ਐਤਵਾਰ ਤੱਕ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ; ਨੋਟਾਂ ਦਾ ਵਰ੍ਹੇਗਾ ਮੀਂਹ
3/26/2026 10:43:20 AM
ਨਵੀਂ ਦਿੱਲੀ - ਮਾਰਚ ਮਹੀਨੇ ਦਾ ਇਹ ਹਫਤਾ ਗ੍ਰਹਿਆਂ ਦੀ ਚਾਲ 'ਚ ਵੱਡੇ ਬਦਲਾਅ ਲੈ ਕੇ ਆਇਆ ਹੈ। ਇਸ ਹਫਤੇ ਸ਼ੁੱਕਰ ਗ੍ਰਹਿ ਆਪਣੀ ਚਾਲ ਬਦਲਣਗੇ ਅਤੇ ਨਾਲ ਹੀ ਗ੍ਰਹਿਆਂ ਦਾ ਨਕਸ਼ਤਰਾਂ 'ਚ ਗੋਚਰ ਹੋਵੇਗਾ। ਇਸ ਬਦਲਾਅ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ, ਪਰ 4 ਰਾਸ਼ੀਆਂ ਅਜਿਹੀਆਂ ਹਨ ਜਿਨ੍ਹਾਂ ਲਈ ਇਹ ਹਫਤਾ ਬੇਹੱਦ ਸ਼ੁਭ ਫਲਦਾਇਕ ਅਤੇ ਕਿਸਮਤ ਬਦਲਣ ਵਾਲਾ ਸਾਬਤ ਹੋ ਸਕਦਾ ਹੈ।
ਮੇਖ ਰਾਸ਼ੀ
- ਮੇਖ ਰਾਸ਼ੀ ਦੇ ਜਾਤਕਾਂ ਲਈ ਇਹ ਹਫਤਾ ਕਿਸਮਤ ਦੇ ਸਿਤਾਰੇ ਬੁਲੰਦ ਕਰਨ ਵਾਲਾ ਹੈ। ਕਾਰਜ ਖੇਤਰ 'ਚ ਉੱਚ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਮਿਲੇਗਾ ਅਤੇ ਵਿਦੇਸ਼ੀ ਕੰਪਨੀਆਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਕੋਈ ਵੱਡਾ ਪ੍ਰੋਜੈਕਟ ਮਿਲ ਸਕਦਾ ਹੈ। ਉੱਨਤੀ ਦੇ ਨਵੇਂ ਮੌਕੇ ਮਿਲਣ ਦੀ ਪੂਰੀ ਸੰਭਾਵਨਾ ਹੈ, ਪਰ ਇਸ ਦੌਰਾਨ ਅਣਜਾਣ ਲੋਕਾਂ 'ਤੇ ਭਰੋਸਾ ਕਰਨ ਤੋਂ ਬਚਣਾ ਚਾਹੀਦਾ ਹੈ।
ਬ੍ਰਿਖ ਰਾਸ਼ੀ
- ਬ੍ਰਿਖ ਰਾਸ਼ੀ ਵਾਲਿਆਂ ਲਈ ਇਹ ਹਫਤਾ ਆਰਥਿਕ ਤੌਰ 'ਤੇ ਬਿਹਤਰੀਨ ਰਹੇਗਾ। ਪੁਰਾਣੇ ਨਿਵੇਸ਼ ਤੋਂ ਲਾਭ ਮਿਲਣ ਦੇ ਯੋਗ ਹਨ। ਜੇਕਰ ਤੁਸੀਂ ਵਾਹਨ ਜਾਂ ਜਾਇਦਾਦ ਖਰੀਦਣ ਦਾ ਸੁਪਨਾ ਦੇਖ ਰਹੇ ਹੋ, ਤਾਂ ਉਹ ਇਸ ਹਫਤੇ ਪੂਰਾ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਚੰਗੇ ਨਤੀਜੇ ਮਿਲਣਗੇ ਅਤੇ ਪ੍ਰੇਮ ਸਬੰਧ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।
ਸਿੰਘ ਰਾਸ਼ੀ
- ਸਿੰਘ ਰਾਸ਼ੀ ਦੇ ਜਾਤਕਾਂ ਲਈ ਨਰਾਤਿਆਂ ਦੀ ਸਮਾਪਤੀ ਜੀਵਨ 'ਚ ਸਕਾਰਾਤਮਕ ਬਦਲਾਅ ਲੈ ਕੇ ਆਵੇਗੀ। ਸਿਹਤ 'ਚ ਸੁਧਾਰ ਹੋਵੇਗਾ ਅਤੇ ਕਿਸਮਤ ਦੇ ਸਾਥ ਨਾਲ ਕਾਰਜ ਖੇਤਰ 'ਚ ਪਦੋਨਤੀ ਹੋ ਸਕਦੀ ਹੈ। ਬੱਚਿਆਂ ਦੇ ਪੱਖ ਤੋਂ ਵੀ ਕੋਈ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ।
ਤੁਲਾ ਰਾਸ਼ੀ
- ਤੁਲਾ ਰਾਸ਼ੀ ਵਾਲਿਆਂ ਲਈ ਮਾਰਚ ਦਾ ਇਹ ਹਫਤਾ ਵੱਡੀਆਂ ਤਬਦੀਲੀਆਂ ਵਾਲਾ ਰਹੇਗਾ। ਬੀਤੇ ਸਮੇਂ 'ਚ ਕੀਤੀ ਗਈ ਮਿਹਨਤ ਦਾ ਹੁਣ ਸ਼ੁਭ ਨਤੀਜਾ ਪ੍ਰਾਪਤ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ 'ਚ ਮਾਤਾ-ਪਿਤਾ ਦਾ ਪੂਰਾ ਸਹਿਯੋਗ ਮਿਲੇਗਾ। ਕਿਸਮਤ ਦੇ ਸਹਾਰੇ ਕਰੀਅਰ ਵਿੱਚ ਉੱਨਤੀ ਹੋਵੇਗੀ ਅਤੇ ਕੁਝ ਜਾਤਕ ਆਪਣਾ ਨਵਾਂ ਕੰਮ ਵੀ ਸ਼ੁਰੂ ਕਰ ਸਕਦੇ ਹਨ।
ਨੋਟ - ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
