ ਗੋਵਰਧਨ ਦੀ ਪੂਜਾ ਕੀਤੀ ਜਾਂਦੀ ਹੈ। ਅੰਤ ਵਿਚ ਭਾਈਦੂਜ ਦਾ ਤਿਉਹਾਰ ਆਉਂਦਾ ਹੈ, ਜਿਸ ਵਿਚ ਭੈਣਾਂ ਆਪਣੇ ਭਰਾਵਾਂ ਦਾ ਟਿੱਕਾ ਕਰਦੀਆਂ ਹਨ ਅਤੇ ਇਕ-ਦੂਜੇ ਦੇ ਜੀਵਨ ਲਈ ਮੰਗਲ ਕਾਮਨਾ ਕਰਦੀਆਂ ਹਨ। ਇਸ ਪ੍ਰਕਾਰ ਦੀਵਾਲੀ ਦੇ ਪੰਜੇ ਤਿਉਹਾਰਾਂ ਦਾ ਆਪਣਾ ਮਹੱਤਵ ਹੈ।


manju bala

Edited By manju bala