ਘਰ ਦੇ ਮੇਨ ਗੇਟ ਅੱਗੇ 'ਜੁੱਤੀਆਂ' ਬਣ ਸਕਦੈ ਕੰਗਾਲੀ ਦਾ ਕਾਰਨ, ਅੱਜ ਹੀ ਬਦਲੋ ਇਹ ਆਦਤ

5/31/2026 11:03:36 AM

ਵੈੱਬ ਡੈਸਕ - ਵਾਸਤੂ ਸ਼ਾਸਤਰ ਅਨੁਸਾਰ ਘਰ ਦਾ ਹਰ ਕੋਨਾ ਮਹੱਤਵਪੂਰਨ ਹੁੰਦਾ ਹੈ, ਪਰ ਸਭ ਤੋਂ ਵੱਧ ਅਹਿਮੀਅਤ ਮੁੱਖ ਦਰਵਾਜ਼ੇ (ਮੇਨ ਗੇਟ) ਦੀ ਹੁੰਦੀ ਹੈ। ਸ਼ਾਸਤਰਾਂ ਮੁਤਾਬਕ, ਮੁੱਖ ਦਰਵਾਜ਼ਾ ਸਿਰਫ਼ ਘਰ ਆਉਣ-ਜਾਣ ਦਾ ਰਸਤਾ ਨਹੀਂ ਹੈ, ਸਗੋਂ ਇਹ ਮਾਤਾ ਲਕਸ਼ਮੀ ਅਤੇ ਸਕਾਰਾਤਮਕ ਊਰਜਾ ਦੇ ਪ੍ਰਵੇਸ਼ ਦਾ ਸਭ ਤੋਂ ਪਵਿੱਤਰ ਸਥਾਨ ਹੈ। ਅਕਸਰ ਅਸੀਂ ਅਣਜਾਣੇ 'ਚ ਇਸੇ ਦਰਵਾਜ਼ੇ ਸਾਹਮਣੇ ਜੁੱਤੇ-ਚੱਪਲਾਂ ਦਾ ਢੇਰ ਲਗਾ ਦਿੰਦੇ ਹਾਂ, ਜੋ ਜੀਵਨ 'ਚ ਕਈ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ।

ਲਕਸ਼ਮੀ ਦੇ ਆਗਮਨ 'ਚ ਪੈਂਦੀ ਹੈ ਰੁਕਾਵਟ
ਮਾਨਤਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਮਾਂ ਲਕਸ਼ਮੀ ਦਾ ਆਗਮਨ ਹੁੰਦਾ ਹੈ, ਇਸ ਲਈ ਇਸ ਸਥਾਨ ਦੀ ਸਾਫ਼-ਸਫ਼ਾਈ ਅਤੇ ਸੁੰਦਰਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਜੋ ਵਿਅਕਤੀ ਮੁੱਖ ਦਰਵਾਜ਼ੇ 'ਤੇ ਜੁੱਤੇ-ਚੱਪਲ ਰੱਖਦਾ ਹੈ, ਉਸ ਦੇ ਘਰ 'ਚ ਮਾਤਾ ਲਕਸ਼ਮੀ ਪ੍ਰਵੇਸ਼ ਨਹੀਂ ਕਰਦੀ। ਇਸ ਦੇ ਕਾਰਨ ਕਮਾਈ ਹੋਣ ਦੇ ਬਾਵਜੂਦ ਪੈਸਾ ਨਹੀਂ ਟਿਕਦਾ, ਅਚਾਨਕ ਖਰਚੇ ਵਧ ਜਾਂਦੇ ਹਨ ਅਤੇ ਘਰ 'ਚ ਆਰਥਿਕ ਤੰਗੀ ਦਾ ਮਾਹੌਲ ਬਣਨ ਲੱਗਦਾ ਹੈ।

ਵਾਸਤੂ ਅਨੁਸਾਰ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-

ਸਹੀ ਦਿਸ਼ਾ
ਵਾਸਤੂ ਅਨੁਸਾਰ ਜੁੱਤੇ-ਚੱਪਲਾਂ ਲਈ ਦੱਖਣ-ਪੱਛਮ ਦਿਸ਼ਾ ਸਭ ਤੋਂ ਉੱਤਮ ਮੰਨੀ ਗਈ ਹੈ। ਜੁੱਤੇ-ਚੱਪਲਾਂ ਨੂੰ ਹਮੇਸ਼ਾ ਵਿਵਸਥਿਤ ਕਰਕੇ ਸ਼ੂ-ਰੈਕ 'ਚ ਹੀ ਰੱਖਣਾ ਚਾਹੀਦਾ ਹੈ।

ਬੈੱਡਰੂਮ 'ਚ ਸ਼ੂ-ਰੈਕ ਤੋਂ ਬਚੋ
ਜਗ੍ਹਾ ਦੀ ਘਾਟ ਕਾਰਨ ਕਈ ਲੋਕ ਬੈੱਡਰੂਮ 'ਚ ਹੀ ਸ਼ੂ-ਰੈਕ ਰੱਖ ਲੈਂਦੇ ਹਨ, ਪਰ ਅਜਿਹਾ ਕਰਨ ਨਾਲ ਪਤੀ-ਪਤਨੀ ਦੇ ਵਿਆਹੁਤਾ ਜੀਵਨ 'ਚ ਕੁੜੱਤਣ ਪੈਦਾ ਹੁੰਦੀ ਹੈ ਅਤੇ ਲੜਾਈ-ਝਗੜੇ ਵਧਦੇ ਹਨ।

ਪੈਸੇ ਵਾਲੀ ਅਲਮਾਰੀ
ਜਿਸ ਅਲਮਾਰੀ 'ਚ ਤੁਸੀਂ ਪੈਸੇ ਜਾਂ ਗਹਿਣੇ ਰੱਖਦੇ ਹੋ, ਉਸ ਦੇ ਹੇਠਾਂ ਕਦੇ ਵੀ ਜੁੱਤੇ-ਚੱਪਲ ਨਹੀਂ ਰੱਖਣੇ ਚਾਹੀਦੇ।

ਵਾਸਤੂ ਦੋਸ਼ ਦੂਰ ਕਰਨ ਦੇ ਉਪਾਅ

ਜੇਕਰ ਤੁਹਾਡੇ ਮੁੱਖ ਦਰਵਾਜ਼ੇ 'ਚ ਕੋਈ ਵਾਸਤੂ ਦੋਸ਼ ਹੈ, ਤਾਂ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇਕ ਅਜਿਹਾ ਵੱਡਾ ਦਰਪਣ (ਸ਼ੀਸ਼ਾ) ਲਗਾਓ ਜਿਸ 'ਚ ਪ੍ਰਵੇਸ਼ ਕਰਨ ਵਾਲੇ ਵਿਅਕਤੀ ਦਾ ਪੂਰਾ ਪ੍ਰਤੀਬਿੰਬ ਦਿਖਾਈ ਦੇਵੇ। ਇਸ ਤੋਂ ਇਲਾਵਾ, ਦਰਵਾਜ਼ੇ 'ਤੇ ਅਸ਼ੀਰਵਾਦ ਮੁਦਰਾ 'ਚ ਹਨੂਮਾਨ ਜੀ ਦੀ ਤਸਵੀਰ ਲਗਾਉਣ ਜਾਂ ਪੰਚਧਾਤੂ ਦਾ ਪਿਰਾਮਿਡ ਸਥਾਪਿਤ ਕਰਨ ਨਾਲ ਵੀ ਵਾਸਤੂ ਦੋਸ਼ ਖ਼ਤਮ ਹੁੰਦਾ ਹੈ।


Sunaina

Content Editor Sunaina