ਸ਼ਨੀਵਾਰ ਨੂੰ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਮਿਲੇਗੀ ਸਫਲਤਾ

9/21/2019 3:36:21 PM

ਜਲੰਧਰ (ਬਿਊਰੋ) — ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਦੇਵ ਦਾ ਹੁੰਦਾ ਹੈ। ਸ਼ਨੀ ਦੇਵ ਦੀ ਨਰਾਜ਼ਗੀ ਵਿਅਕਤੀ ਦੀ ਜ਼ਿੰਦਗੀ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ, ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ 'ਤੇ ਸ਼ਨੀ ਦੇਵ ਆਪਣੀ ਕ੍ਰਿਪਾ ਕਰਦੇ ਹਨ, ਉਸ ਨੂੰ ਹਰ ਖੇਤਰ 'ਚ ਸਫਲਤਾ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋ ਤਾਂ ਜ਼ਿੰਦਗੀ ਦੇ 'ਚ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ। ਕਾਫੀ ਲੋਕ ਆਪਣੀ ਜ਼ਿੰਦਗੀ 'ਚ ਪ੍ਰੇਸ਼ਾਨ ਰਹਿੰਦੇ ਹਨ। ਕੁਝ ਲੋਕਾਂ ਦੇ ਕੰਮ 'ਚ ਵਾਧਾ ਨਹੀਂ ਹੁੰਦਾ ਤੇ ਕੁਝ ਲੋਕ ਆਪਣੇ ਦੋਸ਼ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਹਮੇਸ਼ਾ ਸ਼ਨੀ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ।

ਉਪਾਅ :-
1. ਸ਼ਨੀ ਦੇਵ 'ਤੇ ਹਰ ਸ਼ਨੀਵਾਰ ਸਰ੍ਹੋਂ ਦਾ ਤੇਲ ਚੜ੍ਹਾਓ ਤਾਂ ਕਿ ਤੁਹਾਡੀਆਂ ਮੁਸ਼ਕਿਲਾਂ ਦਾ ਅੰਤ ਹੋ ਸਕੇ।

2. ਹਰ ਸ਼ਨੀਵਾਰ ਨੂੰ ਆਟਾ, ਖੰਡ ਤੇ ਕਾਲੇ ਤਿੱਲਾਂ ਨੂੰ ਮਿਕਸ ਕਰੋ। ਇਸ ਤੋਂ ਬਾਅਦ ਇਸ ਮਿਸ਼ਰਨ ਨੂੰ ਕੀੜੀਆਂ ਦੇ ਖਾਣ ਨੂੰ ਪਾ ਦਿਓ।

3. ਸ਼ਨੀ ਦੇਵ ਦੁਆਰਾ ਹੋਣ ਵਾਲੀਆਂ ਰੁਕਾਵਟਾਂ ਤੋਂ ਮੁਕਤੀ ਪਾਉਣ ਲਈ ਕਿਸ਼ਤੀ ਦੇ ਕਿੱਲ ਲੈ ਕੇ ਉਸ ਦੀ ਅੰਗੂਠੀ ਬਣਵਾ ਲਓ। ਇਸ ਅੰਗੂਠੀ ਨੂੰ ਸ਼ਨੀਵਾਰ ਦੇ ਦਿਨ ਸੂਰਜ ਛੁਪਣ ਸਮੇਂ ਪਾਓ, ਜਿਸ ਨਾਲ ਆਉਣ ਵਾਲੀਆਂ ਰੁਕਾਵਟਾਂ ਤੋਂ ਮੁਕਤੀ ਮਿਲੇਗੀ।

4. ਵਿਅਕਤੀ ਦੇ ਜੀਵਨ 'ਤੇ ਸ਼ਨੀ ਦੇਵ ਦੇ ਬੁਰੇ ਪ੍ਰਭਾਵ ਪੈਂਦੇ ਹਨ। ਸ਼ਨੀ ਦੇਵ ਤੋਂ ਮੁਕਤੀ ਪਾਉਣ ਲਈ ਸ਼ਨੀ ਦੇਵ ਦੇ ਸਾਰੇ ਨਾਂ ਦਾ ਰੋਜ਼ਾਨਾ ਜਾਪ ਕਰੋ। ਇਹ ਜਾਪ 108 ਵਾਰ ਕਰੋ, ਜਿਸ ਨਾਲ ਤੁਹਾਨੂੰ ਹਰ ਕੰਮ 'ਚ ਸਫਲਤਾ ਮਿਲੇਗੀ।

5. ਪੁੰਨ ਦੀ ਪ੍ਰਾਪਤੀ ਦਾਨ ਕਰਨ ਨਾਲ ਹੁੰਦੀ ਹੈ। ਇਸ ਲਈ ਇੱਛਾ ਅਨੁਸਾਰ ਤੁਸੀਂ ਕਾਲੇ ਤਿੱਲ, ਕਾਲਾ ਕੱਪੜਾ, ਲੋਹਾ, ਕੰਬਲ, ਬਰਤਨ ਤੇ ਉੜਦ ਦੀ ਦਾਲ ਆਦਿ ਸਭ ਚੀਜ਼ਾਂ ਦਾਨ ਕਰਨ ਨਾਲ ਸ਼ਨੀ ਦੇਵ ਪ੍ਰਸੰਨ ਹੋ ਕੇ ਸਾਡੀਆਂ ਇੱਛਾਵਾਂ ਮੁਤਾਬਕ ਸ਼ੁੱਭ ਫਲ ਦੇਣਗੇ।

6. ਸਵੇਰੇ ਜਲਦੀ ਉੱਠ ਕੇ ਇਸਨਾਨ ਕਰਨ ਤੋਂ ਬਾਅਦ ਨਵੇਂ ਕੱਪੜੇ ਪਾ ਕੇ ਇਕ ਕਟੋਰੀ 'ਚ ਤੇਲ ਲੈ ਕੇ ਉਸ 'ਚ ਆਪਣਾ ਚਿਹਰਾ ਦੇਖੋ ਅਤੇ ਉਸ ਕਟੋਰੀ ਵਾਲੇ ਤੇਲ ਨੂੰ ਕਿਸੇ ਜ਼ਰੂਰਤਮੰਦ ਨੂੰ ਦਾਨ ਕਰ ਦਿਓ। ਅਜਿਹਾ ਕਰਨ ਨਾਲ ਸ਼ਨੀਦੇਵ ਤੁਹਾਡੇ ਤੋਂ ਖੁਸ਼ ਹੋਣਗੇ ਅਤੇ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰ ਦੇਣਗੇ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।