ਅੱਜ ਲੱਗ ਰਹੇ ਸੂਰਜ ਗ੍ਰਹਿਣ ''ਤੇ 122 ਸਾਲ ਬਣ ਰਿਹਾ ਦੁਰਲੱਭ ਸੰਯੋਗ, ਇਨ੍ਹਾਂ ਰਾਸ਼ੀਆਂ ਲਈ ਰਹੇਗਾ ਅਸ਼ੁੱਭ

9/21/2025 10:43:40 AM

ਵੈੱਬ ਡੈਸਕ- ਸਾਲ 2025 ਦਾ ਦੂਜਾ ਅਤੇ ਆਖਰੀ ਸੂਰਜ ਗ੍ਰਹਿਣ 21 ਸਤੰਬਰ ਯਾਨੀ ਅੱਜ ਰਾਤ ਲੱਗੇਗਾ। ਇਹ ਇਕ ਆਂਸ਼ਿਕ ਸੂਰਜ ਗ੍ਰਹਿਣ ਹੋਵੇਗਾ, ਜਿਸ 'ਚ ਚੰਨ ਸੂਰਜ ਦੇ ਇਕ ਹਿੱਸੇ ਨੂੰ ਢੱਕ ਲਵੇਗਾ ਅਤੇ ਸੂਰਜ ਅਰਧਚੰਦ ਦੀ ਸ਼ਕਲ 'ਚ ਨਜ਼ਰ ਆਵੇਗਾ। ਇਹ ਗ੍ਰਹਿਣ ਭਾਵੇਂ ਭਾਰਤ 'ਚ ਨਹੀਂ ਦਿਸੇਗਾ, ਪਰ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅੰਟਾਰਕਟਿਕਾ 'ਚ ਇਸ ਨੂੰ ਦੇਖਿਆ ਜਾ ਸਕੇਗਾ।

ਗ੍ਰਹਿਣ ਦੀ ਸਮਾਂ (ਭਾਰਤੀ ਸਮੇਂ ਅਨੁਸਾਰ)

ਸ਼ੁਰੂਆਤ: ਰਾਤ 11:00 ਵਜੇ (21 ਸਤੰਬਰ)

ਮੱਧ/ਪੀਕ ਸਮਾਂ: ਰਾਤ 1:11 ਵਜੇ (22 ਸਤੰਬਰ)

ਸਮਾਪਤੀ: ਰਾਤ 3:23 ਵਜੇ (22 ਸਤੰਬਰ)

ਕੀ ਲਾਗੂ ਹੋਵੇਗਾ ਸੂਤਕ ਕਾਲ?

ਕਿਉਂਕਿ ਇਹ ਗ੍ਰਹਿਣ ਭਾਰਤ 'ਚ ਦਿਸਣ ਵਾਲਾ ਨਹੀਂ ਹੈ, ਇਸ ਲਈ ਇੱਥੇ ਸੂਤਕ ਕਾਲ ਪ੍ਰਮਾਣਿਕ ਨਹੀਂ ਮੰਨਿਆ ਜਾਵੇਗਾ। ਇਸ ਕਰਕੇ ਸੂਤਕ ਨਾਲ ਜੁੜੇ ਕਿਸੇ ਵੀ ਨਿਯਮ ਦੀ ਪਾਲਣਾ ਕਰਨ ਦੀ ਲੋੜ ਨਹੀਂ।

122 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ

ਜੋਤਿਸ਼ਾਂ ਅਨੁਸਾਰ, 122 ਸਾਲ ਬਾਅਦ ਇਹੋ ਜਿਹਾ ਦੁਰਲੱਭ ਸੰਯੋਗ ਬਣਿਆ ਹੈ। ਸਾਲ 1903 ਤੋਂ ਬਾਅਦ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਪਿੱਤਰ ਪੱਖ ਦੀ ਸ਼ੁਰੂਆਤ ਵੀ ਗ੍ਰਹਿਣ ਨਾਲ ਹੋਈ ਸੀ ਅਤੇ ਸਮਾਪਤੀ ਵੀ ਗ੍ਰਹਿਣ ਨਾਲ ਹੀ ਹੋ ਰਹੀ ਹੈ।

ਕਿਉਂ ਹੈ ਇਹ ਸੂਰਜ ਗ੍ਰਹਿਣ ਖ਼ਾਸ?

ਇਸ ਗ੍ਰਹਿਣ ਦੌਰਾਨ ਸੂਰਜ, ਚੰਨ ਅਤੇ ਬੁੱਧ ਦਾ ਸੰਯੋਗ ਬਣੇਗਾ। ਇਸੇ ਸਮੇਂ ਰਾਹੁ-ਕੇਤੁ ਦਾ ਅਕਸ਼ ਕੁੰਭ ਅਤੇ ਸਿੰਘ ਰਾਸ਼ੀ ਵਿੱਚ ਪ੍ਰਭਾਵਸ਼ਾਲੀ ਹੋਵੇਗਾ। ਸ਼ੁੱਕਰ ਅਤੇ ਕੇਤੁ ਦੀ ਯੁਤੀ ਨਾਲ ਰਾਜਨੀਤਕ ਤਣਾਅ ਅਤੇ ਅਸਥਿਰਤਾ ਵਧ ਸਕਦੀ ਹੈ। ਇਸਦਾ ਪ੍ਰਭਾਵ ਸ਼ੇਅਰ ਮਾਰਕੀਟ ਅਤੇ ਵਿਸ਼ਵ ਅਰਥਵਿਵਸਥਾ 'ਤੇ ਵੀ ਪੈ ਸਕਦਾ ਹੈ।

ਕਿਹੜੀਆਂ ਰਾਸ਼ੀਆਂ ਲਈ ਅਸ਼ੁੱਭ?

ਭਾਵੇਂ ਇਹ ਗ੍ਰਹਿਣ ਭਾਰਤ 'ਚ ਦਿਸੇਗਾ ਨਹੀਂ, ਪਰ ਇਸ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ 'ਤੇ ਪਵੇਗਾ। ਜੋਤਿਸ਼ਾਂ ਦੇ ਅਨੁਸਾਰ, ਇਸ ਗ੍ਰਹਿਣ ਦਾ ਨਕਾਰਾਤਮਕ ਪ੍ਰਭਾਵ ਵ੍ਰਿਸ਼ਭ, ਕਰਕ, ਕੰਨਿਆ, ਧਨੁ, ਮਕਰ ਅਤੇ ਕੁੰਭ ਰਾਸ਼ੀ 'ਤੇ ਵਧੇਰੇ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha