ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ

11/28/2025 11:49:55 AM

ਵੈੱਬ ਡੈਸਕ- ਭਾਰਤੀ ਸੰਸਕ੍ਰਿਤੀ 'ਚ ਚਾਂਦੀ ਨੂੰ ਚੰਦਰਮਾ ਅਤੇ ਸ਼ੁੱਕਰ ਗ੍ਰਹਿ ਦਾ ਪ੍ਰਤੀਕ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਧਾਤੂ ਸ਼ਾਂਤੀ, ਠੰਢਕ ਅਤੇ ਆਰਥਿਕ ਤਰੱਕੀ ਲਿਆਉਂਦੀ ਹੈ। ਪਰ ਜੋਤਿਸ਼ ਸ਼ਾਸਤਰ ਦੇ ਮੁਤਾਬਕ ਚਾਂਦੀ ਹਰ ਕਿਸੇ ਲਈ ਲਾਭਕਾਰੀ ਨਹੀਂ ਹੁੰਦੀ। ਕੁਝ ਰਾਸ਼ੀਆਂ ਲਈ ਚਾਂਦੀ ਪਹਿਨਣਾ ਨਕਾਰਾਤਮਕ ਪ੍ਰਭਾਵ ਵੀ ਦੇ ਸਕਦੀ ਹੈ—ਜਿਵੇਂ ਊਰਜਾ ਅਸੰਤੁਲਨ, ਸਿਹਤ ਸਮੱਸਿਆਵਾਂ ਅਤੇ ਧਨ ਰੁਕਾਵਟਾਂ।

ਚਲੋ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਲਈ ਚਾਂਦੀ ਪਹਿਨਣ ਤੋਂ ਬਚਣਾ ਚਾਹੀਦਾ ਹੈ:

ਸਿੰਘ ਰਾਸ਼ੀ (Leo)

ਸਿੰਘ ਰਾਸ਼ੀ ਦਾ ਸਵਾਮੀ ਸੂਰਜ ਹੈ, ਜਦਕਿ ਚਾਂਦੀ ਚੰਦਰਮਾ ਦੀ ਧਾਤੂ ਮੰਨੀ ਜਾਂਦੀ ਹੈ। ਸੂਰਜ ਅਤੇ ਚੰਦਰਮਾ ਦੀ ਊਰਜਾ ਇਕ-ਦੂਜੇ ਦੇ ਉਲਟ ਮੰਨੀ ਜਾਂਦੀ ਹੈ। ਚਾਂਦੀ ਪਹਿਨਣ ਨਾਲ ਆਤਮਵਿਸ਼ਵਾਸ ਘਟਦਾ ਹੈ, ਮਨ ਅਸਥਿਰ ਰਹਿੰਦਾ ਹੈ, ਧਨ ਸੰਬੰਧੀ ਰੁਕਾਵਟਾਂ, ਸਿਹਤ ਕਮਜ਼ੋਰ ਹੋ ਸਕਦੀ ਹੈ।

ਕੀ ਪਹਿਨਣਾ ਚਾਹੀਦਾ?

ਸੋਨਾ ਜਾਂ ਤਾਂਬਾ।

ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!

ਮੇਸ਼ ਰਾਸ਼ੀ (Aries)

ਮੇਸ਼ ਰਾਸ਼ੀ ਦਾ ਸਵਾਮੀ ਮੰਗਲ ਹੁੰਦਾ ਹੈ। ਮੰਗਲ ਅਤੇ ਚੰਦਰਮਾ ਦੀ ਜੋੜੀ ਜੋਤਿਸ਼ ਅਨੁਸਾਰ ਅਨੁਕੂਲ ਨਹੀਂ ਮੰਨੀ ਜਾਂਦੀ। ਚਾਂਦੀ ਪਹਿਨਣ ਨਾਲ ਗੁੱਸਾ ਵੱਧ ਸਕਦਾ ਹੈ, ਸੱਟ ਜਾਂ ਐਕਸੀਡੈਂਟ ਦਾ ਖਤਰਾ, ਆਰਥਿਕ ਨੁਕਸਾਨ, ਪੇਟ ਅਤੇ ਪਾਚਨ ਸਮੱਸਿਆਵਾਂ ਆਉਂਦੀਆਂ ਹਨ।

ਕੀ ਪਹਿਨਣ ਚਾਹੀਦਾ?

ਤਾਂਬਾ ਜਾਂ ਸੋਨਾ।

ਬ੍ਰਿਸ਼ਚਕ ਰਾਸ਼ੀ (Scorpio)

ਇਸ ਰਾਸ਼ੀ ਦਾ ਸਵਾਮੀ ਵੀ ਮੰਗਲ ਹੈ। ਮੰਗਲ–ਚੰਦਰਮਾ ਦਾ ਸੰਯੋਗ ਕਮਜ਼ੋਰ ਨਤੀਜੇ ਦਿੰਦਾ ਹੈ। ਚਾਂਦੀ ਪਹਿਨਣ ਨਾਲ ਧਨ ਰੁਕ ਜਾਂਦਾ ਹੈ, ਸਿਹਤ ਕਮਜ਼ੋਰ ਰਹਿੰਦੀ ਹੈ, ਜਜ਼ਬਾਤੀ ਅਸਥਿਰਤਾ ਅਤੇ ਟੈਨਸ਼ਨ ਵੱਧ ਸਕਦੀ ਹੈ।

ਕੀ ਪਹਿਨਣ ਚਾਹੀਦਾ?

ਸੋਨਾ ਜਾਂ ਤਾਂਬਾ।

ਧਨੂ ਰਾਸ਼ੀ (Sagittarius)

ਇਹ ਰਾਸ਼ੀ ਗੁਰੂ (ਬ੍ਰਹਸਪਤੀ) ਦੀ ਹੈ। ਗੁਰੂ ਗ੍ਰਹਿ ਨਾਲ ਚਾਂਦੀ ਦੀ ਊਰਜਾ ਮੇਲ ਨਹੀਂ ਖਾਂਦੀ। ਚਾਂਦੀ ਪਹਿਨਣ ਨਾਲ ਨੌਕਰੀ–ਵਪਾਰ 'ਚ ਰੁਕਾਵਟਾਂ, ਕਿਸਮਤ ਸਾਥ ਛੱਡਦੀ ਹੈ, ਸਿਹਤ ਸਮੱਸਿਆਵਾਂ, ਖਾਸਕਰ ਲਿਵਰ ਪ੍ਰੌਬਲਮ, ਟੈਨਸ਼ਨ ਅਤੇ ਬੇਚੈਨੀ ਦੀ ਸਮੱਸਿਆ ਬਣੀ ਰਹਿੰਦੀ ਹੈ।

ਕੀ ਪਹਿਨਣ ਚਾਹੀਦਾ?

ਸੋਨਾ ਜਾਂ ਪਿੱਤਲ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
 


DIsha

Content Editor DIsha