ਸ੍ਰੀ ਗੁਰੂ ਨਾਨਕ ਦੇਵੀ ਜੀ ਦਾ ਸ਼ਰਧਾਲੂ "ਸੱਯਦ ਅਹਿਮਦ ਤੱਕੀ"

5/7/2020 5:29:30 PM

ਅਲੀ ਰਾਜਪੁਰਾ
9417679302

ਲਾਹੌਰ ਵਾਸੀ ਸੱਯਦ ਅਹਿਮਦ ਤੱਕੀ ਬਹੁਤ ਜ਼ਿੱਦੀ ਤੇ ਕੱਟੜ ਵਿਚਾਰਧਾਰਾ ਦਾ ਮਾਲਕ ਸੀ। ਦੱਸਿਆ ਜਾਂਦਾ ਹੈ ਕਿ ਸਿਕੰਦਰ ਦੇ ਜ਼ੁਲਮ ਕਰਵਾਉਣ ਪਿੱਛੇ ਵੀ ਇਸਦਾ ਹੱਥ ਰਿਹਾ ਹੈ। ਸੰਤ ਕਬੀਰ ਜੀ ਨੂੰ ਗੰਗਾ ਦਰਿਆ ਵਿਚ ਜ਼ੰਜੀਰਾਂ ਨਾਲ ਬੰਨ੍ਹ ਕੇ ਵੀ ਇਸੇ ਨੇ ਸੁਟਵਾਇਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਪਹੁੰਚੇ ਤਾਂ ਇਹ ਮੁਲਾਣਿਆਂ ਨੂੰ ਲੈ ਕੇ ਗੁਰੂ ਜੀ ਕੋਲ਼ ਪਹੁੰਚਿਆ। ਗੁਰੂ ਜੀ ਦੇ ਨਿਮਰਤਾ ਸਹਿਤ ਉਪਦੇਸ਼, ਪੰਜ ਵਕਤੀ ਨਮਾਜ਼ਾਂ ਦੀ ਹਕੀਕਤ ਨੂੰ ਆਪਣੀ ਜ਼ਿੰਦਗੀ ਵਿਚ ਢਾਲਣ ਲਈ ਪਹਿਲੀ ਨਮਾਜ਼ 'ਸੱਚ' ਹੈ, ਦੂਜੀ ਨਮਾਜ਼ 'ਹਲਾਲ ਕਮਾਈ', ‘ਤੀਜੀ ਨਮਾਜ਼' ਖੁਦਾ ਦੇ ਨਾਮ 'ਤੇ ਖੈਰਾਤ ' ਬਣਾਉਣਾ, ਚੌਥੀ ਨਮਾਜ਼ ਦਿਲ ਨੂੰ 'ਸਾਫ਼-ਪਾਕ' ਰੱਖਣਾ ਅਤੇ ਪੰਜਵੀ ਨਮਾਜ਼ 'ਰੱਬ ਦੀ ਹਮਦ' ਬਣਾਉਣਾ ਹੈ ਤੋਂ ਸੱਯਦ ਅਹਿਮਦ ਤੱਕੀ ਬੇਹੱਦ ਪ੍ਰਭਾਵਿਤ ਹੋਇਆ। ਉਹ ਕੱਟੜਤਾ, ਜ਼ੁਲਮ- ਵੈਰ ਛੱਡ ਕੇ ਲੋਕਾਂ ਦੀ ਸੇਵਾ ਦੇ ਰਾਹ ਪੈ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੰਨਾ ਸਮਾਂ ਲਹੌਰ ਵਿਚ ਠਹਿਰ ਕੀਤੀ ਓਨਾਂ ਸਮਾਂ ਸੱਯਦ ਤੱਕੀ ਜੀ ਗੁਰੂ ਜੀ ਕੋਲ਼ ਹਾਜ਼ਰੀ ਭਰਦੇ ਹਰੇ। ਉਸ ਸਮੇਂ ਲਹੌਰ ਦੇ ਕਾਫ਼ੀ ਸਾਰੇ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣੇ।

PunjabKesari

ਸੂਫੀ ਫ਼ਕੀਰ ਸ਼ਾਹ ਸ਼ਰਫ
ਅਲੀ ਰਾਜਪੁਰਾ
94176 79302

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਜਦੋਂ ਪਾਣੀਪਤ ਵਿਖੇ ਸ਼ੇਖ਼ ਤਤੀਹਾਰ ਕੋਲ ਪਹੁੰਚੇ ਤਾਂ ਉਸ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਦਿਲ ਖੋਲ੍ਹ ਕੇ ਆਓ ਭਗਤ ਕੀਤੀ। ਪਾਣੀਪਤ ਵਿਚ ਹੀ ਸ਼ਾਹ ਸ਼ਰਫ ਨਾਂਅ ਦਾ ਇਕ ਸੂਫ਼ੀ ਫ਼ਕੀਰ ਰਹਿੰਦਾ ਸੀ, ਜਿਸ ਦੀ ਮਾਨਤਾ ਕਾਫ਼ੀ ਸੀ। ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਜੀ ਸ਼ੇਖ਼ ਤਤੀਹਾਰ ਦਰਵੇਸ਼ ਨੂੰ ਨਾਲ ਲੈ ਕੇ ਸ਼ਾਹ ਸ਼ਰਫ ਦੇ ਡੇਰੇ 'ਤੇ ਪਹੁੰਚੇ। ਸ਼ਾਹ ਸ਼ਰਫ ਉਂਜ ਸੂਫ਼ੀ ਸੰਤ ਸੀ ਪਰ ਉਸ ਨੂੰ ਆਪਣੀ ਕਲਾ 'ਤੇ ਬਹੁਤ ਮਾਣ ਸੀ। ਡੇਰੇ ਪਹੁੰਚਣ 'ਤੇ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਗ੍ਰਹਿਸਥੀਆਂ ਵਾਲਾ ਪਹਿਰਾਵਾ ਕਿਉਂ ਪਹਿਨਿਆ ਹੋਇਆ ਹੈ ਅਤੇ ਜਦੋਂ ਤੁਸੀਂ ਸੰਸਾਰ ਤਿਆਗ ਹੀ ਦਿੱਤਾ ਹੈ ਤਾਂ ਫਿਰ ਆਹ ਦਾੜ੍ਹੀ-ਕੇਸ ਕਿਉਂ ਰੱਖੇ ਹੋਏ ਹਨ? ਗੁਰੂ ਸਾਹਿਬ ਨੇ ਉਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ - "ਅਸਲੀ ਸਾਧੂ - ਸੰਤ ਬਣਨ ਲਈ ਸਿਰ ਨਹੀਂ ਰੂਹ ਨੂੰ ਮੁੰਨਣਾ ਜ਼ਰੂਰੀ ਹੈ। ਪਹਿਰਾਵਾ ਪਹਿਨ ਕੇ ਬੰਦਾ ਸੰਤ-ਮਹਾਤਮਾ ਨਹੀਂ ਬਣ ਜਾਂਦਾ ਨੇਕ ਕਿਰਤ-ਕਮਾਈ ਬੰਦੇ ਨੂੰ ਉੱਚਾ ਚੁੱਕਦੀ ਹੈ ਨਾ ਕਿ ਗਰਦਨ ਅਕੜਾਉਣ ਨਾਲ ਬੰਦਾ ਉੱਚਾ ਹੁੰਦਾ ਹੈ...। "ਇਸ ਤਰ੍ਹਾਂ ਗੁਰੂ ਜੀ ਦੀਆਂ ਦਲੀਲਾਂ ਅੱਗੇ ਉਸ ਦੀ ਪੇਸ਼ ਨਾ ਗਈ। ਉਸਦਾ ਹੰਕਾਰੀ ਮਨ ਨੀਵਾਂ ਹੇਇਆ ਤੇ ਉਸ ਨੇ ਆਪਣਾ ਆਸਣ ਛੱਡ ਦੇ ਗੁਰੂ ਜੀ ਨੂੰ ਉੱਥੇ ਬੈਠਣ ਲਈ ਬੇਨਤੀ ਕੀਤੀ। ਉਸ ਦਿਨ ਤੋਂ ਮਗਰੋਂ ਸ਼ਾਹ ਸ਼ਰਫ ਗੁਰੂ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ ਸੀ। 


rajwinder kaur

Content Editor rajwinder kaur