ਸ਼ਾਰਦੀਯ ਨਰਾਤਿਆਂ ''ਚ ਕਦੋਂ ਕੀਤਾ ਜਾਵੇਗਾ ਕੰਨਿਆ ਪੂਜਨ, ਜਾਣ ਲਵੋ ਤਰੀਕ ਅਤੇ ਸ਼ੁੱਭ ਮਹੂਰਤ

9/24/2025 4:46:58 PM

ਵੈੱਬ ਡੈਸਕ- ਸ਼ਾਰਦੀਯ ਨਰਾਤਿਆਂ ਦੀ ਸ਼ੁਰੂਆਤ 22 ਸਤੰਬਰ ਨੂੰ ਹੋਈ ਸੀ ਅਤੇ ਇਸ ਦਾ ਸਮਾਪਨ 1 ਅਕਤੂਬਰ ਨੂੰ ਹੋਵੇਗਾ। ਨਰਾਤਿਆਂ ਦੌਰਾਨ ਮਾਂ ਦੁਰਗਾ ਦੇ 9 ਰੂਪਾਂ ਦੀ ਅਰਾਧਨਾ ਨਾਲ ਹੀ ਕੰਨਿਆ ਪੂਜਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਪਰੰਪਰਾ ਅਨੁਸਾਰ, ਅਸ਼ਟਮੀ ਅਤੇ ਨੌਮੀ ਤਰੀਕ ਦੇ ਦਿਨ 9 ਛੋਟੀ ਕੁੜੀਆਂ ਨੂੰ ਮਾਂ ਦੇ 9 ਰੂਪ ਮੰਨ ਕੇ ਪੂਜਿਆ ਜਾਂਦਾ ਹੈ।

ਇਹ ਵੀ ਪੜ੍ਹੋ : 27 ਸਤੰਬਰ ਤੋਂ ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਨੋਟਾਂ ਦਾ ਮੀਂਹ

ਕੰਨਿਆ ਪੂਜਨ ਦੀਆਂ ਤਰੀਕਾਂ

ਅਸ਼ਟਮੀ ਤਰੀਕ: 30 ਸਤੰਬਰ, ਮੰਗਲਵਾਰ

ਨੌਮੀ ਤਰੀਕ: 1 ਅਕਤੂਬਰ, ਬੁੱਧਵਾਰ

ਭਾਰਤ 'ਚ ਦੋਵੇਂ ਦਿਨ ਕੰਨਿਆ ਪੂਜਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।

ਸ਼ੁੱਭ ਮੁਹੂਰਤ

ਅਸ਼ਟਮੀ ਕੰਨਿਆ ਪੂਜਨ (30 ਸਤੰਬਰ):

ਬ੍ਰਹਮ ਮੁਹੂਰਤ: ਸਵੇਰੇ 5:00 ਤੋਂ 6:12 ਵਜੇ ਤੱਕ

ਮੁੱਖ ਮੁਹੂਰਤ: ਸਵੇਰੇ 10:40 ਤੋਂ 12:10 ਵਜੇ ਤੱਕ

ਨੌਮੀ ਕੰਨਿਆ ਪੂਜਨ (1 ਅਕਤੂਬਰ):

ਮਾਤਾ ਦੀ ਪੂਜਾ: ਸਵੇਰੇ 4:53 ਤੋਂ 5:41 ਵਜੇ ਤੱਕ

ਕੰਨਿਆ ਪੂਜਨ: ਸਵੇਰੇ 8:06 ਤੋਂ 9:50 ਵਜੇ ਤੱਕ

ਨੌਮੀ ਤਰੀਕ ਸ਼ਾਮ 7:01 ਵਜੇ ਤੱਕ ਰਹੇਗੀ।

ਕੰਨਿਆ ਪੂਜਨ ਦੇ ਨਿਯਮ

  • ਕੰਨਿਆ ਪੂਜਨ 'ਚ 2 ਸਾਲ ਤੋਂ 10 ਸਾਲ ਤੱਕ ਦੀਆਂ ਕੁੜੀਆਂ ਦੀ ਹੀ ਪੂਜਾ ਕੀਤੀ ਜਾਣੀ ਚਾਹੀਦੀ ਹੈ।
  • ਇਕ ਛੋਟੇ ਮੁੰਡੇ ਨੂੰ ਵੀ ਸੱਦਣਾ ਲਾਜ਼ਮੀ ਹੈ, ਕਿਉਂਕਿ ਉਹ ਭੈਰਵ ਜੀ ਦਾ ਰੂਪ ਮੰਨਿਆ ਜਾਂਦਾ ਹੈ।
  • ਸਭ ਤੋਂ ਪਹਿਲਾਂ ਕੁੜੀਆਂ ਦੇ ਪੈਰ ਧੋਣੇ ਚਾਹੀਦੇ ਹਨ।
  • ਫਿਰ ਉਨ੍ਹਾਂ ਨੂੰ ਆਸਨ 'ਤੇ ਬਿਠਾ ਕੇ ਤਿਲਕ ਕੀਤਾ ਜਾਵੇ।
  • ਉਨ੍ਹਾਂ ਨੂੰ ਛੋਲੇ, ਹਲਵਾ-ਪੂੜੀ, ਖੀਰ ਆਦਿ ਭੋਜਨ ਕਰਵਾਇਆ ਜਾਵੇ।
  • ਅੰਤ 'ਚ ਕੁੜੀਆਂ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha