ਜਾਣੋ ਕਦੋਂ ਮਨਾਇਆ ਜਾਵੇਗਾ ਸੁਹਾਗਣਾਂ ਲਈ ਖ਼ਾਸ ਤਿਉਹਾਰ 'ਹਰਿਆਲੀ ਤੀਜ' ਅਤੇ ਕੀ ਹੈ ਇਸ ਦਾ ਮਹੱਤਵ
8/7/2021 6:32:27 PM
ਨਵੀਂ ਦਿੱਲੀ - ਹਿੰਦੂ ਧਰਮ 'ਚ ਸਾਉਣ ਦਾ ਮਹੀਨਾ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਮਹੀਨੇ ਹਿੰਦੂ ਧਰਮ ਦੇ ਸ਼ਰਧਾਲੂ ਸ਼ਿਵਜੀ ਭੋਲੇਨਾਥ ਦੀ ਪੂਜਾ ਕਰਦੇ ਹਨ ਅਤੇ ਵਰਤ ਰਖਦੇ ਹਨ। ਇਸ ਮਹੀਨੇ ਕਈ ਹੋਰ ਤਿਉਹਾਰ ਵੀ ਮਨਾਏ ਜਾਂਦੇ ਹਨ। ਇਨ੍ਹਾਂ ਵਿਚ ਹਰਿਆਲੀ ਤੀਜ ਦਾ ਸੁਹਾਗਣਾ ਲਈ ਖ਼ਾਸ ਮਹੱਤਵ ਹੁੰਦਾ ਹੈ। ਇਹ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਨੂੰ ਸੁਹਾਗਣਾਂ ਵਲੋਂ ਰੱਖਿਆ ਜਾਂਦਾ ਹੈ। ਇਸ ਦਿਨ ਤੀਵੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦਾ ਦੁਬਾਰਾ ਮਿਲਨ ਹੋਇਆ ਸੀ। ਹਿੰਦੂ ਪੰਚਾਂਗ ਅਨੁਸਾਰ 10 ਅਗਸਤ 2021 ਦਿਨ ਮੰਗਲਵਾਰ ਨੂੰ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਦਾ ਆਰੰਭ ਸ਼ਾਮ 6.11 ਵਜੇ ਤੋਂ ਹੋ ਰਿਹਾ ਹੈ। ਇਹ ਤਰੀਕ 11 ਅਗਸਤ ਦਿਨ ਬੁੱਧਵਾਰ ਦੀ ਸ਼ਾਮ 04.53 ਵਜੇ ਤਕ ਰਹੇਗੀ। ਇਸ ਸਾਲ ਹਰਿਆਲੀ ਤੀਜ ਦਾ ਵਰਤ 11 ਅਗਸਤ ਬੁੱਧਵਾਰ ਨੂੰ ਰੱਖਿਆ ਜਾਣਾ ਹੈ।ਇਸ ਖ਼ਾਸ ਦਿਨ ਮਾਤਾ ਪਾਰਬਤੀ ਨੂੰ ਹਰੇ ਰੰਗ ਦੀਆਂ ਵਸਤੂਆਂ ਭੇਟ ਕੀਤੀਆਂ ਜਾਂਦੀਆਂ ਹਨ ਕਿਉਂਕਿ ਮਾਤਾ ਪਾਰਬਤੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਇਹ ਵਰਤ ਰੱਖਣ ਲਈ ਇਨ੍ਹਾਂ ਜ਼ਰੂਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ...
ਇਹ ਵੀ ਪੜ੍ਹੋ : ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦਾ ਕਾਰਨ ਬਣਦੀਆਂ ਹਨ ਇਹ ਤਿੰਨ ਆਦਤਾਂ
ਹਰਿਆਲੀ ਤੀਜ ਵਰਤ ਲਈ ਪੂਜਾ ਦੀ ਵਿਧੀ
ਸਾਉਣ ਦਾ ਦੇਸ਼ ਵਿਚ ਬਾਰਿਸ਼ਾਂ ਪੈਂਦੀਆਂ ਹਨ ਜਿਸ ਕਾਰਨ ਸਾਰੇ ਪਾਸੇ ਹਰਿਆਲੀ ਹੁੰਦੀ ਹੈ ਅਤੇ ਮਾਤਾ ਪਾਰਬਤੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਹਰੀਆਂ ਚੀਜ਼ਾਂ ਭੇਟ ਕਰਨ ਦਾ ਰਿਵਾਜ ਹੈ। ਹਰਿਆਲੀ ਤੀਜ 'ਤੇ ਨਿਰਜਲਾ ਵਰਤ ਰੱਖਿਆ ਜਾਂਦਾ ਹੈ।
- ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ।
- ਇਸ ਖਾਸ ਦਿਨ ਤੁਸੀਂ ਆਪਣੇ ਪੇਕੇ ਤੋਂ ਆਏ ਹੋਏ ਨਵੇਂ ਕੱਪੜੇ ਪਾਓ।
- ਪੂਜਾ ਕਰਨ ਲਈ ਸ਼ੁੱਭ ਮਹੂਰਤ ਸਮੇਂ ਮਾਤਾ ਪਾਰਬਤੀ ਦੇ ਨਾਲ ਭਗਵਾਨ ਸ਼ਿਵ ਅਤੇ ਗਣੇਸ਼ ਜੀ ਦੀ ਪ੍ਰਤਿਮਾ ਸਥਾਪਿਤ ਕਰੋ।
- ਹੁਣ ਮਾਂ ਪਾਰਬਤੀ ਨੂੰ 16 ਸਿੰਗਾਰ ਦੀ ਸਮੱਗਰੀ- ਸਾੜ੍ਹੀ, ਧੂਫ, ਦੀਪਕ, ਗੰਧਕ ਆਦਿ ਚੜ੍ਹਾਓ।
- ਸ਼ਿਵਜੀ ਨੂੰ ਨਵੇਂ ਵਸਤਰ, ਧੂਫ, ਭੰਗ, ਧਤੂਰਾ,ਗੰਧਕ, ਬੇਲ ਪੱਤਰ, ਚਿੱਟੇ ਫੁੱਲ ਆਦਿ ਚੜ੍ਹਾਓ।
- ਹੁਣ ਗਣੇਸ਼ ਜੀ ਦੀ ਪੂਜਾ ਕਰ ਕੇ ਹਰਿਆਲੀ ਤੀਜ ਦੀ ਕਥਾ ਸੁਣੋ।
- ਇਸ ਤੋਂ ਬਾਅਦ ਭਗਵਾਨ ਸ਼ਿਵ ਤੇ ਮਾਤਾ ਪਾਰਬਤੀ ਦੀ ਆਰਤੀ ਕਰੋ।
ਹਰਿਆਲੀ ਤੀਜ ਦਾ ਮਹੱਤਵ
ਦੇਸ਼ ਦੀ ਹਰ ਸੁਹਾਗਣ ਤੀਵੀਆਂ ਲਈ ਹਰਿਆਲੀ ਤੀਜ ਬੇਹੱਦ ਮਹੱਤਵਪੂਰਨ ਹੁੰਦਾ ਹੈ। ਤੀਵੀਆਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਮਾਤਾ ਪਾਰਬਤੀ ਨੂੰ ਹਰੀਆਂ ਚੂੜ੍ਹੀਆਂ, ਹਰੀ ਸਾੜ੍ਹੀ, ਸੰਧੂਰ ਸਮੇਤ ਸੁਹਾਗ ਦੀ ਸਮੱਗਰੀ ਚੜ੍ਹਾਈ ਜਾਂਦੀ ਹੈ। ਪੂਜਾ ਤੋਂ ਬਾਅਦ ਤੀਵੀਆਂ ਆਪਣੀ ਸੱਸ ਜਾਂ ਜੇਠਾਣੀ ਨੂੰ ਸੁਹਾਗ ਦਾ ਸਾਮਾਨ ਅਤੇ ਕੱਪੜੇ ਭੇਟ ਕਰ ਕੇ ਅਸ਼ੀਰਵਾਦ ਲੈਂਦੀਆਂ ਹਨ।
ਇਹ ਵੀ ਪੜ੍ਹੋ : ਘਰ ਵਿਚ ਭੁੱਲ ਕੇ ਵੀ ਨਾ ਲਗਾਓ ਇਹ ਪੌਦੇ, ਬਣ ਸਕਦੇ ਹਨ ਸਮੱਸਿਆ ਦਾ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।