ਕੀ ਸ਼ਰਾਧਾਂ 'ਚ ਬਣਾਉਣੇ ਚਾਹੀਦੇ ਹਨ ਸਰੀਰਕ ਸਬੰਧ? ਜਾਣੋ ਕੀ ਕਹਿੰਦੀਆਂ ਨੇ ਧਾਰਮਿਕ ਮਾਨਤਾਵਾਂ
9/18/2024 6:14:12 PM
ਨਵੀਂ ਦਿੱਲੀ (ਬਿਊਰੋ)- ਅੱਜ ਯਾਨੀ 18 ਸਤੰਬਰ 2024, ਬੁੱਧਵਾਰ ਤੋਂ ਪਿਤ੍ਰੂ ਪੱਖ (ਸ਼ਰਾਧ) ਸ਼ੁਰੂ ਹੋ ਗਏ ਹਨ। ਸ਼ਰਾਧਾਂ (ਪਿਤਰ ਪੱਖ) ਦੌਰਾਨ ਸਰੀਰਕ ਸਬੰਧ ਬਣਾਉਣ ਦੀ ਬਾਬਤ ਵਿਚਾਰ ਧਾਰਮਿਕ ਅਤੇ ਸੱਭਿਆਚਾਰਕ ਮਤਾਂ 'ਤੇ ਨਿਰਭਰ ਕਰਦਾ ਹੈ। ਹਿੰਦੂ ਧਰਮ ਵਿੱਚ, ਸ਼ਰਾਧਾਂ ਨੂੰ ਪਿਤਰਾਂ ਦੀ ਆਤਮਾ ਨੂੰ ਸ਼ਾਂਤੀ ਦਿਵਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਸਮਰਪਿਤ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਧਾਰਮਿਕ ਰੀਤਾਂ ਨਿਭਾਉਣ ਨਾਲ ਸ਼ਰਧਾ ਅਤੇ ਸਮਰਪਣ ਦਿਖਾਈ ਜਾਂਦੀ ਹੈ। ਇਸ ਦੇ ਆਧਾਰ ਤੇ, ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਵਿਅਕਤੀ ਨੂੰ ਸਰੀਰਕ ਇੱਛਾਵਾਂ ਜਾਂ ਭੋਗ-ਵਿਲਾਸ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਮਾਂ ਆਤਮਿਕ ਸ਼ਾਂਤੀ ਅਤੇ ਧਿਆਨ ਲਈ ਸਮਰਪਿਤ ਹੁੰਦਾ ਹੈ।
ਇਸ ਧਰਤੀ ‘ਤੇ ਔਰਤ-ਮਰਦ ਦੀ ਇਕ ਦੂਜੇ ਪ੍ਰਤੀ ਖਿੱਚ ਹੀ ਸੱਚ ਹੈ। ਇਹ ਖਿੱਚ ਪ੍ਰੇਮ ਸਬੰਧਾਂ ਨੂੰ ਨਿਰਧਾਰਤ ਕਰਦੀ ਹੈ। ਇਸੇ ਸਿਲਸਿਲੇ ਵਿਚ ਔਰਤ-ਮਰਦ ਦਾ ਸੈਕਸ ਕਰਨਾ ਵੀ ਇਕ ਨਿਯਮ ਹੈ, ਪਰ ਇਸ ਕਿਰਿਆ ਨੂੰ ਕਰਨ ਤੋਂ ਪਹਿਲਾਂ ਸਾਡੇ ਹਿੰਦੂ ਧਰਮ ਗ੍ਰੰਥਾਂ ਵਿਚ ਕੁਝ ਸਖ਼ਤ ਨਿਯਮ ਦੱਸੇ ਗਏ ਹਨ, ਉਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਔਰਤ-ਮਰਦ ਦਾ ਸਰੀਰਕ ਸਬੰਧ ਧਾਰਮਿਕ ਮਾਨਤਾਵਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇ ਤਾਂ ਇਹ ਪਵਿੱਤਰ ਹੁੰਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ।
ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਤੀ-ਪਤਨੀ ਨੂੰ ਪਿਤ੍ਰੁ ਪੱਖ (ਸ਼ਰਾਧ) ਦੇ ਸਮੇਂ ਸਰੀਰਕ ਸਬੰਧ ਬਣਾਉਣੇ ਚਾਹੀਦੇ ਹਨ ਜਾਂ ਨਹੀਂ? ਇਸ ਬਾਰੇ ਧਾਰਮਿਕ ਗ੍ਰੰਥ ਕਹਿੰਦੇ ਹਨ, “ਪਿਤੁਰੁ ਪੱਖ ਦੇ ਸਮੇਂ ਦੌਰਾਨ ਪਤੀ-ਪਤਨੀ ਨੂੰ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ ਹਨ। ਇਸ ਸਮੇਂ ਦੌਰਾਨ ਜੇਕਰ ਉਹ ਆਪਣੀਆਂ ਇੰਦਰੀਆਂ ‘ਤੇ ਕਾਬੂ ਰੱਖਣ ਤਾਂ ਬਿਹਤਰ ਹੁੰਦਾ ਹੈ। ਇਸ ਦੌਰਾਨ ਗਰਭ ਧਾਰਨ ਕਰਨ ਨਾਲ ਬੱਚੇ ਦੀ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ | “ਇਹ ਸੰਭਵ ਹੈ ਕਿ ਪੈਦਾ ਹੋਇਆ ਬੱਚਾ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਇਹਨਾਂ ਕਾਰਨਾਂ ਕਰਕੇ, ਪਿਤ੍ਰੂ ਪੱਖ ਦੇ ਦੌਰਾਨ ਸੈਕਸ ਨਾ ਕਰੋ।