ਵੀਰਵਾਰ ਕਰੋ ਇਹ ਖਾਸ ਉਪਾਅ, ਹੋਵੇਗਾ ਹਰ ਪ੍ਰੇਸ਼ਾਨੀ ਦਾ ਅੰਤ

6/11/2020 10:58:49 AM

ਜਲੰਧਰ (ਬਿਊਰੋ) — ਵੀਰਵਾਰ ਦਾ ਦਿ‍ਨ ਭਗਵਾਨ ਸ਼੍ਰੀ ਹਰਿ ਵਿਸ਼ਣੂ ਅਤੇ ਦੇਵ ਗੁਰੂ ਬ੍ਰਹਸਪਤੀ ਨੂੰ ਬਹੁਤ ਪਿਆਰਾ ਹੈ। ਜੋਤਿਸ਼ ਵਿਦਵਾਨਾਂ ਦਾ ਕਹਿਣਾ ਹੈ ਕਿ ਸਾਰੇ ਗ੍ਰਹਿਆਂ ਵਿਚ ਬ੍ਰਹਸਪਤੀ ਸਭ ਤੋਂ ਸ਼ੁੱਭ ਗ੍ਰਹਿ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਦੇਵ ਗੁਰੂ ਦਾ ਅਹੁਦਾ ਪ੍ਰਾਪਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਪੀਲਾ ਰੰਗ ਬਹੁਤ ਹੀ ਪਿਆਰਾ ਹੈ। ਵੀਰਵਾਰ ਦੇ ਦਿਨ ਪੂਜਾ ਵਿਚ ਪੀਲੀਆਂ ਚੀਜ਼ਾਂ ਦਾ ਬਹੁਤ ਮਹੱਤਵ ਹੈ। ਇਸ ਨਾਲ ਸ਼੍ਰੀ ਹਰਿ ਅਤੇ ਬ੍ਰਹਿਸਪਤੀ ਦੋਵੇਂ ਖੁਸ਼ ਹੋ ਕੇ ਭਗਤਾਂ 'ਤੇ ਆਪਣੀ ਕ੍ਰਿਪਾ ਕਰਦੇ ਹਨ। ਜ਼ਿੰਦਗੀ 'ਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਣ ਦਿੰਦੇ। ਆਓ ਇਸ ਖਬਰ ਰਾਹੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਭਗਵਾਨ ਸ਼੍ਰੀ ਹਰਿ ਵਿਸ਼ਣੂ ਤੇ ਦੇਵ ਗੁਰੂ ਬ੍ਰਹਸਪਤੀ ਤੁਹਾਡੇ 'ਤੇ ਆਪਣੀ ਕਿਪ੍ਰਾ ਬਣਾਉਣਗੇ :-

— ਵੀਰਵਾਰ ਦੇ ਦਿਨ ਪੀਲੇ ਫਲ-ਫੁੱਲ, ਛੌਲਿਆਂ ਦੀ ਦਾਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਪੀਲੀ ਮਠਿਆਈ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

— ਇਸ ਦਿਨ ਪੀਲੇ ਰੰਗ ਦੀ ਚੀਜ਼ਾਂ ਖਾਣ ਨਾਲ ਵੀ ਬਹੁਤ ਲਾਭ ਹੁੰਦਾ ਹੈ। ਪੈਸੇ ਦੀ ਕਮੀ ਨਹੀਂ ਰਹਿੰਦੀ ਅਤੇ ਅਸਫਲਤਾ ਵੀ ਸਫਲਤਾ 'ਚ ਬਦਲ ਜਾਂਦੀ ਹੈ। ਬੁੱਧੀ ਤੇਜ਼ ਹੁੰਦੀ ਹੈ। ਸਮਾਜ ਵਿਚ ਮਾਨ-ਸਨਮਾਨ ਵਧਦਾ ਹੈ। ਕਈ ਲੋਕ ਇਸ ਦਿਨ ਪੀਲੇ ਕੱਪੜੇ ਵੀ ਪਾਉਂਦੇ ਹਨ।

— ਛੌਲਿਆਂ ਦੀ ਦਾਲ ਅਤੇ ਚੌਲਾਂ ਨੂੰ ਮਿਲਾ ਕੇ ਸ਼੍ਰੀ ਹਰਿ ਵਿਸ਼ਣੂ ਨੂੰ ਖਿਚੜੀ ਦਾ ਭੋਗ ਲਗਾ ਕੇ ਵੰਡਣ ਅਤੇ ਖਾਣ ਨਾਲ ਮਨ ਚਾਹਿਆ ਫਲ ਪ੍ਰਾਪਤ ਹੁੰਦਾ ਹੈ।

— ਪੁਖਰਾਜ ਪਹਿਨਣ ਨਾਲ ਬ੍ਰਹਸ‍ਪਤੀ ਦੇਵ ਦਾ ਪਿਆਰਾ ਬਣਿਆ ਜਾ ਸਕਦਾ ਹੈ। ਕਿਸੇ ਕਾਰਨ ਪੁਖਰਾਜ ਨਾ ਪਾ ਸਕੋ ਤਾਂ ਕੇਲੇ ਦੀ ਜੜ੍ਹ ਵੀ ਪਹਿਨੀ ਜਾ ਸਕਦੀ ਹੈ।

— ਵੀਰਵਾਰ ਨੂੰ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਕਰੋ ਜਾਂ ਖਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।


sunita

Content Editor sunita