ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

4/10/2026 5:52:02 PM

ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਨਿਆਂ ਦੇ ਦੇਵਤੇ ਮੰਨੇ ਜਾਣ ਵਾਲੇ ਸ਼ਨੀ ਦੇਵ ਦੀ ਚਾਲ ਵਿੱਚ ਹੋਣ ਵਾਲਾ ਹਰ ਬਦਲਾਅ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਲ 2026 ਵਿੱਚ ਸ਼ਨੀ ਦੇਵ ਇੱਕ ਵੱਡਾ ਨਕਸ਼ੱਤਰ ਪਰਿਵਰਤਨ ਕਰਨ ਜਾ ਰਹੇ ਹਨ, ਜਿਸ ਦਾ ਅਸਰ ਸਾਰੀਆਂ ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। 

17 ਮਈ ਨੂੰ ਰੇਵਤੀ ਨਕਸ਼ੱਤਰ 'ਚ ਪ੍ਰਵੇਸ਼
ਪ੍ਰਾਪਤ ਜਾਣਕਾਰੀ ਅਨੁਸਾਰ, 17 ਮਈ 2026 ਨੂੰ ਸ਼ਨੀ ਦੇਵ ਉੱਤਰਾ ਭਾਦਰਪਦ ਨਕਸ਼ੱਤਰ ਵਿੱਚੋਂ ਨਿਕਲ ਕੇ ਰੇਵਤੀ ਨਕਸ਼ੱਤਰ ਵਿੱਚ ਪ੍ਰਵੇਸ਼ ਕਰਨਗੇ। ਰੇਵਤੀ ਨਕਸ਼ੱਤਰ ਰਾਸ਼ੀ ਚੱਕਰ ਦਾ ਆਖਰੀ ਨਕਸ਼ੱਤਰ ਹੈ, ਜਿਸ ਦਾ ਪ੍ਰਤੀਕ 'ਮੱਛੀ' ਹੈ ਅਤੇ ਇਹ ਮੋਕਸ਼, ਯਾਤਰਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨਕਸ਼ੱਤਰ ਦੇ ਸੁਆਮੀ ਬੁੱਧ ਹਨ, ਇਸ ਲਈ ਸ਼ਨੀ ਦਾ ਇੱਥੇ ਆਉਣਾ ਵਪਾਰਕ ਬੁੱਧੀ ਅਤੇ ਕਰਮਫਲ ਦੇ ਸੰਤੁਲਨ ਦਾ ਸਮਾਂ ਹੋਵੇਗਾ।

ਇਨ੍ਹਾਂ 5 ਰਾਸ਼ੀਆਂ ਨੂੰ ਮਿਲੇਗਾ ਲਾਭ
ਬ੍ਰਿਖ :
ਆਰਥਿਕ ਲਾਭ ਦੇ ਮਜ਼ਬੂਤ ਯੋਗ ਬਣ ਰਹੇ ਹਨ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਕਾਰਜ ਖੇਤਰ ਵਿੱਚ ਤੁਹਾਡਾ ਮਾਣ-ਸਤਿਕਾਰ ਵਧੇਗਾ।
ਮਿਥੁਨ : ਨਵੀਂ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਇਹ ਸਮਾਂ ਵਰਦਾਨ ਸਾਬਤ ਹੋਵੇਗਾ। ਤੁਹਾਡੀ ਮਿਹਨਤ ਦਾ ਪੂਰਾ ਫਲ ਮਿਲਣ ਦੀ ਉਮੀਦ ਹੈ।
ਸਿੰਘ : ਨਿਵੇਸ਼ ਤੋਂ ਚੰਗਾ ਮੁਨਾਫਾ ਮਿਲ ਸਕਦਾ ਹੈ ਅਤੇ ਅਚਾਨਕ ਕਿਤੇ ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਹੈ।
ਕੰਨਿਆ : ਵਪਾਰੀਆਂ ਲਈ ਇਹ ਸਮਾਂ ਬਹੁਤ ਲਾਭਕਾਰੀ ਰਹੇਗਾ। ਨਵੇਂ ਸੌਦੇ ਫਾਈਨਲ ਹੋ ਸਕਦੇ ਹਨ, ਜੋ ਭਵਿੱਖ ਵਿੱਚ ਵੱਡਾ ਫਾਇਦਾ ਦੇਣਗੇ।
ਧਨੁ : ਤੁਹਾਡੇ ਸਾਹਸ ਅਤੇ ਪਰਾਕਰਮ ਵਿੱਚ ਵਾਧਾ ਹੋਵੇਗਾ। ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਸਫਲਤਾ ਮਿਲਣ ਦੀ ਪੂਰੀ ਸੰਭਾਵਨਾ ਹੈ।

ਸ਼ਨੀ ਦੇਵ ਨੂੰ ਪ੍ਰਸੰਨ ਕਰਨ ਦੇ ਉਪਾਅ
ਜੇਕਰ ਤੁਹਾਡੀ ਰਾਸ਼ੀ 'ਤੇ ਸ਼ਨੀ ਦੀ ਢਈਆ ਜਾਂ ਸਾਢੇਸਤੀ ਚੱਲ ਰਹੀ ਹੈ, ਤਾਂ ਇਸ ਨਕਸ਼ੱਤਰ ਪਰਿਵਰਤਨ ਦੌਰਾਨ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ:
1. ਹਰ ਸ਼ਨੀਵਾਰ ਪਿੱਪਲ ਦੇ ਦਰੱਖਤ ਹੇਠ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।
2. ਹਨੂੰਮਾਨ ਚਾਲੀਸਾ ਦਾ ਪਾਠ ਕਰੋ।
3. ਕਾਲੇ ਤਿਲਾਂ ਦਾ ਦਾਨ ਕਰਨਾ ਸ਼ੁਭ ਫਲਦਾਇਕ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


Baljit Singh

Content Editor Baljit Singh