57 ਸਾਲ ਬਾਅਦ 26 ਨੂੰ ਲੱਗੇਗਾ ਸਭ ਤੋਂ ਵੱਡਾ ਸੂਰਜ ਗ੍ਰਹਿਣ

12/25/2019 10:03:38 AM

ਜਲੰਧਰ(ਬਿਊਰੋ)- ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਵੀਰਵਾਰ ਸਵੇਰੇ ਲੱਗਣ ਜਾ ਰਿਹਾ ਹੈ। ਦਿੱਲੀ ਦੇ ਸਮੇਂ ਦੇ ਹਿਸਾਬ ਨਾਲ ਸੂਰਜ ਗ੍ਰਹਿਣ 8.17 ਵਜੇ ਸ਼ੁਰੂ ਹੋਵੇਗਾ ਤੇ 9.30 ਵਜੇ ਗ੍ਰਹਿਣ ਆਪਣੇ ਉਚਤਮ ਪੱਧਰ ’ਤੇ ਹੋਵੇਗਾ। ਸਵੇਰੇ 10.57 ਵਜੇ ਗ੍ਰਹਿਣ ਖਤਮ ਹੋਵੇਗਾ ਤੇ ਇਸ ਦਾ ਸੂਤਕ ਬੁੱਧਵਾਰ ਰਾਤ 8 ਵਜੇ ਸ਼ੁਰੂ ਹੋ ਜਾਵੇਗਾ। ਦੱਖਣੀ ਭਾਰਤ ’ਚ ਗ੍ਰਹਿਣ ਦੀ ਸੰਪੂਰਨ ਕੰਕਣ ਆਕ੍ਰਿਤੀ ਨਜ਼ਰ ਆਵੇਗੀ ਤੇ ਇਹ ਕੇਰਲ ਤੇ ਤਾਮਿਲਨਾਡੂ ਤੇ ਕਰਨਾਟਕ ਵਿਚ ਵੀ ਦੇਖਿਆ ਜਾ ਸਕੇਗਾ ਜਦੋਂਕਿ ਦੇਸ਼ ਦੇ ਹੋਰ ਸੂਬਿਆਂ ਵਿਚ ਸੂਰਜ ਖੰਡਗ੍ਰਾਸ ਰੂਪ ਵਿਚ ਹੀ ਨਜ਼ਰ ਆਵੇਗਾ। ਗ੍ਰਹਿਣ ਦਾ ਪ੍ਰਭਾਵ ਆਮ ਤੌਰ ’ਤੇ 40 ਦਿਨਾਂ ਤੱਕ ਰਹਿੰਦਾ ਹੈ, ਇਸ ਲਈ ਇਸ ਗ੍ਰਹਿਣ ਦਾ ਅਸਰ ਵੱਖ-ਵੱਖ ਰਾਸ਼ੀਆਂ ’ਤੇ ਵੀ ਵੇਖਣ ਨੂੰ ਮਿਲੇਗਾ। ਇਹ ਗ੍ਰਹਿਣ ਧਨ ਰਾਸ਼ੀ ਵਿਚ ਲੱਗ ਰਿਹਾ ਹੈ ਤੇ ਗ੍ਰਹਿਣ ਦੇ ਸਮੇਂ ਧਨ ਰਾਸ਼ੀ ਵਿਚ ਸੂਰਜ ਤੇ ਕੇਤੂ ਤੋਂ ਇਲਾਵਾ ਸ਼ਨੀ, ਗੁਰੂ, ਬੁੱਧ ਤੇ ਚੰਦਰਮਾ ਵੀ ਮੌਜੂਦ ਰਹਿਣਗੇ। ਇਸ ਤਰ੍ਹਾਂ 5 ਗ੍ਰਹਿ ਗ੍ਰਹਿਣ ਦੇ ਪ੍ਰਭਾਵ ਹੇਠ ਰਹਿਣਗੇ।
1962 ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਗ੍ਰਹਿਣ ਲੱਗ ਰਿਹਾ ਹੈ। 5 ਫਰਵਰੀ 1962 ਨੂੰ ਲੱਗੇ ਸੂਰਜ ਗ੍ਰਹਿਣ ਦੌਰਾਨ ਸੂਰਜ ਤੋਂ ਇਲਾਵਾ ਚੰਦਰ, ਮੰਗਲ, ਬੁੱਧ, ਗੁਰੂ, ਸ਼ੁੱਕਰਤੇ ਸ਼ਨੀ ਵੀ ਗ੍ਰਹਿਣ ਦੇ ਪ੍ਰਭਾਵ ਹੇਠ ਆ ਗਏ ਸਨ ਅਤੇ ਉਸ ਸਮੇਂ ਮਕਰ ਰਾਸ਼ੀ ਵਿਚ 8 ਗ੍ਰਹਿ ਗੋਚਰ ਕਰ ਰਹੇ ਸਨ। ਆਓ ਜਾਣੀਏ ਕਿਸ ਰਾਸ਼ੀ ’ਤੇ ਗ੍ਰਹਿਣ ਦਾ ਕੀ ਪ੍ਰਭਾਵ ਪਵੇਗਾ। 

ਧਨ ਰਾਸ਼ੀ ਵਿਚ ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਭਲਕੇ

ਗ੍ਰਹਿਣ ਕਾਲ
ਸਵੇਰੇ 8.17 ਤੋਂ 10.57 ਤੱਕ
ਸੂਤਕ ਅੱਜ ਰਾਤ 8 ਵਜੇ ਤੋਂ

 ਮੇਖ- ਇਸ ਰਾਸ਼ੀ ਵਿਚ ਨੌਵੇਂ ਭਾਵ ਵਿਚ ਗ੍ਰਹਿਣ ਲੱਗੇਗਾ ਤੇ ਇਹ ਭਾਵ ਭਾਗ ਸਥਾਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਪੰਚਮ ਭਾਵ ਦੇ ਮਾਲਕ ਸੂਰਜ ਨੂੰ ਗ੍ਰਹਿਣ ਲੱਗਣ ਕਾਰਣ ਸੰਤਾਨ ਪੱਖ ਤੋਂ ਸਮੱਸਿਆ ਆ ਸਕਦੀ ਹੈ। ਖਰਚਿਆਂ ਵਿਚ ਵਾਧੇ ਦਾ ਯੋਗ ਹੈ। ਇਸ ਤੋਂ ਇਲਾਵਾ ਮਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਪਵੇਗਾ।
ਬ੍ਰਿਖ- ਦਸ਼ਮ ਭਾਵ ਵਿਚ ਗ੍ਰਹਿਣ ਨਾਲ ਕੰਮ ਕਰਨ ਵਾਲੀ ਥਾਂ ’ਤੇ ਪ੍ਰੇਸ਼ਾਨੀ ਹੋ ਸਕਦੀ ਹੈ। ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹਿ ਸਕਦੀ ਹੈ। ਜੇਕਰ ਤੁਸੀਂ ਪਹਿਲਾਂ ਤੋਂ ਕਿਸੇ ਬੀਮਾਰੀ ਨਾਲ ਪੀੜਤ ਹੋ ਤਾਂ ਦਵਾਈ ਲੈਣ ਵਿਚ ਲਾਪ੍ਰਵਾਹੀ ਨਾ ਵਰਤੋ। ਰੋਗ ਵਿਗੜ ਸਕਦਾ ਹੈ। ਭਰਾ-ਭੈਣਾਂ ਦੇ ਨਾਲ ਸਬੰਧਾਂ ਵਿਚ ਖਟਾਸ ਆ ਸਕਦੀ ਹੈ। ਇਸ ਲਈ ਬੋਲ ਬਾਣੀ ’ਤੇ ਕੰਟਰੋਲ ਰੱਖੋ।
ਮਿਥੁਨ- ਸੱਤਵੇਂ ਭਾਵ ਵਿਚ ਗ੍ਰਹਿਣ ਲੱਗਣ ਨਾਲ ਜੀਵਨ ਸਾਥੀ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਪਸੀ ਸਬੰਧਾਂ ਵਿਚ ਵੀ ਕੁੜੱਤਣ ਆਉਣ ਦੇ ਯੋਗ ਹਨ। ਤੀਜੇ ਭਾਵ ਦੇ ਮਾਲਕ ਨੂੰ ਗ੍ਰਹਿਣ ਦੇ ਕਾਰਣ ਛੋਟੇ ਭਰਾ ਭੈਣਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਆਫਿਸ ਵਿਚ ਗੈਰ ਜ਼ਰੂਰੀ ਵਿਵਾਦ ਤੋਂ ਬਚੋ।
ਕਰਕ- ਇਸ ਰਾਸ਼ੀ ਦੇ ਜਾਤਕ ਬੋਲ ਬਾਣੀ ’ਤੇ ਖਾਸ ਤੌਰ ’ਤੇ ਧਿਆਨ ਦੇਣ। ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਰਿਸ਼ਤਿਆਂ ’ਤੇ ਅਸਰ ਪੈ ਸਕਦਾ ਹੈ। ਛੇਵੇਂ ਭਾਵ ਵਿਚ ਗ੍ਰਹਿਣ ਲੱਗਣ ਕਾਰਣ ਸਰੀਰ ਦੇ ਹੇਠਲੇ ਹਿੱਸੇ ਵਿਚ ਕੋਈ ਸਮੱਸਿਆ ਆ ਸਕਦੀ ਹੈ। ਖਾਸ ਤੌਰ ’ਤੇ ਜਿਨ੍ਹਾਂ ਲੋਕਾਂ ਨੂੰ ਪੇਟ ਦੀ ਸਮੱਸਿਆ ਹੈ, ਉਹ ਇਸ ਨੂੰ ਹਲਕੇ ਵਿਚ ਨਾ ਲੈਣ।
 ਸਿੰਘ- ਇਸ ਰਾਸ਼ੀ ਦੇ ਮਾਲਕ ਸੂਰਜ ਨੂੰ ਹੀ ਗ੍ਰਹਿਣ ਲੱਗ ਰਿਹਾ ਹੈ, ਇਸ ਲਈ ਸਿਹਤ ’ਤੇ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਇਸ ਰਾਸ਼ੀ ਦੇ ਜਾਤਕਾਂ ਦੀ ਸੰਤਾਨ ਦੇ ਲਈ ਵੀ ਇਹ ਗ੍ਰਹਿ ਸ਼ੁੱਭ ਨਹੀਂ ਹੈ। ਆਮਦਨ ਨੂੰ ਲੈ ਕੇ ਵੀ ਸਮੱਸਿਆਵਾਂ ਆ ਸਕਦੀਆਂ ਹਨ। ਪੈਸਾ ਫਸਣ ਦਾ ਯੋਗ ਬਣ ਰਿਹਾ ਹੈ, ਇਸ ਲਈ ਉਧਾਰ ਦੇਣ ਤੋਂ ਬਚੋ।
ਕੰਨਿਆ- ਚੌਥੇ ਭਾਵ ਵਿਚ ਗ੍ਰਹਿਣ ਮਾਂ ਦੀ ਸਿਹਤ ਲਈ ਸ਼ੁੱਭ ਨਹੀਂ ਹੈ। ਜੇਕਰ ਨਵਾਂ ਮਕਾਨ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਦੇ ਲਈ ਇਹ ਸਮਾਂ ਸਹੀ ਨਹੀਂ ਹੈ। 12ਵੇਂ ਭਾਵ ਦੇ ਮਾਲਕ ਨੂੰ ਗ੍ਰਹਿਣ ਲੱਗਣ ਕਾਰਣ ਵਾਧੂ ਖਰਚਿਆਂ ਦਾ ਯੋਗ ਹੈ। ਸਿਹਤ ਦਾ ਖਾਸ ਤੌਰ ’ਤੇ ਧਿਆਨ ਰੱਖਣਾ ਪਵੇਗਾ।
ਤੁਲਾ- ਗ੍ਰਹਿਣ ਦਾ ਪ੍ਰਭਾਵ ਆਮਦਨ ’ਤੇ ਪਵੇਗਾ। ਕਾਰੋਬਾਰੀਆਂ ਨੂੰ ਪੇਮੈਂਟ ਮਿਲਣ ਵਿਚ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਭਰਾ-ਭੈਣਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਰਹਿ ਸਕਦੀ ਹੈ। ਕੋਰਟ-ਕਚਹਿਰੀ ਦੇ ਮਾਮਲਿਆਂ ਲਈ ਸਮਾਂ ਚੰਗਾ ਨਹੀਂ ਹੈ। ਲਿਹਾਜਾ ਵਿਵਾਦ ਵਿਚ ਪੈਣ ਤੋਂ ਬਚੋ। ਯਾਤਰਾ ਦਾ ਪ੍ਰੋਗਰਾਮ ਟਾਲ ਦਿੱਤਾ ਜਾਵੇ।
ਬ੍ਰਿਸ਼ਚਿਕ- ਦੂਜੇ ਭਾਵ ਵਿਚ ਗ੍ਰਹਿਣ ਸਹੁਰੇ ਪੱਖ ਤੇ ਮਿੱਤਰਾਂ ਨਾਲ ਸਬੰਧਾਂ ਨੂੰ ਲੈ ਕੇ ਚੰਗਾ ਨਹੀਂ ਹੈ। ਸਹੁਰਾ ਪਰਿਵਾਰ ਵਿਚ ਸਿਹਤ ਨੂੰ ਲੈ ਕੇ ਮੁਸ਼ਕਲਾਂ ਆ ਸਕਦੀਆਂ ਹਨ। ਦਸਵੇਂ ਭਾਵ ਦੇ ਮਾਲਕ ਨੂੰ ਗ੍ਰਹਿਣ ਲੱਗਣ ਕਾਰਣ ਆਫਿਸ ਵਿਚ ਬੌਸ ਨਾਲ ਵਿਵਾਦ ਹੋ ਸਕਦਾ ਹੈ। ਆਫਿਸ ਵਿਚ ਹਲੀਮੀ ਨਾਲ ਕੰਮ ਲਓ।

ਧਨ- ਗ੍ਰਹਿਣ ਇਸ ਰਾਸ਼ੀ ਵਿਚ ਲੱਗ ਰਿਹਾ ਹੈ, ਇਸ ਲਈ ਧਨ ਰਾਸ਼ੀ ਦੇ ਜਾਤਕਾਂ ਨੂੰ ਸਭ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ। ਭਾਗ ਸਥਾਨ ਦੇ ਮਾਲਕ ਨੂੰ ਗ੍ਰਹਿਣ ਲੱਗਣ ਕਾਰਣ ਤੁਹਾਡੇ ਬਣਦੇ ਕੰਮ ਵੀ ਰੁਕ ਸਕਦੇ ਹਨ। ਸਿਹਤ ਨੂੰ ਲੈ ਕੇ ਵੀ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ। ਮਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਰਹਿ ਸਕਦੀ ਹੈ।
ਮਕਰ-12ਵੇਂ ਭਾਵ ਵਿਚ ਗ੍ਰਹਿਣ ਦੇ ਕਾਰਣ ਵਿਦੇਸ਼ ਨਾਲ ਸਬੰਧਿਤ ਮਾਮਲਿਆਂ ਵਿਚ ਮੁਸ਼ਕਲ ਹੋਵੇਗੀ। ਖਰਚੇ ਵੱਧ ਸਕਦੇ ਹਨ। ਜੇਕਰ ਕਿਸੇ ਪੁਰਾਣੀ ਬੀਮਾਰੀ ਨਾਲ ਜੂਝ ਰਹੇ ਹੋ ਤਾਂ ਹਸਪਤਾਲ ਜਾਣ ਦੀ ਨੌਬਤ ਆ ਸਕਦੀ ਹੈ। ਅੱਠਵੇਂ ਭਾਵ ਦੇ ਮਾਲਕ ਨੂੰ ਗ੍ਰਹਿਣ ਲੱਗਣ ਕਾਰਣ ਰਿਸਰਚ ਨਾਲ ਜੁੜੇ ਸਟੂਡੈਂਟਸ ਲਈ ਵੀ ਗ੍ਰਹਿਣ ਚੰਗਾ ਨਹੀਂ ਹੈ।
ਕੁੰਭ- ਇਸ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਖਾਸ ਤੌਰ ’ਤੇ ਸੁਚੇਤ ਰਹਿਣਾ ਹੋਵੇਗਾ ਕਿਉਂਕਿ 7ਵੇਂ ਘਰ ਦੇ ਮਾਲਕ ਸੂਰਜ ਨੂੰ ਗ੍ਰਹਿਣ ਲੱਗ ਰਿਹਾ ਹੈ। ਇਸ ਤੋਂ ਇਲਾਵਾ ਸੰਤਾਨ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਰਹਿ ਸਕਦੀ ਹੈ। ਰਿਸ਼ਤਿਆਂ ਿਵਚ ਤਰੇੜ ਆ ਸਕਦੀ ਹੈ।

ਮੀਨ- ਛੇਵੇਂ ਭਾਵ ਦੇ ਮਾਲਕ ਸੂਰਜ ਨੂੰ ਗ੍ਰਹਿਣ ਲੱਗਣ ਕਾਰਣ ਵਿਅਰਥ ਦੇ ਵਾਦ ਵਿਵਾਦ ਿਵਚ ਫਸ ਸਕਦੇ ਹੋ। ਇਸ ਲਈ ਕਿਸੇ ਵੀ ਿਵਵਾਦ ਿਵਚ ਪੈਣ ਤੋਂ ਬਚੋ। ਸਿਹਤ ਨੂੰ ਲੈ ਕੇ ਵੀ ਸਾਵਧਾਨ ਰਹਿਣ ਦੀ ਲੋੜ ਹੈ। ਆਫਿਸ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ। ਇਸ ਲਈ ਸੰਜਮ ਤੋਂ ਕੰਮ ਲਓ।


manju bala

Edited By manju bala