ਅੱਜ ਤੋਂ ਸ਼ੁਰੂ ਪਿੱਤਰ ਪੱਖ ਸ਼ਰਾਧ, ਬਣ ਰਹੇ ਇਹ 2 ਯੋਗ, 10 ਅਕਤੂਬਰ ਨੂੰ ਹੋਣਗੇ ਸੰਪੰਨ
9/26/2026 9:51:18 AM
ਵੈੱਬ ਡੈਸਕ- ਪੂਰਵਜਾਂ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਯਾਦ ਦਾ ਪਰਵ ਪਿੱਤਰ ਪੱਖ ਅੱਜ ਸ਼ਨੀਵਾਰ ਦੇ ਦਿਨ ਪੂਰਨਮਾਸ਼ੀ (ਪੂਰਣਿਮਾ) ਤੋਂ ਸ਼ੁਰੂ ਹੋ ਗਿਆ ਹੈ। ਸਰਵਪਿੱਤਰ ਮੱਸਿਆ ਦੇ ਨਾਲ ਇਸ ਵਾਰ 10 ਅਕਤੂਬਰ ਸ਼ਨੀਵਾਰ ਨੂੰ ਹੀ ਪਿੱਤਰ ਪੱਖ ਸੰਪੰਨ ਹੋਵੇਗਾ।
16 ਦਿਨਾਂ ਦਾ ਹੋਵੇਗਾ ਸ਼ਰਾਧ ਪੱਖ
ਪੰਚਾਂਗ 'ਚ ਇਸ ਵਾਰ ਤਿਥੀ ਖ਼ਤਮ (ਖ਼ਿਆ) ਹੋਣ ਦੀ ਸਥਿਤੀ ਦੇ ਬਾਵਜੂਦ ਪਿੱਤਰ ਪੱਖ 16 ਦਿਨਾਂ ਦਾ ਰਹੇਗਾ। ਇਕ ਦਿਨ 2 ਤਿਥੀਆਂ ਆਉਣ ਦੇ ਕਾਰਨ ਉਸ ਦਿਨ ਦੋਵਾਂ ਤਿਥੀਆਂ ਦੇ ਸ਼ਰਾਧ ਅਲੱਗ-ਅਲੱਗ ਨਿਰਧਾਰਿਤ ਸਮੇਂ 'ਚ ਕੀਤੇ ਜਾ ਸਕਣਗੇ। ਯਾਨੀ ਸ਼ਰਾਧ ਦੀ ਤਾਰੀਖ਼ ਤੈਅ ਕਰਦੇ ਸਮੇਂ ਕੇਵਲ ਦਿਨ ਹੀ ਨਹੀਂ, ਬਲਕਿ ਉਸ ਦਿਨ ਰਹਿਣ ਵਾਲੀ ਤਿਥੀ ਅਤੇ ਉਸ ਦੇ ਸਮੇਂ (ਕਾਲਖੰਡ) ਨੂੰ ਵੀ ਧਿਆਨ 'ਚ ਰੱਖਣਾ ਹੋਵੇਗਾ।
ਪਿੱਤਰ ਪੱਖ ਦੌਰਾਨ ਬਣ ਰਹੇ 2 ਯੋਗ
ਧਾਰਮਿਕ ਪਰੰਪਰਾ 'ਚ ਸ਼ਰਾਧ ਲਈ ਕੁਤਪ ਕਾਲ ਅਤੇ ਅਪਰਾਹਨ ਕਾਲ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਇਸੇ ਆਧਾਰ 'ਤੇ ਤਰੀਕਾਂ ਦੇ ਅਨੁਸਾਰ ਸ਼ਰਾਧ ਦਾ ਸਮਾਂ ਤੈਅ ਕੀਤਾ ਜਾਵੇਗਾ। ਪੰਚਮੀ ਅਤੇ ਅਸ਼ਟਮੀ ਜਿਹੀਆਂ ਤਰੀਕਾਂ ਦੇ ਖ਼ਤਮ ਹੋਣ ਨੂੰ ਲੈ ਕੇ ਪੰਚਾਂਗ ਗਣਨਾ 'ਚ ਅੰਤਰ ਦਿਖਾਈ ਦੇ ਸਕਦਾ ਹੈ, ਇਸ ਲਈ ਸਬੰਧਿਤ ਪਰਿਵਾਰਾਂ ਨੂੰ ਆਪਣੀ ਪਰੰਪਰਾ ਅਤੇ ਸਥਾਨਕ ਪੰਚਾਂਗ ਦੇ ਅਨੁਸਾਰ ਸ਼ਰਾਧ ਦਾ ਸਮਾਂ ਤੈਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਾਰ ਪਿੱਤਰ ਪੱਖ ਦੌਰਾਨ ਬੁਧਾਦਿਤਿਆ ਯੋਗ ਅਤੇ ਤ੍ਰਿਫਲਾਦਸ਼ ਯੋਗ ਬਣਨ ਦੀ ਸਥਿਤੀ ਵੀ ਦੱਸੀ ਗਈ ਹੈ।
ਪਿੱਤਰ ਪੱਖ ਵਿਚ ਖ਼ਰੀਦਦਾਰੀ ਨੂੰ ਲੈ ਕੇ ਕੀ ਮਾਨਤਾ ਹੈ?
ਪਿੱਤਰ ਪੱਖ ਨੂੰ ਸ਼ੁਭ ਕੰਮਾਂ ਲਈ ਢੁੱਕਵਾਂ ਸਮਾਂ ਨਹੀਂ ਮੰਨਿਆ ਜਾਂਦਾ ਪਰ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ ਦੀ ਖ਼ਰੀਦਦਾਰੀ ’ਤੇ ਆਮ ਤੌਰ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਹੈ। ਲੋੜ ਅਨੁਸਾਰ ਵਰਤੋਂ ਵਾਲੀਆਂ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਹਨ। ਹਾਲਾਂਕਿ ਨਵੇਂ ਮੰਗਲ ਕਾਰਜ, ਵਿਆਹ ਆਦਿ ਲਈ ਪਰਿਵਾਰ ਆਪਣੀ ਪਰੰਪਰਾ ਅਤੇ ਧਾਰਮਿਕ ਮਾਨਤਾਵਾਂ ਦੀ ਪਾਲਣਾ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
