ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

3/15/2024 5:13:16 PM

ਜਲੰਧਰ - ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਹੋਲਿਕਾ ਦਹਿਨ 24 ਅਤੇ ਰੰਗਾਂ ਦਾ ਤਿਉਹਾਰ ਯਾਨੀ ਹੋਲੀ 25 ਮਾਰਚ ਨੂੰ ਮਨਾਇਆ ਜਾਵੇਗਾ। ਦੱਸ ਦੇਈਏ ਕਿ ਇਸ ਵਾਰ ਦੀ ਹੋਲੀ ਦੇ ਰੰਗ ਖ਼ਰਾਬ ਹੋਣ ਵਾਲੇ ਹਨ, ਕਿਉਂਕਿ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਵੀ ਇਸੇ ਦਿਨ ਹੀ ਲੱਗਣ ਵਾਲਾ ਹੈ। ਧਾਰਮਿਕ ਸ਼ਾਸਤਰਾਂ ਵਿਚ ਗ੍ਰਹਿਣ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਕਈ ਤਰ੍ਹਾਂ ਦੀ ਨਕਾਰਾਤਮਕ ਊਰਜਾ ਨਿਕਲਦੀ ਹੈ, ਜੋ ਪੂਰੇ ਬ੍ਰਹਿਮੰਡ ਨੂੰ ਪ੍ਰਭਾਵਿਤ ਕਰਦੀ ਹੈ। 25 ਮਾਰਚ ਯਾਨੀ ਹੋਲੀ ਵਾਲੇ ਦਿਨ ਚੰਦਰ ਗ੍ਰਹਿਣ ਕਦੋਂ ਅਤੇ ਕਿਥੇ ਲੱਗੇਗਾ, ਇਸ ਦਾ ਸੂਤਕ ਸਮਾਂ ਆਦਿ ਦੇ ਬਾਰੇ ਆਓ ਜਾਣਦੇ ਹਾਂ......

PunjabKesari

ਕਦੋ ਅਤੇ ਕਿੰਨੇ ਵਜੇ ਲੱਗੇਗਾ ਚੰਦਰ ਗ੍ਰਹਿਣ
ਦੱਸ ਦੇਈਏ ਕਿ ਇਸ ਵਾਰ ਹੋਲੀ ਦਾ ਰੰਗ ਇਸ ਕ ਰਕੇ ਖ਼ਰਾਬ ਹੋ ਸਕਦਾ ਹੈ, ਕਿਉਂਕਿ ਹਿੰਦੂ ਕੈਲੰਡਰ ਦੇ ਮੁਤਾਬਕ ਇਸ ਸਾਲ ਹੋਲੀ ਵਾਲੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗ ਰਿਹਾ ਹੈ। ਇਹ ਚੰਦਰ ਗ੍ਰਹਿਣ ਕੰਨਿਆ ਰਾਸ਼ੀ ਵਿੱਚ ਲੱਗਣ ਵਾਲਾ ਹੈ। ਚੰਦਰ ਗ੍ਰਹਿਣ ਹੋਲੀ ਦੇ ਦਿਨ 25 ਮਾਰਚ ਨੂੰ ਲੱਗੇਗਾ। 25 ਮਾਰਚ ਨੂੰ ਚੰਦਰ ਗ੍ਰਹਿਣ ਸਵੇਰੇ 10:24 ਤੋਂ ਦੁਪਹਿਰ 03:01 ਵਜੇ ਤੱਕ ਰਹੇਗਾ। ਅਜਿਹੀ ਸਥਿਤੀ ਵਿੱਚ ਚੰਦਰ ਗ੍ਰਹਿਣ ਦੀ ਕੁੱਲ ਮਿਆਦ 04:36 ਤੱਕ ਰਹੇਗੀ। ਜੋਤਿਸ਼ ਸ਼ਾਸਤਰ ਅਨੁਸਾਰ ਕਰੀਬ 100 ਸਾਲ ਬਾਅਦ ਹੋਲੀ ਵਾਲੇ ਦਿਨ ਚੰਦਰ ਗ੍ਰਹਿਣ ਦਾ ਸੰਯੋਗ ਬਣਿਆ ਹੈ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

PunjabKesari

ਕਿਹੜੀ-ਕਿਹੜੀ ਥਾਂ 'ਤੇ ਵਿਖਾਈ ਦੇਵੇਗਾ ਚੰਦਰ ਗ੍ਰਹਿਣ 
ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਲੱਗਣ ਵਾਲਾ ਹੈ। ਇਸ 'ਉਪ-ਛਾਇਆ' ਚੰਦਰ ਗ੍ਰਹਿਣ ਹੋਵੇਗਾ। ਇਸ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਧਰਤੀ ਦੇ ਪਰਛਾਵੇਂ ਦੇ ਇਕ ਬਾਹਰੀ ਖੇਤਰ 'ਚੋਂ ਲੰਘਦਾ ਹੈ, ਜਿਸ ਨੂੰ ਪੈਨੰਬ੍ਰਾ ਕਿਹਾ ਜਾਂਦਾ ਹੈ। ਧਰਤੀ ਦੇ ਪਰਛਾਵੇਂ ਦਾ ਬਾਹਰੀ ਹਿੱਸਾ, ਜਿਸ 'ਚ ਧਰਤੀ ਚੰਦਰਮਾ ਦੀ ਡਿਸਕ ਦੇ ਇਕ ਹਿੱਸੇ ਨੂੰ ਕਵਰ ਕਰਦੀ ਵਿਖਾਈ ਦਿੰਦੀ ਹੈ ਪਰ ਪੂਰੇ ਹਿੱਸੇ ਨੂੰ ਨਹੀਂ। ਇਹ ਚੰਦਰ ਗ੍ਰਹਿਣ ਯੂਰਪ, ਆਸਟ੍ਰੇਲੀਆ ਅਤੇ ਅਫਰੀਕਾ, ਉੱਤਰੀ/ਪੂਰਬੀ ਏਸ਼ੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ, ਆਰਕਟਿਕ ਅਤੇ ਅੰਟਾਰਕਟਿਕਾ ਦੇ ਬਹੁਤ ਸਾਰੇ ਹਿੱਸਿਆ ਵਿਚ ਵਿਖਾਈ ਦੇਵੇਗਾ। ਭਾਰਤ 'ਚ ਇਸ ਦਾ ਕੋਈ ਖ਼ਾਸ ਅਸਰ ਨਹੀਂ ਪਵੇਗਾ, ਕਿਉਂਕਿ ਇਹ ਚੰਦਰ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਸ ਕਾਰਨ ਗ੍ਰਹਿਣ ਦਾ ਸੂਤਕ ਕਾਲ ਵੀ ਜ਼ਰੂਰੀ ਨਹੀਂ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor rajwinder kaur