ਰਸੋਈ ਦਾ ਸਿੰਕ ਬਦਲ ਸਕਦਾ ਹੈ ਤੁਹਾਡੀ ਕਿਸਮਤ! ਜਾਣੋ ਵਾਸਤੂ ਦੇ ਇਹ ਖ਼ਾਸ ਨਿਯਮ

1/19/2026 7:24:14 PM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਅਨੁਸਾਰ ਰਸੋਈ (ਕਿਚਨ) ਸਿਰਫ਼ ਖਾਣਾ ਬਣਾਉਣ ਦੀ ਜਗ੍ਹਾ ਨਹੀਂ ਹੈ, ਬਲਕਿ ਇਹ ਘਰ ਦੀ ਊਰਜਾ ਅਤੇ ਸਿਹਤ ਦਾ ਕੇਂਦਰ ਹੁੰਦੀ ਹੈ। ਰਸੋਈ ਵਿੱਚ ਰੱਖੀ ਹਰ ਚੀਜ਼ ਅਤੇ ਉਸ ਦੀ ਦਿਸ਼ਾ ਦਾ ਘਰ ਦੀ ਸੁਖ-ਸ਼ਾਂਤੀ ਅਤੇ ਆਰਥਿਕ ਸਥਿਤੀ 'ਤੇ ਸਿੱਧਾ ਅਸਰ ਪੈਂਦਾ ਹੈ। ਅਕਸਰ ਅਸੀਂ ਕਿਚਨ ਦੇ ਸਿੰਕ (Sink) ਦੀ ਦਿਸ਼ਾ ਵੱਲ ਧਿਆਨ ਨਹੀਂ ਦਿੰਦੇ, ਪਰ ਵਾਸਤੂ ਅਨੁਸਾਰ ਸਿੰਕ ਦਾ ਸਹੀ ਸਥਾਨ 'ਤੇ ਹੋਣਾ ਬਹੁਤ ਜ਼ਰੂਰੀ ਹੈ।
ਕਿਹੜੀ ਦਿਸ਼ਾ ਹੈ ਸਭ ਤੋਂ ਉੱਤਮ?
ਵਾਸਤੂ ਸ਼ਾਸਤਰ ਮੁਤਾਬਕ ਕਿਚਨ ਦੇ ਸਿੰਕ ਲਈ ਈਸ਼ਾਨ ਕੋਣ (ਉੱਤਰ-ਪੂਰਬ ਦਿਸ਼ਾ) ਨੂੰ ਸਭ ਤੋਂ ਸ਼ੁਭ ਮੰਨਿਆ ਗਿਆ ਹੈ।
ਸਕਾਰਾਤਮਕ ਊਰਜਾ: ਇਸ ਦਿਸ਼ਾ ਵਿੱਚ ਸਿੰਕ ਹੋਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਖੁਸ਼ਹਾਲੀ ਵਧਦੀ ਹੈ।
ਮਾਨਸਿਕ ਸ਼ਾਂਤੀ: ਸਿੰਕ ਲਗਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਬਰਤਨ ਧੋਂਦੇ ਸਮੇਂ ਵਿਅਕਤੀ ਦਾ ਮੂੰਹ ਉੱਤਰ ਦਿਸ਼ਾ ਵੱਲ ਰਹੇ, ਇਸ ਨਾਲ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ।
ਭੁੱਲ ਕੇ ਵੀ ਇਸ ਦਿਸ਼ਾ 'ਚ ਨਾ ਲਗਾਓ ਸਿੰਕ
ਜੇਕਰ ਸਿੰਕ ਗਲਤ ਦਿਸ਼ਾ ਵਿੱਚ ਹੋਵੇ ਤਾਂ ਇਹ ਘਰ ਵਿੱਚ ਭਾਰੀ ਨੁਕਸਾਨ ਕਰ ਸਕਦਾ ਹੈ:
ਦੱਖਣ-ਪੱਛਮ ਦਿਸ਼ਾ: ਇਸ ਦਿਸ਼ਾ ਵਿੱਚ ਸਿੰਕ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਪਰਿਵਾਰਕ ਤਣਾਅ, ਆਪਸੀ ਮਤਭੇਦ ਅਤੇ ਆਰਥਿਕ ਤੰਗੀ (ਪੈਸੇ ਦਾ ਅਸੰਤੁਲਨ) ਪੈਦਾ ਹੋ ਸਕਦੀ ਹੈ।
ਅੱਗ ਅਤੇ ਪਾਣੀ ਦਾ ਵੈਰ: ਚੁੱਲ੍ਹੇ ਦੇ ਕੋਲ ਨਾ ਹੋਵੇ ਸਿੰਕ
ਵਾਸਤੂ ਅਨੁਸਾਰ ਅੱਗ (ਗੈਸ ਚੁੱਲ੍ਹਾ) ਅਤੇ ਜਲ (ਸਿੰਕ) ਇੱਕ-ਦੂਜੇ ਦੇ ਵਿਰੋਧੀ ਤੱਤ ਹਨ। ਜੇਕਰ ਚੁੱਲ੍ਹਾ ਅਤੇ ਸਿੰਕ ਬਹੁਤ ਨੇੜੇ ਹੋਣ, ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕਤਾ ਵਧਦੀ ਹੈ ਅਤੇ ਪਰਿਵਾਰ ਦੀ ਸ਼ਾਂਤੀ ਭੰਗ ਹੁੰਦੀ ਹੈ,। ਇਸ ਲਈ ਚੁੱਲ੍ਹੇ ਅਤੇ ਸਿੰਕ ਵਿੱਚ ਉਚਿਤ ਦੂਰੀ ਹੋਣੀ ਲਾਜ਼ਮੀ ਹੈ।
ਸਿੰਕ ਦੇ ਹੇਠਾਂ ਨਾ ਰੱਖੋ ਕੂੜੇਦਾਨ
ਬਹੁਤ ਸਾਰੇ ਲੋਕ ਸਿੰਕ ਦੇ ਹੇਠਾਂ ਵਾਲੀ ਜਗ੍ਹਾ 'ਤੇ ਡਸਟਬਿਨ (ਕੂੜੇਦਾਨ) ਰੱਖ ਦਿੰਦੇ ਹਨ, ਪਰ ਵਾਸਤੂ ਅਨੁਸਾਰ ਇਹ ਬਿਲਕੁਲ ਗਲਤ ਹੈ। ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਡਸਟਬਿਨ ਨੂੰ ਹਮੇਸ਼ਾ ਕਿਸੇ ਵੱਖਰੀ ਅਤੇ ਢਕੀ ਹੋਈ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ।


Aarti dhillon

Content Editor Aarti dhillon