ਸੂਰਜ ਗ੍ਰਹਿਣ ਤੋਂ ਪਹਿਲਾਂ ਪਲਟੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲੋ-ਮਾਲ

9/16/2025 10:37:56 AM

ਵੈੱਬ ਡੈਸਕ- ਜੋਤਿਸ਼ ਵਿਦਿਆ 'ਚ ਭਦ੍ਰ ਯੋਗ ਨੂੰ ਪੰਚ ਮਹਾਪੁਰਸ਼ ਯੋਗਾਂ 'ਚੋਂ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ। ਇਹ ਯੋਗ ਬੁੱਧ ਗ੍ਰਹਿ ਦੇ ਗੋਚਰ ਨਾਲ ਬਣਦਾ ਹੈ। ਜਿਸ ਵਿਅਕਤੀ ਦੀ ਕੁੰਡਲੀ 'ਚ ਇਹ ਯੋਗ ਮਜ਼ਬੂਤ ਬਣੇ, ਉਹ ਬਹੁਤ ਨਾਮ, ਦੌਲਤ ਅਤੇ ਆਦਰ ਪ੍ਰਾਪਤ ਕਰਦਾ ਹੈ। ਇਸ ਯੋਗ ਵਾਲੇ ਲੋਕ ਤੇਜ਼ ਦਿਮਾਗ, ਸੁੰਦਰ ਵਾਣੀ ਅਤੇ ਸ਼ੋਹਰਤ ਹਾਸਲ ਕਰਨ ਵਾਲੇ ਹੁੰਦੇ ਹਨ। ਇਸ ਸਮੇਂ ਬੁੱਧ ਆਪਣੀ ਉੱਚ ਰਾਸ਼ੀ ਕੰਨਿਆ 'ਚ ਗੋਚਰ ਕਰ ਰਿਹਾ ਹੈ। 21 ਸਤੰਬਰ 2025 ਨੂੰ ਕੰਨਿਆ ਰਾਸ਼ੀ 'ਚ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਦ੍ਰ ਰਾਜਯੋਗ ਦਾ ਬਣਨਾ ਤਿੰਨ ਰਾਸ਼ੀਆਂ ਲਈ ਬਹੁਤ ਸ਼ੁੱਭ ਸਾਬਿਤ ਹੋਵੇਗਾ ਅਤੇ ਇਹ ਲੋਕ ਮਾਲੋ-ਮਾਲ ਹੋ ਜਾਣਗੇ। 

ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion

ਮਿਥੁਨ ਰਾਸ਼ੀ-ਬੰਪਰ ਲਾਭ

ਮਿਥੁਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਲਾਭਦਾਇਕ ਰਹੇਗਾ। ਤੁਹਾਡੀ ਇਨਕਮ 'ਚ ਵਾਧਾ ਹੋਵੇਗਾ ਅਤੇ ਸਮਾਜਿਕ ਮਾਣ-ਪਛਾਣ ਵੀ ਮਿਲੇਗੀ। ਖ਼ਾਸਕਰ ਮੀਡੀਆ, ਲੇਖਨ, ਰਾਜਨੀਤੀ ਅਤੇ ਸੰਚਾਰ ਨਾਲ ਜੁੜੇ ਖੇਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਲਈ ਇਹ ਸਮਾਂ ਸੁਨਹਿਰਾ ਰਹੇਗਾ। ਇਸ ਦੌਰਾਨ ਨਵਾਂ ਵਾਹਨ ਖਰੀਦਣ ਦੀ ਯੋਜਨਾ ਵੀ ਸਫ਼ਲ ਹੋ ਸਕਦੀ ਹੈ।

ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...

ਕੰਨਿਆ ਰਾਸ਼ੀ- ਸੁਨਹਿਰੀ ਸਫ਼ਲਤਾ

ਕੰਨਿਆ ਰਾਸ਼ੀ ਵਾਲਿਆਂ ਲਈ ਇਹ ਯੋਗ ਤੁਹਾਡੇ ਵਿਅਕਤੀਤੱਵ, ਕਰੀਅਰ ਅਤੇ ਸਾਂਝੇਦਾਰੀ ਦੇ ਖੇਤਰਾਂ 'ਚ ਸ਼ੁੱਭ ਪ੍ਰਭਾਵ ਪਾਵੇਗਾ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੀ ਇਹ ਸਮਾਂ ਸ਼ੁੱਭ ਹੈ। ਵੱਡਿਆਂ ਦਾ ਸਹਿਯੋਗ ਅਤੇ ਮਾਰਗਦਰਸ਼ਨ ਮਿਲੇਗਾ। ਕਾਰੋਬਾਰ ਕਰ ਰਹੇ ਲੋਕਾਂ ਨੂੰ ਵਧੀਆ ਮੁਨਾਫ਼ਾ ਹੋ ਸਕਦਾ ਹੈ।

ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ

ਧਨੁ ਰਾਸ਼ੀ- ਕਰੀਅਰ ਚਮਕੇਗਾ

ਧਨੁ ਰਾਸ਼ੀ ਵਾਲਿਆਂ ਲਈ ਇਹ ਯੋਗ ਕਰੀਅਰ 'ਚ ਉੱਛਾਲ ਲਿਆਏਗਾ। ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਅਤੇ ਪ੍ਰੋਫੈਸ਼ਨਲ ਗ੍ਰੋਥ ਦੇ ਮੌਕੇ ਬਣਣਗੇ। ਜੇ ਤੁਸੀਂ ਨਵੀਂ ਨੌਕਰੀ ਦੀ ਸੋਚ ਰਹੇ ਹੋ ਤਾਂ ਇਹ ਸਮਾਂ ਬਹੁਤ ਹੀ ਅਨੁਕੂਲ ਹੈ। ਪ੍ਰਤੀਯੋਗੀਆਂ 'ਤੇ ਜਿੱਤ ਮਿਲੇਗੀ ਅਤੇ ਜਿਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਪ੍ਰਮੋਸ਼ਨ ਦੀ ਉਮੀਦ ਸੀ, ਉਨ੍ਹਾਂ ਲਈ ਇਹ ਸੁਨਹਿਰਾ ਮੌਕਾ ਸਾਬਿਤ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha