ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਕਰੋ ਇਹ ਖ਼ਾਸ ਉਪਾਅ, ਘਰ ਆਵੇਗਾ ਧਨ ਤੇ ਬਣਨਗੇ ਸਾਰੇ ਕੰਮ
9/26/2020 2:33:17 PM
ਜਲੰਧਰ (ਬਿਊਰੋ) - ਸ਼ਨੀ ਦੇਵ ਜੀ ਨੂੰ ਸਾਡੇ ਕਰਮ ਅਤੇ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਸਾਡੇ ਚੰਗੇ ਜਾਂ ਬੁਰੇ ਕਰਮਾਂ ਦੇ ਪਿੱਛੇ ਸ਼ਨੀ ਦਾ ਹੱਥ ਹੁੰਦਾ ਹੈ। ਸਾਡੇ ਚੰਗੇ ਅਤੇ ਬੁਰੇ ਕਰਮਾਂ 'ਤੇ ਸ਼ਨੀ ਦੇਵ ਜੀ ਦਾ ਕੰਟਰੋਲ ਹੋਣ ਕਾਰਨ ਸ਼ਨੀ ਦੀ ਮਹੱਤਤਾ ਵਧ ਜਾਂਦੀ ਹੈ। ਸ਼ਨੀ ਜੇਕਰ ਕੁੰਡਲੀ 'ਚ ਉੱਤਮ ਹਾਲਤ 'ਚ ਹੈ ਤਾਂ ਇਨਸਾਨ ਨੂੰ ਬਹੁਤ ਘੱਟ ਸਮੇਂ 'ਚ ਵੱਡੀ ਸਫ਼ਲਤਾ ਦਿਵਾਉਂਦਾ ਹੈ। ਇਸ ਲਈ ਸ਼ਨੀ ਦੇਵ ਜੀ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਖੁਸ਼ ਕਰਨਾ ਚਾਹੀਦਾ।
ਇਸ ਤਰ੍ਹਾਂ ਮਿਲਦੀ ਹੈ ਸ਼ਨੀ ਦੀ ਕ੍ਰਿਪਾ ਅਤੇ ਸਾਰੇ ਬਣਦੇ ਹਨ ਸਾਰੇ ਕੰਮ
1. ਜਦੋਂ ਵਿਅਕਤੀ ਸੱਚ ਬੋਲਦਾ ਹੈ ਅਤੇ ਅਨੁਸ਼ਾਸਿਤ ਰਹਿੰਦਾ ਹੈ।
2. ਜਦੋਂ ਵਿਅਕਤੀ ਕਮਜ਼ੋਰ ਲੋਕਾਂ ਦੀ ਖ਼ੂਬ ਸੇਵਾ ਕਰਦਾ ਹੈ।
3. ਜਦੋਂ ਵਿਅਕਤੀ ਵੱਡੇ ਬਜ਼ੁਰਗਾਂ ਦੀ ਸੇਵਾ ਕਰਦਾ ਹੈ।
4. ਜਦੋਂ ਵਿਅਕਤੀ ਫਲਦਾਰ ਅਤੇ ਲੰਬੀ ਮਿਆਦ ਤੱਕ ਰਹਿਣ ਵਾਲੇ ਦਰੱਖਤ ਲਗਾਉਂਦਾ ਹੈ।
5. ਜਦੋਂ ਵਿਅਕਤੀ ਭਗਵਾਨ ਸ਼ਿਵ ਦੀ ਜਾਂ ਕ੍ਰਿਸ਼ਨ ਦੀ ਨਿਯਮ ਪੂਰਵਕ ਉਪਾਸਨਾ ਕਰਦਾ ਹੈ।
ਸ਼ਨੀ ਦੀ ਪਹਿਲੀ ਮਨਪਸੰਦ ਵਸਤੂ ਕਾਲਾ ਕੱਪੜਾ
1. ਸ਼ਨੀ ਦੇਵ ਜੀ ਨੂੰ ਖੁਸ਼ ਕਰਨ ਲਈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠੋ।
2. ਪਿੱਪਲ ਦੇ ਦਰੱਖਤ ਦੀ ਜੜ੍ਹ 'ਚ ਕੱਚੇ ਦੁੱਧ 'ਚ ਕਾਲਾ ਤਿੱਲ ਅਤੇ ਸ਼ਹਿਦ ਮਿਲਾ ਕੇ ਭੇਟ ਕਰੋ।
3. ਸ਼ਨੀਵਾਰ ਦੀ ਸ਼ਾਮ ਕਿਸੇ ਬਜ਼ੁਰਗ ਵਿਅਕਤੀ ਨੂੰ ਕਾਲੇ ਕੱਪੜੇ ਦਾਨ ਕਰੋ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਵੋ। ਅਜਿਹਾ ਕਰਨ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੌਕਰੀ ਦੀ ਪਰੇਸ਼ਾਨੀ ਹਮੇਸ਼ਾ ਲਈ ਖ਼ਤਮ ਹੋਵੇਗੀ।
4. ਘੱਟੋ-ਘੱਟ 11 ਸ਼ਨੀਵਾਰ ਅਜਿਹਾ ਕਰੋ, ਜਦੋਂ ਤੱਕ ਕਾਰਜ ਸਿੱਧ ਨਾ ਹੋ ਜਾਵੇ।
ਸ਼ਨੀ ਦੀ ਦੂਜੀ ਮਨਪਸੰਦ ਵਸਤੂ ਸਰ੍ਹੋਂ ਦਾ ਤੇਲ
1. ਸ਼ਨੀ ਗ੍ਰਹਿ ਨੂੰ ਖੁਸ਼ ਕਰਨ ਲਈ ਸ਼ਨੀਵਾਰ ਦੇ ਦਿਨ ਸਰ੍ਹੋਂ ਦੇ ਤੇਲ ਦਾ ਦਾਨ ਕਰੋ।
2. ਸ਼ਨੀਵਾਰ ਦੀ ਸ਼ਾਮ ਸਰ੍ਹੋਂ ਦੇ ਤੇਲ ਨਾਲ ਬਣਿਆ ਖਾਣਾ ਲੋੜਵੰਦ ਲੋਕਾਂ 'ਚ ਵੰਡੋ।
3. ਸ਼ਨੀਵਾਰ ਸੂਰਜ ਨਿਕਲਣ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਸਰ੍ਹੋਂ ਦਾ ਤੇਲ ਚਾਰ ਮੂੰਹ ਵਾਲੇ ਦੀਵੇ 'ਚ ਪਾ ਕੇ ਪਿੱਪਲ ਦੇ ਦਰੱਖਤ ਹੇਠਾਂ ਜਗਾਓ। ਅਜਿਹਾ ਕਰਨ ਨਾਲ ਤੁਹਾਡਾ ਰੁਕਿਆ ਹੋਇਆ ਵਪਾਰ ਚੱਲਣ ਲੱਗੇਗਾ ਅਤੇ ਧਨ 'ਚ ਵਾਧਾ ਹੋਵੇਗਾ।
ਸ਼ਨੀ ਦੀ ਤੀਜੀ ਮਨਪਸੰਦ ਵਸਤੂ ਕਾਲੀ ਉੜਦ
1. ਸ਼ਨੀਵਾਰ ਦੇ ਦਿਨ ਕਾਲੀ ਉੜਦ ਦਾ ਦਾਨ ਕਰਨ ਨਾਲ ਸ਼ਨੀਦੇਵ ਖੁਸ਼ ਹੁੰਦੇ ਹਨ।
2. ਪਿੱਪਲ ਦੇ ਪੱਤੇ 'ਤੇ 27 ਕਾਲੀ ਉੜਦ ਦੇ ਦਾਣੇ ਰੱਖ ਕੇ ਸ਼ਨੀ ਮੰਦਰ 'ਚ ਭੇਟ ਕਰੋ। ਅਜਿਹਾ ਕਰਨ ਨਾਲ ਸਿਹਤ ਸੰਬੰਧੀ ਸਮੱਸਿਆ ਖਤਮ ਹੋਵੇਗੀ।
3. ਇਕ ਵੱਡੇ ਪਾਨ ਦੇ ਪੱਤੇ 'ਤੇ ਆਪਣੀ ਉਮਰ ਦੇ ਬਰਾਬਰ ਕਾਲੀ ਉੜਦ ਦੇ ਦਾਣਿਆਂ ਨੂੰ ਵਗਦੇ ਪਾਣੀ 'ਚ ਪ੍ਰਵਾਹ ਦਿਓ। ਅਜਿਹਾ ਕਰਨ ਨਾਲ ਤੁਹਾਡੀ ਨਕਾਰਾਤਮਕਤਾ ਦੂਰ ਹੋਵੇਗੀ।