2026 'ਚ ਚਮਕਣਗੇ ਇਨ੍ਹਾਂ 4 ਰਾਸ਼ੀਆਂ ਦੇ ਸਿਤਾਰੇ ; ਸ਼ੁੱਕਰ ਦੇ ਗੋਚਰ ਨਾਲ ਵਰ੍ਹੇਗਾ ਨੋਟਾਂ ਦਾ ਮੀਂਹ
12/21/2025 11:50:06 AM
ਵੈੱਬ ਡੈਸਕ- ਸਾਲ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਹਿਆਂ ਦੀ ਚਾਲ ਵਿੱਚ ਇੱਕ ਬਹੁਤ ਹੀ ਸ਼ੁਭ ਤਬਦੀਲੀ ਆਈ ਹੈ। ਵੈਦਿਕ ਕੈਲੰਡਰ ਅਨੁਸਾਰ 20 ਦਸੰਬਰ ਨੂੰ ਖੁਸ਼ੀ, ਦੌਲਤ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਸ਼ੁੱਕਰ ਗ੍ਰਹਿ ਧਨੁ ਰਾਸ਼ੀ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਅਯੁੱਧਿਆ ਦੇ ਪ੍ਰਸਿੱਧ ਜੋਤਸ਼ੀ ਅਨੁਸਾਰ ਸ਼ੁੱਕਰ ਦਾ ਇਹ ਫੇਰਬਦਲ ਚਾਰ ਖਾਸ ਰਾਸ਼ੀਆਂ ਲਈ ਸਾਲ 2026 ਵਿੱਚ ਬੇਅੰਤ ਖੁਸ਼ਹਾਲੀ ਅਤੇ ਵਿੱਤੀ ਲਾਭ ਲੈ ਕੇ ਆਵੇਗਾ।
ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ:
ਮੇਖ : ਇਸ ਰਾਸ਼ੀ ਦੇ ਲੋਕਾਂ ਲਈ ਕਿਸਮਤ ਨੂੰ ਨਵੀਂ ਦਿਸ਼ਾ ਮਿਲੇਗੀ। ਵਿਸ਼ੇਸ਼ ਤੌਰ 'ਤੇ ਵਿਦੇਸ਼ੀ ਮਾਮਲਿਆਂ ਵਿੱਚ ਸਫਲਤਾ ਮਿਲੇਗੀ ਅਤੇ ਨਵੀਂ ਨੌਕਰੀ ਦੇ ਮੌਕੇ ਪੈਦਾ ਹੋਣਗੇ।
ਸਿੰਘ : ਵਿੱਤੀ ਸਥਿਤੀ ਬਹੁਤ ਮਜ਼ਬੂਤ ਹੋਵੇਗੀ ਅਤੇ ਨਿਵੇਸ਼ਾਂ ਨਾਲ ਭਾਰੀ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ। ਪ੍ਰੇਮ ਜੀਵਨ ਵਿੱਚ ਚੱਲ ਰਹੀਆਂ ਗਲਤਫਹਿਮੀਆਂ ਦੂਰ ਹੋਣਗੀਆਂ।
ਤੁਲਾ : ਕਰੀਅਰ ਨਾਲ ਸਬੰਧਤ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਮਾਨਸਿਕ ਸ਼ਾਂਤੀ ਵਿੱਚ ਵਾਧਾ ਹੋਵੇਗਾ। ਪਰਿਵਾਰਕ ਰਿਸ਼ਤੇ ਹੋਰ ਨਜ਼ਦੀਕੀ ਅਤੇ ਸੁਹਾਵਣੇ ਹੋਣਗੇ।
ਧਨੁ : ਇਹ ਸਮਾਂ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਕੰਮ ਵਾਲੀ ਥਾਂ 'ਤੇ ਤਰੱਕੀ ਦੇ ਮੌਕੇ ਮਿਲਣਗੇ ਅਤੇ ਵਿਆਹ ਨਾਲ ਸਬੰਧਤ ਮਾਮਲੇ ਸਿਰੇ ਚੜ੍ਹਨਗੇ।
ਨੋਟ: ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਆਧਾਰਿਤ ਹੈ। ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਅਤੇ ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
