ਇਨ੍ਹਾਂ 4 ਰਾਸ਼ੀਆਂ ਦੀ ਵਧੇਗੀ ਟੈਨਸ਼ਨ! ਭਾਰੀ ਨੁਕਸਾਨ ਦੇ ਬਣ ਰਹੇ ਯੋਗ, ਰਾਹੂ-ਕੇਤੂ ਚੱਲੇਗਾ ਉਲਟੀ ਚਾਲ
6/7/2026 8:54:54 PM
ਵੈੱਬ ਡੈਸਕ : ਰਾਹੂ ਤੇ ਕੇਤੂ ਦੇ ਰਾਸ਼ੀ ਪਰਿਵਰਤਨ ਨੂੰ ਜੋਤਿਸ਼ ਸ਼ਾਸਤਰ ਵਿੱਚ ਇੱਕ ਵੱਡੀ ਤੇ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ। ਸਾਲ 2026 ਦੇ ਅੰਤ 'ਚ ਇਨ੍ਹਾਂ ਦੋਵਾਂ ਗ੍ਰਹਿਆਂ ਦੀ ਚਾਲ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜੋ ਕਈ ਰਾਸ਼ੀਆਂ ਦੇ ਜੀਵਨ 'ਚ ਉਥਲ-ਪੁਥਲ ਕਰ ਸਕਦਾ ਹੈ। 5 ਦਸੰਬਰ 2026 ਨੂੰ ਰਾਹੂ-ਕੇਤੂ ਲਗਭਗ 18 ਮਹੀਨਿਆਂ ਬਾਅਦ ਆਪਣੀ ਰਾਸ਼ੀ ਬਦਲਣਗੇ। ਇਸ ਦਿਨ ਰਾਹੂ ਕੁੰਭ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ 'ਚਪ੍ਰਵੇਸ਼ ਕਰੇਗਾ ਤੇ ਕੇਤੂ ਸਿੰਘ ਰਾਸ਼ੀ ਤੋਂ ਕਰਕ ਰਾਸ਼ੀ ਵਿੱਚ ਚਲਾ ਜਾਵੇਗਾ। ਕਰਕ ਚੰਦਰਮਾ ਨਾਲ ਜੁੜਿਆ ਹੋਇਆ ਹੈ, ਜੋ ਕਿ ਮਨ ਤੇ ਭਾਵਨਾਵਾਂ ਦਾ ਕਰਤਾ ਹੈ। 5 ਦਸੰਬਰ ਨੂੰ ਰਾਹੂ ਅਤੇ ਕੇਤੂ ਦੇ ਇਸ ਗੋਚਰ ਲਈ ਕੁਝ ਰਾਸ਼ੀਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਵਿੱਤੀ, ਮਾਨਸਿਕ ਜਾਂ ਸਿਹਤ ਦੇ ਮੋਰਚਿਆਂ 'ਤੇ ਨੁਕਸਾਨ ਜਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
1. ਮੇਖ ਰਾਸ਼ੀ: ਆਰਥਿਕ ਮਾਮਲਿਆਂ 'ਚ ਉਤਾਰ-ਚੜ੍ਹਾਅ ਆ ਸਕਦੇ ਹਨ ਅਤੇ ਬੇਲੋੜੇ ਖਰਚੇ ਵਧਣ ਕਾਰਨ ਬਜਟ ਵਿਗੜ ਸਕਦਾ ਹੈ। ਇਸ ਸਮੇਂ ਦੌਰਾਨ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
2. ਸਿੰਘ ਰਾਸ਼ੀ: ਇਨ੍ਹਾਂ ਰਾਸ਼ੀਆਂ ਨੂੰ ਆਪਣੇ ਕਰੀਅਰ ਅਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਹੋਵੇਗਾ। ਕੰਮ ਵਾਲੀ ਥਾਂ 'ਤੇ ਰਾਜਨੀਤੀ ਦਾ ਸ਼ਿਕਾਰ ਹੋਣ ਦਾ ਡਰ ਹੈ ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ।
3. ਕੰਨਿਆ ਰਾਸ਼ੀ: ਰਿਸ਼ਤਿਆਂ ਅਤੇ ਭਾਈਵਾਲੀ 'ਚ ਮੁਸ਼ਕਲਾਂ ਆ ਸਕਦੀਆਂ ਹਨ। ਵਪਾਰ ਵਿੱਚ ਮਤਭੇਦ ਤੇ ਅਚਾਨਕ ਧਨ ਹਾਨੀ ਦੇ ਯੋਗ ਬਣ ਰਹੇ ਹਨ, ਇਸ ਲਈ ਪੈਸੇ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਰੱਖੋ।
4. ਧਨੁ ਰਾਸ਼ੀ: ਪਰਿਵਾਰਕ ਸ਼ਾਂਤੀ ਭੰਗ ਹੋ ਸਕਦੀ ਹੈ ਤੇ ਮਾਤਾ-ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹਿ ਸਕਦੀ ਹੈ। ਜਾਇਦਾਦ ਜਾਂ ਜ਼ਮੀਨ ਨਾਲ ਜੁੜੇ ਮਾਮਲਿਆਂ 'ਚ ਰੁਕਾਵਟਾਂ ਆ ਸਕਦੀਆਂ ਹਨ, ਇਸ ਲਈ ਨਵਾਂ ਘਰ ਜਾਂ ਗੱਡੀ ਖਰੀਦਣ ਦੀ ਯੋਜਨਾ ਨੂੰ ਫਿਲਹਾਲ ਟਾਲ ਦੇਣਾ ਬਿਹਤਰ ਰਹੇਗਾ।
ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
