ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸੋਮਵਾਰ ਪਹੁੰਚੇ 84600 ਸ਼ਰਧਾਲੂ

4/9/2019 9:49:11 AM

ਕੱਟੜਾ (ਅਮਿਤ) — ਚੇਤ ਦੇ ਨਰਾਤਿਆਂ ਦੌਰਾਨ ਮਾਂ ਵੈਸ਼ਨੋ ਦੇਵੀ ਭਵਨ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਬੀਤੇ ਦਿਨੀਂ ਦਰਬਾਰ 'ਚ ਲਗਭਗ 84600 ਸ਼ਰਧਾਲੂਆਂ ਨੇ ਜੈਕਾਰੇ ਲਾਉਂਦੇ ਹੋਏ ਮਾਂ ਦੇ ਦਰਸ਼ਨ ਕੀਤੇ। ਸੋਮਵਾਰ ਨੂੰ ਤੀਜੇ ਨਰਾਤੇ ਦੇ ਸਬੰਧ 'ਚ ਵਿਸ਼ੇਸ਼ ਪੂਜਾ ਦੌਰਾਨ ਵਿਦਵਾਨਾਂ ਨੇ ਭਗਤਾਂ ਨੂੰ ਮਾਂ ਦੀ ਮਹਿਮਾ ਤੋਂ ਜਾਣੂ ਕਰਵਾਇਆ।

ਸ਼੍ਰਾਈਨ ਬੋਰਡ ਅਨੁਸਾਰ ਦਰਬਾਰ ਦੀ ਸਜਾਵਟ ਲਈ ਦੇਸ਼-ਵਿਦੇਸ਼ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਯੋਜਨਾ ਅਨੁਸਾਰ ਇਨ੍ਹਾਂ ਫੁੱਲਾਂ ਨੂੰ ਹਰ ਤੀਜੇ ਦਿਨ ਬਦਲਿਆ ਜਾਵੇਗਾ ਤਾਂ ਜੋ ਫੁੱਲਾਂ ਦੀ ਮਹਿਕ ਨਾਲ ਪੂਰਾ ਭਵਨ ਮਹਿਕਿਆ ਰਹੇ।

ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਦੇਣ ਦੀ ਕੋਸ਼ਿਸ਼ : ਸੀ. ਈ. ਓ.

ਸ਼੍ਰਾਈਨ ਬੋਰਡ ਵਲੋਂ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਰਡ ਦੇ ਸੀ. ਈ. ਓ. ਨੇ ਕਿਹਾ ਕਿ ਨਰਾਤਿਆਂ ਦੌਰਾਨ ਯਾਤਰਾ ਮਾਰਗ 'ਤੇ ਸਫਾਈ ਲਈ ਵਿਸੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਦੁਕਾਨਾਂ 'ਤੇ ਵਰਤ ਰੱਖਣ ਵਾਲਿਆਂ ਲਈ ਫਲਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।