ਬਾਬਰ ਦਾ ਪੁੱਤਰ " ਹਮਾਯੂੰ "

5/16/2020 11:22:52 AM

ਅਲੀ ਰਾਜਪੂਰਾ
94176 79302

ਮੁਗਲ ਬਾਦਸ਼ਾਹ ਅਕਬਰ ਦਾ ਪਿਤਾ ਅਤੇ ਬਾਬਰ ਦਾ ਪੁੱਤਰ ਸੀ " ਹਮਾਯੂੰ "। ਇਸ ਦਾ ਜਨਮ ਮਾਤਾ ਮਾਹਮ ਬੇਗ਼ਮ ਦੀ ਕੁੱਖੋਂ ਹੋਇਆ। ਇਹ ਸ਼ਾਂਤ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ, ਜਿਸ ਨੂੰ ਬਾਬਰ ਪਿੱਛੋਂ ਤਖ਼ਤ 'ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਜੋਤਿਸ਼ ਵਿੱਦਿਆ ਦਾ ਜਾਣੂੰ ਹੋਣ ਕਰਕੇ ਇਸ ਨੇ ਆਪਣੇ ਰਾਜ-ਭਾਗ ਨੂੰ ਸੱਤ ਹਿੱਸਿਆਂ ਭਾਵ ਦਿਨਾਂ ਗ੍ਰਹਿ ਅਨੁਸਾਰ ਵੰਡਿਆ ਹੋਇਆ ਸੀ ਤੇ ਇਹ ਹਰ ਭਾਗ ’ਤੇ ਦਿਨ ਬਦਲ ਕੇ ਬੈਠਦਾ ਸੀ। ਜਦੋਂ ਇਹ ਸਿੰਘਾਸਣ 'ਤੇ ਬੈਠਿਆ ਤਾਂ ਇਸ ਦੇ ਪਹਿਲੇ ਪੰਜ ਸਾਲ ਆਪਣੇ ਭਰਾਵਾਂ ਨਾਲ ਸੁਲ੍ਹਾ ਸਫ਼ਾਈ ਵਿਚ ਗੁਜ਼ਰ ਗਏ। ਦੂਜੇ ਪਾਸੇ ਪਠਾਣ ਪੰਜ ਸਾਲ ਆਪਣੇ ਭਰਾਵਾਂ ਨਾਲ ਸੁਲ੍ਹਾ ਸਫ਼ਾਈ ਵਿਚ ਗੁਜ਼ਰ ਗਏ। ਦੂਜੇ ਪਾਸੇ ਪਠਾਣ ਸ਼ੇਰ ਸ਼ਾਹ ਸੂਰੀ ਅਤੇ ਨਿਜ਼ਾਮ, ਸੁਲੇਮਾਨ ਦੀ ਦਿੱਲੀ ਵਿਚ ਜੰਗ ਛਿੜ ਪਈ ਅਤੇ ਹਮਾਯੂੰ ਜੰਗ ਹਾਰਨ ਕਰਕੇ ਉੱਥੋਂ ਭੱਜ ਨਿਕਲਿਆ। ਦਿੱਲੀ ਪਠਾਣਾਂ ਦੇ ਕਬਜ਼ੇ ਹੇਠ ਆ ਗਈ। ਉਸ ਦੇ ਮਨ ਅੰਦਰ ਖ਼ਿਆਲ ਆਇਆ ਕਿ ਇਹ ਗੱਦੀ ਉਸ ਦੇ ਪਿਛੋਕੜ ਨੂੰ ਗੁਰੂ ਸਾਹਿਬ ਵਲੋਂ ਬਖਸ਼ੀ ਗਈ ਸੀ ਅਤੇ ਮੁੜ ਇਸ ਗੱਦੀ ਨੂੰ ਹਾਸਲ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸਾਂ ਨੂੰ ਮਿਲਿਆ ਜਾਵੇ..... ਹਮਾਯੂੰ ਨੇ ਇਸੇ ਤਰ੍ਹਾਂ ਕੀਤਾ ਉਹ ਪੁੱਛਦਾ-ਪੁਛਾਉਂਦਾ ਖਡੂਰ ਸਾਹਿਬ ਆਣ ਪਹੁੰਚਿਆ। ਉਦੋਂ ਇਸ ਗੱਦੀ 'ਤੇ ਸ੍ਰੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਸਨ। 

ਜਦੋਂ ਹਮਾਯੂੰ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ਼ ਪਹੁੰਚਿਆ ਤਾਂ ਗੁਰੂ ਜੀ ਬਾਲਕਾਂ ਨਾਲ ਖੇਡ ਰਹੇ ਸਨ। ਹਮਾਯੂੰ ਉਨ੍ਹਾਂ ਕੋਲ਼ ਜਾ ਪਹੁੰਚਿਆ ਤੇ ਗੁਰੂ ਜੀ ਨੇ ਕੋਈ ਧਿਆਨ ਨਾ ਦਿੱਤਾ। ਹਮਾਯੂੰ ਨੇ ਹੀਣਤਾ ਮਹਿਸੂਸ ਕੀਤੀ ਤੇ ਉਸ ਨੇ ਗੁੱਸੇ ਵਿਚ ਆਣ ਕੇ ਤਲਵਾਰ ਦੀ ਮੁੱਠ ਨੂੰ ਹੱਥ ਪਾਇਆ ਤਾਂ ਉਸ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤਲਵਾਰ ਮਿਆਨ 'ਚੋਂ ਬਾਹਰ ਨਾ ਨਿਕਲੀ ਜਿਹੜੀ ਕਿ ਉਸ ਵਲੋਂ ਗੁੱਸੇ ਵਿਚ ਕੀਤੀ ਭਾਰੀ ਗ਼ਲਤੀ ਸੀ। ਗੁਰੂ ਜੀ ਦਾ ਧਿਆਨ ਉਸ ਵੱਲ ਗਿਆ। ਗੁਰੂ ਜੀ ਉਸ ਦੀ ਸਾਰੀ ਹਾਲਤ ਤੋਂ ਜਾਣੂੰ ਹੋ ਗਏ। ਉਨ੍ਹਾਂ ਨੇ ਕਿਹਾ, " ਹਮਾਯੂੰ ਤੇਰਾ ਪਠਾਣਾਂ 'ਤੇ ਜ਼ੋਰ ਨਾ ਚੱਲਿਆ ਤੇ ਹੁਣ ਤੂੰ ਸਾਡੇ ਉੱਤੇ ਤਲਵਾਰ ਚੁੱਕਣ ਲੱਗਿਆ ਸੀ, ਸਾਨੂੰ ਆਪਣੀ ਬਹਾਦਰੀ ਦਿਖਾਉਂਦਾ ਏਂ......? " ਹਮਾਯੂੰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਗੁਰੂ ਜੀ ਤੋਂ ਆਪਣੀ ਗ਼ਲਤੀ ਦੀ ਮਾਫੀ ਮੰਗੀ। ਗੁਰੂ ਜੀ ਨੂੰ ਉਸ ਨੇ ਸਾਰੀ ਵਿੱਥਿਆ ਦੱਸੀ....। ਗੁਰੂ ਜੀ ਨੇ ਕਿਹਾ ਕਿ ਤੁਸੀਂ ਹਕੂਮਤ ਦੇ ਨਸ਼ੇ 'ਚ ਅੰਨ੍ਹੇ ਹੋ ਗਏ ਸੀ, ਤੁਸੀਂ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਲਿਆ, ਤੂੰ ਅਮਲਾਂ ਤੋਂ ਭੱਜ ਗਿਆ, ਇਸੇ ਕਰਕੇ ਤੁਹਾਡਾ ਰਾਜ ਭਾਗ ਤੁਹਾਡੇ ਹੱਥੋਂ ਖੁਸ ਗਿਆ ਹੈ। ਜਨਤਾ ਨਾਲ ਇਨਸਾਫ ਕਰੋ, ਨੇਕ ਬਣੋ, ਜਾਬਰ ਪੁਣਾ ਤਿਆਗ ਦਿਓ...।'' ਹਮਾਯੂੰ ਇਸ ਤੋਂ ਬਾਅਦ ਆਪਣੇ ਔਗੁਣ ਤਿਆਗ ਕੇ ਅਫ਼ਗਾਨ, ਇਰਾਨ ਵੱਲ ਨਿੱਕਲ ਗਿਆ। ਉੱਥੋਂ ਉਸ ਨੇ ਵਾਪਸੀ ਬੜੀ ਵੱਡੀ ਫੌਜ ਨਾਲ ਕੀਤੀ ਤੇ ਹਿੰਦੁਸਤਾਨ ਨੂੰ ਫ਼ਤਿਹ ਕਰ ਲਿਆ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur