ਕਰਕ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

10/5/2026 5:32:10 AM

ਮੇਖ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਆਪ ਦੀ ਪੈਠ,ਧਾਕ ਅਤੇ ਛਾਪ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਜੇ ਕਿਸੇ ਵੱਡੇ ਆਦਮੀ ਤੋਂ ਮਦਦ ਲੈਣ ਲਈ ਆਪ ਉਸ ਨਾਲ ਮੁਲਾਕਾਤ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਅਤੇ ਧੀਰਜ ਨਾਲ ਸੁਣੇਗਾ।
ਮਿਥੁਨ : ਡ੍ਰਿੰਕਸ, ਕੈਮੀਕਲਜ਼, ਥਿੰਦੀਆਂ ਵਸਤਾਂ, ਪੈਟ੍ਰੋਲੀਅਮ ਅਤੇ ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਸਫਲਤਾ ਮਿਲੇਗੀ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਯਤਨਾਂ ਪ੍ਰੋਗਰਾਮਾਂ  ’ਚ ਸਫਲਤਾ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।
ਸਿੰਘ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ ਹੈ, ਇਸ ਲਈ ਨਾ ਤਾਂ ਕੋਈ ਨਵੀਂ ਕੋਸ਼ਿਸ਼ ਹੱਥ ’ਚ ਲਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਕੰਨਿਆ : ਇੰਪੋਰਟ ਐਕਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ  ’ਚ ਚੰਗਾ ਲਾਭ ਮਿਲੇਗਾ।
ਤੁਲਾ : ਰਾਜ ਦਰਬਾਰ ਦੇ ਕੰਮਾਂ ’ਚ ਆਪ ਦੀ ਪੈਠ-ਧਾਕ ਵਧੇਗੀ, ਵੱਡੇ ਲੋਕ ਵੀ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ।
ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਦੇ ਕਰਨਾ ਚਾਹੀਦਾ ਹੈ, ਕਿਸੇ ਦੇ ਝਾਂਸੇ ’ਚ ਵੀ ਨਾ ਫਸੋ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ ਸਦਭਾਅ ਬਣਿਆ ਰਹੇਗਾ।
ਕੁੰਭ :ਕਿਸੇ ਸਟਰਾਂਗ ਸ਼ਤਰੂ ਕਰਕੇ ਆਪ ਦੀਅਾਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਇਸ ਲਈ ਉਨ੍ਹਾਂ ’ਤੇ ਨਜ਼ਰ ਰੱਖਣੀ ਸਹੀ ਰਹੇਗੀ।
ਮੀਨ : ਸੰਤਾਨ ਸਾਥ ਦੇਵੇਗੀ, ਸੁਪਰੋਟ ਕਰੇਗੀ ਅਤੇ ਉਸ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੈੱਟਲ ਕਰਨ ’ਚ ਸਫਲਤਾ ਮਿਲੇਗੀ।

5 ਅਕਤੂਬਰ 2026, ਸੋਮਵਾਰ
ਅੱਸੂ ਵਦੀ ਤਿੱਥੀ ਦਸਮੀ (5-6 ਮੱਧ ਰਾਤ 2.08 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਕੰਨਿਆ ’ਚ 
ਚੰਦਰਮਾ    ਕਰਕ ’ਚ   
ਮੰਗਲ      ਕਰਕ ’ਚ
ਬੁੱਧ         ਤੁਲਾ ’ਚ 
ਗੁਰੂ        ਕਰਕ ’ਚ 
ਸ਼ੁੱਕਰ      ਤੁਲਾ ’ਚ 
ਸ਼ਨੀ       ਮੀਨ ’ਚ
ਰਾਹੂ       ਕੁੰਭ ’ਚ                                                     
ਕੇਤੂ       ਸਿੰਘ ’ਚ

ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 19 ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 13 (ਅੱਸੂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ : 23, ਸੂਰਜ ਉਦੇ ਸਵੇਰੇ 6.28 ਵਜੇ, ਸੂਰਜ ਅਸਤ ਸ਼ਾਮ 6.04 ਵਜੇ (ਜਲੰਧਰ ਟਾਈਮ), ਨਕਸ਼ੱਤਰ :  ਪੱਖ (ਰਾਤ 11.10 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ :ਸ਼ਿਵ (ਸਵੇਰੇ 9.52 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ :ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਰਾਤ 11.10 ਤੋਂ ਬਾਅਦ ਜੰਮੇ  ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਬਾਅਦ ਦੁਪਹਿਰ 3.01 ਤੋਂ  ਲੈ ਕੇ 5-6 ਮੱਧ ਰਾਤ 2.08 ਤੱਕ)  ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ ਸਵੇਰੇ ਸਾਢੇ ਸਤ ਤੋਂ ਨੌ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਦਾ ਦਸਮੀ ਸਰਾਧ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Sandeep Kumar

Content Editor Sandeep Kumar