ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਚਮਕੇਗੀ ਕਿਸਮਤ, ਹੋ ਜਾਵੇਗਾ ਪੈਸਾ ਹੀ ਪੈਸਾ
1/24/2026 9:05:23 PM
ਨੈਸ਼ਨਲ ਡੈਸਕ : ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੀ ਚਾਲ ਤੇ ਬਣਨ ਵਾਲੇ ਸ਼ੁਭ ਯੋਗ ਵਿਅਕਤੀ ਦੇ ਜੀਵਨ ਉੱਤੇ ਚੰਗੇ ਪ੍ਰਭਾਵ ਪਾਉਦੇ ਹਨ। 25 ਜਨਵਰੀ 2026 ਨੂੰ ਬਣ ਰਹੇ ਵਿਸ਼ੇਸ਼ ਧਨ ਯੋਗ ਤੇ ਲਕਸ਼ਮੀ ਯੋਗ ਕਾਰਨ 5 ਰਾਸ਼ੀਆਂ ਲਈ ਬਹੁਤ ਹੀ ਸ਼ੁਭ ਸਮਾਂ ਆਉਣ ਵਾਲਾ ਹੈ। ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਸਪਤਮੀ ਤਿਥੀ ਨੂੰ ਗ੍ਰਹਿਆਂ ਦੀ ਚਾਲ ਵਿੱਚ ਹੋ ਰਹੇ ਬਦਲਾਅ ਕਾਰਨ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਬਰਸੇਗੀ।
ਜੋਤਿਸ਼ ਸ਼ਾਸਤਰ ਅਨੁਸਾਰ ਇਸ ਦਿਨ ਚੰਦਰਮਾ ਮੀਨ ਰਾਸ਼ੀ ਤੋਂ ਨਿਕਲ ਕੇ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਜਿਸ ਨਾਲ ਲਕਸ਼ਮੀ ਯੋਗ ਦਾ ਨਿਰਮਾਣ ਹੋਵੇਗਾ। ਇਸ ਤੋਂ ਇਲਾਵਾ ਚੰਦਰਮਾ 'ਤੇ ਮੰਗਲ ਦੀ ਦ੍ਰਿਸ਼ਟੀ ਤੇ ਮਕਰ ਰਾਸ਼ੀ ਵਿੱਚ ਸੂਰਜ ਦੀ ਮੌਜੂਦਗੀ ਕਾਰਨ ਬੁਧਾਦਿੱਤਿਆ ਯੋਗ ਦਾ ਪ੍ਰਭਾਵ ਵੀ ਰਹੇਗਾ। ਇਨ੍ਹਾਂ ਸੰਯੋਗਾਂ ਨਾਲ ਕਰੀਅਰ, ਧਨ ਤੇ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ।
ਇਨ੍ਹਾਂ 5 ਰਾਸ਼ੀਆਂ ਨੂੰ ਮਿਲੇਗਾ ਜ਼ਬਰਦਸਤ ਲਾਭ:
• ਮੇਖ ਰਾਸ਼ੀ (Aries): ਤੁਹਾਡੇ ਲਈ ਇਹ ਦਿਨ ਆਰਥਿਕ ਪੱਖੋਂ ਬਹੁਤ ਸ਼ੁਭ ਰਹਿਣ ਵਾਲਾ ਹੈ। ਆਮਦਨ ਦੇ ਨਵੇਂ ਸਰੋਤ ਮਿਲਣਗੇ ਅਤੇ ਵਪਾਰੀਆਂ ਨੂੰ ਕਿਸੇ ਵੱਡੀ ਡੀਲ ਤੋਂ ਫਾਇਦਾ ਹੋ ਸਕਦਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਅਤੇ ਤਨਖਾਹ ਵਧਣ ਦੀ ਖੁਸ਼ਖਬਰੀ ਮਿਲ ਸਕਦੀ ਹੈ।
• ਕਰਕ ਰਾਸ਼ੀ (Cancer): ਕਰਕ ਰਾਸ਼ੀ ਵਾਲਿਆਂ ਲਈ ਅਚਾਨਕ ਧਨ ਲਾਭ ਦੇ ਯੋਗ ਬਣ ਰਹੇ ਹਨ। ਜੇਕਰ ਤੁਸੀਂ ਕਿਸੇ ਯੋਜਨਾ 'ਤੇ ਕੰਮ ਕਰ ਰਹੇ ਹੋ, ਤਾਂ ਉਸ ਵਿੱਚ ਸਫਲਤਾ ਮਿਲੇਗੀ। ਇਸ ਦੇ ਨਾਲ ਹੀ ਕਿਸੇ ਲਾਭਕਾਰੀ ਯਾਤਰਾ 'ਤੇ ਜਾਣ ਦੇ ਸੰਕੇਤ ਵੀ ਹਨ।
• ਸਿੰਘ ਰਾਸ਼ੀ (Leo): ਤੁਹਾਡੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ। ਵਿਦੇਸ਼ੀ ਵਪਾਰ ਨਾਲ ਜੁੜੇ ਲੋਕਾਂ ਨੂੰ ਮੁਨਾਫਾ ਮਿਲੇਗਾ ਅਤੇ ਜਾਇਦਾਦ ਨਾਲ ਜੁੜੇ ਮਾਮਲਿਆਂ ਵਿੱਚ ਵੀ ਚੰਗਾ ਲਾਭ ਹੋਣ ਦੀ ਉਮੀਦ ਹੈ, ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
• ਧਨੁ ਰਾਸ਼ੀ (Sagittarius): ਤੁਹਾਡੇ ਲਈ ਦਿਨ ਅਨੁਕੂਲ ਰਹੇਗਾ ਅਤੇ ਸੁਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਘਰ ਜਾਂ ਵਾਹਨ ਖਰੀਦਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਪ੍ਰੇਮ ਜੀਵਨ ਲਈ ਵੀ ਸਮਾਂ ਚੰਗਾ ਹੈ ਅਤੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ।
• ਮਕਰ ਰਾਸ਼ੀ (Capricorn): ਕਰੀਅਰ ਦੇ ਲਿਹਾਜ਼ ਨਾਲ ਸਮਾਂ ਬਹੁਤ ਸ਼ੁਭ ਹੈ। ਸਮਾਜ ਵਿੱਚ ਤੁਹਾਡਾ ਮਾਨ-ਸਨਮਾਨ ਵਧੇਗਾ ਅਤੇ ਕੰਮ ਵਾਲੀ ਥਾਂ 'ਤੇ ਸੀਨੀਅਰਾਂ ਦਾ ਪੂਰਾ ਸਹਿਯੋਗ ਮਿਲੇਗਾ। ਵਿਆਹੁਤਾ ਜੀਵਨ ਸੁਖਦ ਰਹੇਗਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
