ਨੌਕਰੀ ਤੋਂ ਲੈ ਕੇ ਘਰ ''ਚ ਸੁੱਖ-ਸ਼ਾਂਤੀ ਲਈ ਵਿਜਯਾ ਇਕਾਦਸ਼ੀ ''ਤੇ ਕਰੋ ਇਹ ਉਪਾਅ
2/26/2022 6:38:12 PM
ਨਵੀਂ ਦਿੱਲੀ - ਹਿੰਦੂ ਧਰਮ ਵਿਚ ਇਕਾਦਸ਼ੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਤਾਰੀਖ ਨੂੰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਦਿਨ ਸ਼੍ਰੀਹਰੀ ਦੀ ਪੂਜਾ ਕਰਨ ਅਤੇ ਇਕਾਦਸ਼ੀ ਦਾ ਵਰਤ ਰੱਖਣ ਨਾਲ ਸ਼ੁਭ ਫਲ ਮਿਲਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਨੂੰ ਵਿਜਯਾ ਇਕਾਦਸ਼ੀ ਕਿਹਾ ਜਾਂਦਾ ਹੈ। ਮਾਨਤਾਵਾਂ ਅਨੁਸਾਰ ਰਾਵਣ ਨਾਲ ਲੜਨ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਨੇ ਖੁਦ ਅਤੇ ਉਨ੍ਹਾਂ ਦੀ ਸੈਨਾ ਨੇ ਵਿਜਯਾ ਇਕਾਦਸ਼ੀ ਦਾ ਵਰਤ ਰੱਖਿਆ ਅਤੇ ਜਿੱਤ ਪ੍ਰਾਪਤ ਕੀਤੀ। ਇਸ ਵਾਰ ਇਹ ਸ਼ੁਭ ਤਰੀਕ 26 ਫਰਵਰੀ ਨੂੰ ਸਵੇਰੇ 10:39 ਵਜੇ ਤੋਂ ਸ਼ੁਰੂ ਹੋਵੇਗੀ ਅਤੇ 27 ਫਰਵਰੀ ਨੂੰ ਸਵੇਰੇ 08:12 ਵਜੇ ਤੱਕ ਜਾਰੀ ਰਹੇਗੀ। ਅਜਿਹੇ 'ਚ ਇਸ ਵਾਰ ਇਹ ਵਰਤ 2 ਦਿਨ ਰੱਖਿਆ ਜਾਵੇਗਾ। ਇਸ ਸ਼ੁਭ ਦਿਨ 'ਤੇ ਕੁਝ ਖ਼ਾਸ ਉਪਾਅ ਕਰਨ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...
ਇਹ ਵੀ ਪੜ੍ਹੋ : Vastu Tips:ਜੇਕਰ ਖ਼ੁਸ਼ਹਾਲੀ ਤੇ ਬਰਕਤ ਚਾਹੁੰਦੇ ਹੋ ਤਾਂ ਇਨ੍ਹਾਂ 'ਚੋਂ ਕੋਈ ਇਕ ਚੀਜ਼ ਘਰ ਜ਼ਰੂਰ ਲਿਆਓ
ਇੱਛਾ ਨੂੰ ਪੂਰਾ ਕਰਨ ਲਈ
ਜੇਕਰ ਤੁਹਾਡੀ ਕੋਈ ਇੱਛਾ ਹੈ, ਤਾਂ ਸਵੇਰੇ ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ। ਇਸ ਤੋਂ ਬਾਅਦ ਸੂਰਜ ਦੇਵਤਾ ਨੂੰ ਗੰਗਾਜਲ ਚੜ੍ਹਾਓ। ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੀ ਪੂਜਾ ਕਰਕੇ 11 ਕੇਲੇ, ਲੱਡੂ, 11 ਲਾਲ ਫੁੱਲ, 11 ਚੰਦਨ ਦੀ ਧੂਪ ਅਤੇ 11 ਦੀਵੇ ਜਗਾਓ। ਇਸ ਤੋਂ ਬਾਅਦ 11-11 ਖਜੂਰ ਅਤੇ ਬਦਾਮ ਚੜ੍ਹਾ ਕੇ 'ਓਮ ਸਿਯਾ ਪਤਿਯੇ ਰਾਮ ਰਾਮੇ ਨਮਹ'/ ‘ॐ सिया पतिये राम रामाय नमः’ ਮੰਤਰ ਦਾ ਜਾਪ ਕਰੋ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਮਨਇੱਛੇ ਫ਼ਲ ਮਿਲਦੇ ਹਨ।
ਨੌਕਰੀ ਲਈ
ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕਾਂ ਨੂੰ ਇਕਾਦਸ਼ੀ ਦੇ ਦਿਨ ਕਲਸ਼ 'ਤੇ ਅੰਬ ਦੇ ਪੱਤੇ ਲਗਾਉਣੇ ਚਾਹੀਦੇ ਹਨ। ਭਗਵਾਨ ਜੀ ਦੇ ਸਾਹਮਣੇ ਦੀਵਾ ਜਗਾ ਕੇ 11 ਲਾਲ ਫੁੱਲ, 11 ਫਲ ਅਤੇ ਮਠਿਆਈਆਂ ਚੜ੍ਹਾਓ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਅਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਤੋਂ ਬਾਅਦ 'ਓਮ ਨਾਰਾਇਣਾਯ ਲਕਸ਼ਮਯੈ ਨਮਹ'/‘ॐ नारायणाय लक्ष्म्यै नमः’ਮੰਤਰ ਦਾ ਜਾਪ ਕਰੋ।
ਇਹ ਵੀ ਪੜ੍ਹੋ : Vastu Shastra : ਸਿਰਫ਼ ਭੋਜਨ ਪਕਾਉਣ ਲਈ ਹੀ ਨਹੀਂ ਸਗੋਂ ਘਰ ਦੀ ਤਰੱਕੀ ਲਈ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ ਲੂਣ
ਔਲਾਦ ਦੀ ਇੱਛਾ ਰੱਖਣ ਵਾਲੇ ਜੋੜੇ
ਧਾਰਮਿਕ ਮਾਨਤਾਵਾਂ ਅਨੁਸਾਰ ਸੰਤਾਨ ਸੁੱਖ ਪ੍ਰਾਪਤ ਕਰਨ ਲਈ ਪਤੀ-ਪਤਨੀ ਨੂੰ ਮਿਲ ਕੇ ਸ੍ਰੀਹਰੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਗੜਵੀ 'ਚ ਦੁੱਧ ਅਤੇ ਚੀਨੀ ਮਿਲਾ ਕੇ ਪੀਪਲ ਦੇ ਦਰੱਖਤ 'ਤੇ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਸੁੰਦਰ ਅਤੇ ਯੋਗ ਬੱਚੇ ਦੀ ਪ੍ਰਾਪਤੀ ਹੁੰਦੀ ਹੈ।
ਘਰ ਵਿੱਚ ਖੁਸ਼ਹਾਲੀ ਲਈ
ਤੁਲਸੀ ਦਾ ਬੂਟਾ ਸ੍ਰੀਹਰੀ ਨੂੰ ਬਹੁਤ ਪਿਆਰਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਨੂੰ ਤੁਲਸੀ ਦੇ ਪੱਤੇ ਚੜ੍ਹਾਉਣੇ ਚਾਹੀਦੇ ਹਨ। ਨਾਰਾਇਣ ਜੀ ਨੂੰ ਚੜ੍ਹਾਵਾ ਦਿਓ ਅਤੇ ਘਰ ਦੀ ਖੁਸ਼ਹਾਲੀ ਦੀ ਕਾਮਨਾ ਕਰੋ। ਇਸ ਦੇ ਨਾਲ ਹੀ ਭਗਵਾਨ ਵਿਸ਼ਨੂੰ ਦੀ ਪੂਜਾ ਵਿੱਚ ਪੰਚਾਮ੍ਰਿਤ ਦਾ ਪ੍ਰਸਾਦ ਜ਼ਰੂਰ ਚੜ੍ਹਾਓ।
ਇਹ ਵੀ ਪੜ੍ਹੋ : ਸਵੇਰੇ ਅੱਖ ਖੁੱਲ੍ਹਦੇ ਹੀ ਭੁੱਲ ਕੇ ਵੀ ਨਾ ਦੇਖੋ ਇਹ ਚੀਜ਼ਾਂ , ਨਹੀਂ ਤਾਂ ਪੂਰਾ ਦਿਨ ਰਹਿ ਸਕਦੀ ਹੈ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।