ਇਨ੍ਹਾਂ 4 ਰਾਸ਼ੀਆਂ ਦੀ ਬਦਲ ਜਾਵੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ, ਭਲਕੇ ਤੋਂ ਬਣੇਗਾ 'ਨਵਪੰਚਮ ਰਾਜਯੋਗ'
6/1/2026 2:28:59 PM
ਵੈੱਬ ਡੈਸਕ : ਜੋਤਿਸ਼ ਸ਼ਾਸਤਰ ਦੇ ਦ੍ਰਿਸ਼ਟੀਕੋਣ ਤੋਂ 2 ਜੂਨ 2026 ਦਾ ਦਿਨ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਹੋਣ ਜਾ ਰਿਹਾ ਹੈ। ਇਸ ਦਿਨ ਗੁਰੂ (ਬ੍ਰਹਿਸਪਤੀ) ਆਪਣੀ ਉੱਚ ਰਾਸ਼ੀ ਕਰਕ ਵਿੱਚ ਪ੍ਰਵੇਸ਼ ਕਰਨਗੇ, ਜਿਸ ਨਾਲ ਸ਼ਨੀ ਦੇ ਨਾਲ ਮਿਲ ਕੇ ਬੇਹੱਦ ਸ਼ੁਭ 'ਨਵਪੰਚਮ ਰਾਜਯੋਗ' ਦਾ ਨਿਰਮਾਣ ਹੋਵੇਗਾ। ਜੋਤਿਸ਼ੀਆਂ ਅਨੁਸਾਰ ਇਹ ਯੋਗ ਸਭ ਤੋਂ ਵੱਧ ਭਾਗਸ਼ਾਲੀ ਯੋਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਗੁਰੂ ਕਰਕ ਰਾਸ਼ੀ 'ਚ ਸਭ ਤੋਂ ਵੱਧ ਬਲਵਾਨ ਹੁੰਦੇ ਹਨ ਅਤੇ ਸ਼ਨੀ ਆਪਣੀ ਮੂਲਤ੍ਰਿਕੋਣ ਰਾਸ਼ੀ ਕੁੰਭ 'ਚ ਮੌਜੂਦ ਹਨ।
ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਵੱਡਾ ਫਾਇਦਾ
ਇਸ ਰਾਜਯੋਗ ਦਾ ਸਭ ਤੋਂ ਵੱਧ ਸਕਾਰਾਤਮਕ ਪ੍ਰਭਾਵ ਹੇਠ ਲਿਖੀਆਂ ਚਾਰ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ:
•ਕਰਕ ਰਾਸ਼ੀ: ਗੁਰੂ ਇਸੇ ਰਾਸ਼ੀ ਵਿੱਚ ਪ੍ਰਵੇਸ਼ ਕਰ ਰਹੇ ਹਨ, ਜਿਸ ਕਾਰਨ ਲੋਕਾਂ ਦੇ ਮਾਨ-ਸਨਮਾਨ ਅਤੇ ਆਤਮ-ਵਿਸ਼ਵਾਸ ਵਿੱਚ ਭਾਰੀ ਵਾਧਾ ਹੋਵੇਗਾ। ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਗਤੀ ਫੜਨਗੇ ਅਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਵਧੇਗੀ। ਧਨ ਦੀ ਪ੍ਰਾਪਤੀ ਹੋਵੇਗੀ।
•ਕੁੰਭ ਰਾਸ਼ੀ: ਇਸ ਰਾਸ਼ੀ ਦੇ ਸੁਆਮੀ ਸ਼ਨੀ ਹਨ। ਨਵਪੰਚਮ ਯੋਗ ਨਾਲ ਕਰੀਅਰ ਵਿੱਚ ਤਰੱਕੀ ਦੇ ਰਾਹ ਖੁੱਲ੍ਹਣਗੇ ਅਤੇ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਵੇਗੀ।
• ਬ੍ਰਿਸ਼ਚਿਕ ਤੇ ਮੀਨ ਰਾਸ਼ੀ: ਇਨ੍ਹਾਂ ਰਾਸ਼ੀਆਂ ਲਈ ਵੀ ਇਹ ਸਮਾਂ ਭਾਗਸ਼ਾਲੀ ਰਹੇਗਾ। ਸਿੱਖਿਆ, ਸੰਤਾਨ ਅਤੇ ਨਿਵੇਸ਼ ਦੇ ਮਾਮਲਿਆਂ ਵਿੱਚ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ।
(ਨੋਟ: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਦੇ ਨਿਯਮਾਂ 'ਤੇ ਅਧਾਰਤ ਹੈ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
