ਸ਼ਰਦ ਪੂਰਨਿਮਾ ਦੀ ਰਾਤ ਕਰ ਲਵੋ ਇਹ ਕੰਮ, ਮਾਂ ਲਕਸ਼ਮੀ ਦੀ ਕਿਰਪਾ ਨਾਲ ਵਰ੍ਹੇਗਾ ਨੋਟਾਂ ਦਾ ਮੀਂਹ!

10/6/2025 1:12:03 PM

ਵੈੱਬ ਡੈਸਕ- ਸ਼ਰਦ ਪੂਰਨਿਮਾ ਦਾ ਦਿਨ ਹਿੰਦੂ ਧਰਮ ਅਨੁਸਾਰ ਬਹੁਤ ਸ਼ੁੱਭ ਅਤੇ ਊਰਜਾਵਾਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਚੰਨ ਦੀ ਰੌਸ਼ਨੀ 'ਚ ਦਿਵਯ ਊਰਜਾ ਹੁੰਦੀ ਹੈ, ਜੋ ਮਨ, ਤਨ ਅਤੇ ਕਿਸਮਤ ਨੂੰ ਸ਼ੁੱਧ ਕਰਦੀ ਹੈ। ਜੇ ਤੁਸੀਂ ਨੌਕਰੀ 'ਚ ਤਰੱਕੀ ਜਾਂ ਵਪਾਰ 'ਚ ਸਫਲਤਾ ਚਾਹੁੰਦੇ ਹੋ, ਤਾਂ ਇਸ ਦਿਨ ਕੀਤੇ ਗਏ ਕੁਝ ਗੁਪਤ ਅਤੇ ਸਧਾਰਨ ਉਪਾਅ ਬਹੁਤ ਫਲਦਾਇਕ ਹੁੰਦੇ ਹਨ।

ਚੰਨ ਦੀ ਰੌਸ਼ਨੀ 'ਚ ਖੀਰ ਰੱਖੋ

ਹਿੰਦੂ ਪੰਚਾਂਗ ਅਨੁਸਾਰ, ਸ਼ਰਦ ਪੂਰਨਿਮਾ 6 ਅਕਤੂਬਰ ਨੂੰ ਦੁਪਹਿਰ 12:23 ਵਜੇ ਤੋਂ ਸ਼ੁਰੂ ਹੋ ਕੇ 7 ਅਕਤੂਬਰ ਸਵੇਰੇ 9:16 ਵਜੇ ਤੱਕ ਰਹੇਗੀ।
ਚੰਨ ਦੀ ਰੌਸ਼ਨੀ 'ਚ ਖੀਰ ਰੱਖਣ ਲਈ 6 ਅਕਤੂਬਰ ਰਾਤ 10:37 ਵਜੇ ਤੋਂ 12:09 ਵਜੇ ਦਾ ਲਾਭ-ਉੱਨਤੀ ਮਹੂਰਤ ਰਹਿਣ ਵਾਲਾ ਹੈ। ਇਸ ਸਮੇਂ ਚੰਨ ਦੀ ਰੌਸ਼ਨੀ 'ਚ ਰੱਖੀ ਖੀਰ ਦਾ ਸੇਵਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਚੀਜ਼ਾਂ, ਦਿਨ ਭਰ ਨਹੀਂ ਲੱਗੇਗੀ ਭੁੱਖ

ਸ਼ਰਦ ਪੂਰਨਿਮਾ ਦੇ ਵਿਸ਼ੇਸ਼ ਕਾਰਜ

  • ਸਵੇਰੇ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਹਿਨੋ ਅਤੇ ਤੁਲਸੀ ਮਾਤਾ ਦੀ ਪੂਜਾ ਕਰੋ।
  • ਆਪਣੇ ਘਰ ਦੇ ਵੇਹੜੇ ਜਾਂ ਬਾਲਕਨੀ 'ਚ ਤੁਲਸੀ ਦੇ ਪੌਦੇ ਕੋਲ ਦੀਵਾ ਜਗਾਓ ਅਤੇ ਪ੍ਰਾਰਥਨਾ ਕਰੋ: “ਹੇ ਤੁਲਸੀ ਮਾਤਾ, ਮੇਰੇ ਜੀਵਨ 'ਚ ਖੁਸ਼ਹਾਲੀ ਅਤੇ ਸਥਿਰਤਾ ਲਿਆਓ।”
  • ਸ਼ਾਮ ਨੂੰ ਚੰਨ ਨਿਕਲਣ ਤੋਂ ਬਾਅਦ ਘਿਓ ਦਾ ਦੀਵਾ ਤੁਲਸੀ ਮਾਤਾ ਦੇ ਸਾਹਮਣੇ ਰੱਖੋ।
  • ਚੰਨ ਦੀ ਰੌਸ਼ਨੀ 'ਚ ਕੁਝ ਸਮਾਂ ਧਿਆਨ ਕਰਕੇ ਆਪਣੀਆਂ ਇੱਛਾਵਾਂ ਪ੍ਰਗਟ ਕਰੋ। ਕਿਹਾ ਜਾਂਦਾ ਹੈ ਕਿ ਇਸ ਦਿਨ ਚੰਨ ਦੀ ਰੌਸ਼ਨੀ ਲਕਸ਼ਮੀ ਊਰਜਾ ਨੂੰ ਘਰ 'ਚ ਆਕਰਸ਼ਿਤ ਕਰਦੀ ਹੈ।

ਨੌਕਰੀ ਅਤੇ ਵਪਾਰ 'ਚ ਤਰੱਕੀ ਦੇ ਉਪਾਅ

  • ਇਸ ਦਿਨ ਦੁੱਧ ਅਤੇ ਸ਼ਹਿਦ ਮਿਲਾ ਕੇ ਚੰਨ ਨੂੰ ਅਰਘ ਦੇਣਾ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਫੈਸਲੇ ਕਰਨ ਦੀ ਸਮਰੱਥਾ ਵਧਾਉਂਦਾ ਹੈ।
  • ਸ਼ਰਦ ਪੂਰਨਿਮਾ ਦੀ ਰਾਤ ਚਾਂਦੀ ਦਾ ਸਿੱਕਾ ਲਕਸ਼ਮੀ ਜੀ ਦੇ ਪੈਰਾਂ 'ਚ ਰੱਖੋ ਅਤੇ ਅਗਲੇ ਦਿਨ ਆਪਣੇ ਵੌਲੇਟ (ਪਰਸ) ਜਾਂ ਤਿਜੋਰੀ 'ਚ ਰੱਖੋ। ਇਸ ਨਾਲ ਆਰਥਿਕ ਸਥਿਰਤਾ ਵਧਦੀ ਹੈ।
  • ਸੰਭਵ ਹੋਵੇ ਤਾਂ ਚੰਨ ਸਾਹਮਣੇ “ਓਮ ਸੋਮਾਯ ਨਮ:” 108 ਵਾਰੀ ਜਪ ਕਰੋ। ਇਸ ਨਾਲ ਮਨ ਦੀ ਸ਼ਾਂਤੀ ਅਤੇ ਨੌਕਰੀ 'ਚ ਉੱਨਤੀ ਲਈ ਬਹੁਤ ਫਲ ਮਿਲਦਾ ਹੈ।

ਚੌਮੁਖੀ ਦੀਵਾ ਜਗਾਓ

ਸ਼ਰਦ ਪੂਰਨਿਮਾ ਦੀ ਰਾਤ ਹਨੂੰਮਾਨ ਜੀ ਦੇ ਸਾਹਮਣੇ ਚੌਮੁਖੀ ਦੀਵਾ ਜਗਾਉਣ ਨਾਲ ਘਰ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।

ਰਾਤ ਨੂੰ ਖੀਰ ਬਣਾਕੇ ਚੰਨ ਦੀ ਰੌਸ਼ਨੀ 'ਚ ਰੱਖੋ ਅਤੇ ਫਿਰ ਪਰਿਵਾਰ ਨੂੰ ਖੁਆਓ। ਇਹ ਖੁਸ਼ਹਾਲੀ ਅਤੇ ਸੁੱਖ ਦਾ ਪ੍ਰਤੀਕ ਹੈ। ਸ਼ਰਦ ਪੂਰਨਿਮਾ ਦੀ ਰਾਤ ਜਾਗਰਨ ਦਾ ਵੀ ਮਹੱਤਵ ਹੈ, ਜੋ ਧਨ ਲਾਭ, ਆਰੋਗਿਆ ਅਤੇ ਚੰਨ ਸ਼ਾਂਤੀ ਲਈ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha