ਸੂਰਜ ਗ੍ਰਹਿਣ ਦੇ ਸਾਏ ''ਚ ਸ਼ੁਰੂ ਹੋਣਗੇ ਨਰਾਤੇ, ਮਾਤਾ ਰਾਣੀ ਦੀ ਚੌਕੀ ਸਜਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

9/20/2025 3:15:52 PM

ਵੈੱਬ ਡੈਸਕ- ਇਸ ਵਾਰ ਦਾ ਸ਼ਾਰਦੀਯ ਨਰਾਤੇ ਇਕ ਵਿਲੱਖਣ ਖਗੋਲੀ ਸੰਯੋਗ ਨਾਲ ਆ ਰਿਹਾ ਹੈ। ਨਰਾਤੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਲੱਗੇਗਾ। ਜਦੋਂਕਿ ਗ੍ਰਹਿਣ ਨੂੰ ਧਾਰਮਿਕ ਰੂਪ 'ਚ ਅਸ਼ੁੱਭ ਮੰਨਿਆ ਜਾਂਦਾ ਹੈ, ਪਰ ਜਦੋਂ ਇਸ ਦੇ ਤੁਰੰਤ ਬਾਅਦ ਦੇਵੀ ਅਰਾਧਨਾ ਦਾ ਤਿਉਹਾਰ ਹੋਵੇ ਤਾਂ ਇਹ ਸੰਕੇਤ ਬਦਲ ਵੀ ਸਕਦਾ ਹੈ। ਹਨ੍ਹੇਰੇ (ਗ੍ਰਹਿਣ) ਤੋਂ ਬਾਅਦ ਰੌਸ਼ਨੀ (ਨਰਾਤੇ) ਆਉਂਦਾ ਹੈ- ਇਹੀ ਇਸ ਸੰਯੋਗ ਦਾ ਅਸਲੀ ਸੰਦੇਸ਼ ਹੈ।

ਸੂਰਜ ਗ੍ਰਹਿਣ ਦਾ ਸਮਾਂ:

ਸੂਰਜ ਗ੍ਰਹਿਣ 21 ਸਤੰਬਰ 2025 ਦੀ ਰਾਤ 11 ਵਜੇ ਤੋਂ ਸ਼ੁਰੂ ਹੋ ਕੇ 22 ਸਤੰਬਰ ਦੀ ਸਵੇਰ 3:23 ਵਜੇ ਖ਼ਤਮ ਹੋਵੇਗਾ। ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇੱਥੇ ਇਸ ਦਾ ਸੂਤਕ ਕਾਲ ਲਾਗੂ ਨਹੀਂ ਹੋਵੇਗਾ।

ਨਰਾਤੇ ਅਤੇ ਕਲਸ਼ ਸਥਾਪਨਾ:

ਨਰਾਤਿਆਂ ਦੀ ਸ਼ੁਰੂਆਤ 22 ਸਤੰਬਰ 2025 ਤੋਂ ਹੋ ਰਹੀ ਹੈ। ਪਹਿਲੇ ਦਿਨ ਕਲਸ਼ ਸਥਾਪਨਾ ਦਾ ਸ਼ੁੱਭ ਮੁਹੂਰਤ ਸਵੇਰੇ 6 ਵਜੇ ਤੋਂ 8 ਵਜੇ ਤੱਕ ਹੈ। ਅਭਿਜੀਤ ਮੁਹੂਰਤ ਸਵੇਰੇ 11:49 ਤੋਂ ਦੁਪਹਿਰ 12:38 ਤੱਕ ਰਹੇਗਾ। ਇਸ ਦਿਨ ਹਸਤ ਨਕਸ਼ਤਰ ਦੇ ਨਾਲ ਬ੍ਰਹਮ ਯੋਗ ਅਤੇ ਸਰਵਾਰਥ ਸਿਧੀ ਯੋਗ ਦਾ ਵੀ ਵਿਲੱਖਣ ਸੰਯੋਗ ਬਣ ਰਿਹਾ ਹੈ।

ਗ੍ਰਹਿਣ ਅਤੇ ਨਰਾਤਿਆਂ ਦਾ ਸੰਦੇਸ਼:

ਜੋਤਿਸ਼ ਵਿਦਵਾਨਾਂ ਅਨੁਸਾਰ ਗ੍ਰਹਿਣ ਦੇ ਦੌਰਾਨ ਨਕਾਰਾਤਮਕ ਊਰਜਾ ਵਧਦੀ ਹੈ, ਪਰ ਇਸ ਵਾਰ ਗ੍ਰਹਿਣ ਦੇ ਤੁਰੰਤ ਬਾਅਦ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ, ਜੋ 'ਸ਼ਕਤੀ ਦੇ ਜਾਗਰਨ' ਦਾ ਪ੍ਰਤੀਕ ਹੈ। ਗ੍ਰਹਿਣ ਹਨ੍ਹੇਰਾ ਹੈ ਅਤੇ ਨਰਾਤੇ ਰੌਸ਼ਨੀ ਅਤੇ ਸ਼ਕਤੀ ਦਾ ਤਿਉਹਾਰ। ਇਸ ਤਰ੍ਹਾਂ ਇਹ ਸੰਯੋਗ ਉਮੀਦ, ਊਰਜਾ ਅਤੇ ਜਿੱਤ ਦਾ ਪ੍ਰਤੀਕ ਬਣ ਜਾਂਦਾ ਹੈ।

ਮਾਤਾ ਰਾਣੀ ਦੀ ਚੌਕੀ ਲਗਾਉਣ ਤੋਂ ਪਹਿਲਾਂ ਜ਼ਰੂਰੀ ਕੰਮ:

  • ਗ੍ਰਹਿਣ ਸਮਾਪਤੀ ਉਪਰੰਤ ਘਰ ਦੇ ਸਭ ਮੈਂਬਰ ਇਸ਼ਨਾਨ ਕਰਨ।
  • ਘਰ ਦੀ ਸ਼ੁੱਧੀ ਲਈ ਗੰਗਾਜਲ ਦਾ ਛਿੜਕਾਅ ਕਰੋ।
  • ਜਿੱਥੇ ਮਾਤਾ ਦੀ ਚੌਕੀ ਲਗਾਉਣੀ ਹੈ, ਉਸ ਥਾਂ ਦੀ ਪੂਰੀ ਤਰ੍ਹਾਂ ਸਫ਼ਾਈ ਕਰੋ।
  • ਅਕਸ਼ਤ, ਕਲਸ਼ ਅਤੇ ਨਾਰੀਅਲ ਤਿਆਰ ਕਰੋ: ਚੌਕੀ ਲਗਾਉਣ ਤੋਂ ਪਹਿਲਾਂ ਪੂਜਾ ਸਮੱਗਰੀ ਨੂੰ ਸ਼ੁੱਧ ਕਰ ਲਵੋ। 
  • ਚੌਕੀ ਲਗਾਉਣ ਤੋਂ ਪਹਿਲਾਂ ਮਾਂ ਨੂੰ ਸੰਕਲਪਿਤ ਕਰੋ, ਦੀਵਾ ਜਲਾਓ ਅਤੇ ਮੰਤਰਾਂ ਦਾ ਜਾਪ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha