ਵਾਸਤੂ ਸ਼ਾਸਤਰ: ਘਰ ''ਚ ਲਗਾਏ ਤੁਲਸੀ ਦੇ ਬੂਟੇ ਦੀ ਇਸ ਤਰੀਕੇ ਨਾਲ ਕਰੋ ਦੇਖਭਾਲ, ਆਵੇਗੀ ਖ਼ੁਸ਼ਹਾਲੀ

6/8/2023 10:25:30 AM

ਨਵੀਂ ਦਿੱਲੀ - ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦੀ ਰੱਬ ਵਾਂਗ ਪੂਜਾ ਕੀਤੀ ਜਾਂਦੀ ਹੈ। ਕੁਝ ਲੋਕ ਵਿਹੜੇ ਵਿੱਚ ਤੁਲਸੀ ਦਾ ਪੌਦਾ ਇਸੇ ਕਾਰਨ ਲਗਾਉਂਦੇ ਹਨ, ਤਾਂਕਿ ਘਰ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਧਨ ਦੀ ਬਰਕਰ ਰਹੇ। ਇਸ ਨੂੰ ਲਗਾਉਣ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਹਾਲਾਂਕਿ ਇਸਦੀ ਦੇਖਭਾਲ ਦੂਜੇ ਪੌਦਿਆਂ ਨਾਲੋਂ ਥੋੜ੍ਹੇ ਵੱਖਰੇ ਢੰਗ ਨਾਲ ਕੀਤੀ ਜਾਂਦੀ ਹੈ। ਆਓ ਅੱਜ ਅਸੀਂ ਤੁਹਾਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਲਗਾਏ ਤੁਲਸੀ ਦੇ ਪੌਦੇ ਦੀ ਦੇਖਭਾਲ ਨੂੰ ਲੈ ਕੇ ਖ਼ਾਸ ਗੱਲਾਂ ਦੱਸਾਂਗੇ...

ਤੁਲਸੀ ਦਾ ਪੌਦਾ ਸਿਰਫ਼ ਮਿੱਟੀ ਵਿੱਚ ਨਾ ਲਗਾਓ
ਤੁਲਸੀ ਦੇ ਪੌਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਾਉਣ ਨਾਲ ਖ਼ਰਾਬ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਲਸੀ ਨੂੰ 70% ਮਿੱਟੀ ਅਤੇ 30% ਰੇਤ ਵਿੱਚ ਬੀਜੋ। ਇਹ ਮਿਸ਼ਰਨ ਬਰਸਾਤ ਦੇ ਮੌਸਮ ਵਿੱਚ ਵੀ ਇਸ ਨੂੰ ਖ਼ਰਾਬ ਨਹੀਂ ਹੋਣ ਦੇਵੇਗਾ।

ਕੁਦਰਤੀ ਖਾਦਾਂ ਦੀ ਕਰੋ ਵਰਤੋਂ
ਤੁਲਸੀ ਦੇ ਪੌਦੇ ਨੂੰ ਉਗਾਉਣ ਲਈ ਗਊ ਦੇ ਗੋਬਰ ਤੋਂ ਬਣੀ ਖਾਦ ਦੀ ਵਰਤੋਂ ਕਰੋ। ਯਾਦ ਰੱਖੋ ਕਿ ਤੁਲਸੀ ਨੂੰ ਹਮੇਸ਼ਾਂ ਥੋੜ੍ਹੇ ਡੂੰਘੇ ਅਤੇ ਚੌੜੇ ਘੜੇ ਵਿੱਚ ਲਗਾਉ. ਇਸਦੇ ਕਾਰਨ ਪੌਦਾ ਤੇਜ਼ੀ ਨਾਲ ਵਧੇਗਾ ਅਤੇ ਹਰ ਮੌਸਮ ਵਿੱਚ ਹਰਾ ਰਹੇਗਾ।

ਇਸ ਤਰ੍ਹਾਂ ਪਾਣੀ ਦਿਓ
ਤੁਲਸੀ ਨੂੰ ਪਾਣੀ ਦੇਣ ਲਈ ਕਾਂਸੇ ਦੇ ਭਾਂਡੇ ਦੀ ਵਰਤੋਂ ਕਰੋ। ਇਸ ਦੇ ਨਾਲ ਹੀ ਔਰਤਾਂ ਨੂੰ ਸ਼ਾਮ ਵੇਲੇ ਤੁਲਸੀ ਦੇ ਸਾਹਮਣੇ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹੇਗੀ।

ਤੁਲਸੀ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਈਏ?
1 ਲੀਟਰ ਪਾਣੀ ਵਿੱਚ 1 ਚਮਚ ਨਮਕ(ਲੂਣ) ਮਿਲਾ ਕੇ ਪੌਦੇ ਦੇ ਪੱਤਿਆਂ ਅਤੇ ਮਿੱਟੀ ਉੱਤੇ ਛਿੜਕੋ। ਇਹ ਪੌਦੇ ਨੂੰ ਹਰਾ ਰੱਖੇਗਾ ਅਤੇ ਖਰਾਬ ਨਹੀਂ ਹੋਣ ਦੇਵੇਗਾ।

ਜਦੋਂ ਤੁਲਸੀ ਦੇ ਪੱਤੇ ਸੁੱਕ ਜਾਣ ਤਾਂ ਇਹ ਕੰਮ ਕਰੋ
ਜੇਕਰ ਤੁਲਸੀ ਦਾ ਬੂਟਾ ਸੁੱਕ ਗਿਆ ਹੈ ਤਾਂ ਇਸਨੂੰ ਘਰ ਵਿੱਚ ਨਾ ਰੱਖੋ। ਇਸ ਨੂੰ ਕਿਸੇ ਵੀ ਮੰਦਰ ਜਾਂ ਪਵਿੱਤਰ ਨਦੀ ਵਿੱਚ ਵਿਸਰਜਿਤ ਕਰ ਦਿਓ ਕਿਉਂਕਿ ਸੁੱਕੀ ਤੁਲਸੀ ਘਰ ਲਈ ਅਸ਼ੁੱਭ ਹੈ। ਇਹ ਭਵਿੱਖ ਦੇ ਕਿਸੇ ਸੰਕਟ ਦਾ ਸੰਕੇਤ ਹੋ ਸਕਦਾ ਹੈ।

ਤੁਲਸੀ ਰੱਖਣ ਦੀ ਸਹੀ ਦਿਸ਼ਾ
ਤੁਲਸੀ ਦੇ ਪੌਦੇ ਨੂੰ ਨਾ ਸਿਰਫ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ, ਸਗੋਂ ਇਹ ਵਿਸ਼ਨੂੰ ਨੂੰ ਬਹੁਤ ਪਿਆਰੀ ਹੈ। ਵਾਸਤੂ ਅਨੁਸਾਰ ਇਸ ਨੂੰ ਉੱਤਰ, ਉੱਤਰ-ਪੂਰਬ, ਦੱਖਣ-ਪੂਰਬ ਵਿੱਚ ਰੱਖਣਾ ਸ਼ੁਭ ਹੈ। ਇਸ ਤੋਂ ਇਲਾਵਾ, ਪੂਰਬੀ ਅਤੇ ਉੱਤਰ-ਪੱਛਮ ਦਿਸ਼ਾ ਵਿੱਚ ਤੁਲਸੀ ਨੂੰ ਭੁੱਲ ਕੇ ਵੀ ਨਾ ਲਗਾਓ।
 


rajwinder kaur

Content Editor rajwinder kaur