ਸ਼ਨੀ ਦੇਵ ਦੀ ਕਿਪ੍ਰਾ ਪਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਮਿਲੇਗੀ ਸਫਲਤਾ

9/28/2019 1:41:17 PM

ਜਲੰਧਰ (ਬਿਊਰੋ) — ਹਿੰਦੂ ਸ਼ਾਸਤਰਾਂ ਮੁਤਾਬਕ, ਸ਼ਨੀਵਾਰ ਦਾ ਦਿਨ ਭਗਵਾਨ ਸ਼ਨੀ ਦੇਵ ਦਾ ਹੁੰਦਾ ਹੈ। ਸ਼ਨੀਦੇਵ ਵਿਅਕਤੀ ਨੂੰ ਉਸ ਦੇ ਕਰਮਾ ਮੁਤਾਬਕ ਫਲ ਦਿੰਦੇ ਹਨ। ਸਾਡੀਆਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਕਈ ਵਾਰ ਸਾਡੇ ਲਈ ਵੱਡੇ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਹਨ, ਜਿਸ ਕਾਰਨ ਸਾਡੀ ਜ਼ਿੰਦਗੀ 'ਚ ਉਥੱਲ-ਪੁਥੱਲ ਮਚ ਜਾਂਦੀ ਹੈ। ਆਓ ਅੱਜ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਉਨ੍ਹਾਂ ਗਲਤੀਆਂ ਬਾਰੇ, ਜਿਨ੍ਹਾਂ ਕਾਰਨ ਸ਼ਨੀ ਦੇਵ ਜਲਦੀ ਨਰਾਜ਼ ਹੋ ਜਾਂਦੇ ਹਨ।

ਕੱਪੜਿਆਂ ਨੂੰ ਇੱਧਰ ਉੱਧਰ ਸੁੱਟਣਾ
ਸ਼ਾਸਤਰਾਂ ਮੁਤਾਬਕ, ਜਿਹੜੇ ਲੋਕ ਆਪਣਾ ਸਾਮਾਨ ਸੰਭਾਲ ਕੇ ਰੱਖਣ ਦੀ ਬਜਾਏ, ਇੱਧਰ-ਉੱਧਰ ਸੁੱਟਦੇ ਹਨ, ਅਜਿਹੇ ਲੋਕਾਂ 'ਤੇ ਸ਼ਨੀ ਦੇਵ ਕਦੇ ਵੀ ਖੁਸ਼ ਨਹੀਂ ਹੁੰਦੇ। ਖਾਸ ਤੌਰ 'ਤੇ ਕੱਪੜੇ, ਜਿਹੜੇ ਲੋਕ ਕੱਪੜੇ ਬਦਲਣ ਤੋਂ ਬਾਅਦ ਗੰਦੇ ਕੱਪੜੇ ਘਰ 'ਚ ਇੱਧਰ-ਉੱਧਰ ਸੁੱਟ ਦਿੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਹੀ ਸ਼ਨੀ ਦੇਵ ਦੇ ਗੁੱਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗਲਤੀ ਕਾਰਨ ਸ਼ਨੀ ਦੇਵ ਤੁਹਾਡੇ ਨਾਲ ਗੁੱਸੇ ਰਹਿਣ ਲੱਗਦੇ ਹਨ, ਜਿਸ ਕਾਰਨ ਤੁਹਾਡੇ ਜ਼ਿੰਦਗੀ 'ਚ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।

ਝਾੜੂ ਨੂੰ ਸਹੀ ਤਰੀਕੇ ਨਾਲ ਨਾ ਰੱਖਣ
ਕਈ ਲੋਕ ਝਾੜੂ-ਪੋਚਾ ਕਰਨ ਤੋਂ ਬਾਅਦ ਝਾੜੂ ਨੂੰ ਦੂਰ ਤੋਂ ਸੁੱਟ ਕੇ ਆਪਣੀ ਜਗ੍ਹਾ ਰੱਖਦੇ ਹਨ ਜਾਂ ਫਿਰ ਕਿਸੇ ਹਾਲ 'ਚ ਸੁੱਟ ਦਿੰਦੇ ਹਨ, ਉਨ੍ਹਾਂ ਲੋਕਾਂ ਦੇ ਘਰ ਦੀ ਖੁਸ਼ਹਾਲੀ ਭੰਗ ਹੋ ਜਾਂਦੀ ਹੈ। ਘਰ 'ਚ ਝਾੜੂ ਨਾਲ ਜੁੜੀ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਸ਼ਨੀ ਦੇਵ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਹੈ।

ਗੁੱਸੇ 'ਚ ਗੱਲ ਕਰਨਾ
ਜਿਹੜੇ ਲੋਕ ਘਰ ਜਾਂ ਆਫਿਸ 'ਚ ਰੋਲਾ ਪਾ ਕੇ ਗੱਲ ਕਰਦੇ ਹਨ ਜਾਂ ਫਿਰ ਜਿੰਨ੍ਹਾਂ ਨੂੰ ਜਲਦੀ ਗੁੱਸਾ ਆਉਂਦਾ ਹੈ, ਅਜਿਹੇ ਲੋਕਾਂ ਨਾਲ ਵੀ ਸ਼ਨੀਦੇਵ ਬਹੁਤ ਜਲਦੀ ਨਾਰਾਜ਼ ਹੋ ਜਾਂਦੇ ਹਨ, ਜਿਨ੍ਹਾਂ ਹੋ ਸਕੇ ਸਾਰੇ ਪ੍ਰੇਮ-ਪਿਆਰ ਨਾਲ ਰਹੋ ਤੇ ਨਿਮਰਤਾ ਨਾਲ ਦੂਜਿਆਂ ਲੋਕਾਂ ਨਾਲ ਕਰੋ।

ਬਾਇਮਾਈ
ਘਰ 'ਚ ਬਾਇਮਾਨੀ ਨਾਲ ਲਿਆਂਦਾ ਗਿਆ ਧਨ ਕਦੇ ਵੀ ਖੁਸ਼ੀਆਂ ਨਹੀਂ ਲੈ ਕੇ ਆਉਂਦਾ, ਜਿਹੜੇ ਲੋਕ ਝੂਠ ਬੋਲ ਕੇ ਜਾਂ ਫਿਰ ਕਿਸੇ ਹੋਰ ਦਾ ਦਿਲ ਦੁਖਾ ਕੇ ਆਪਣੇ ਲਈ ਪੈਸੇ ਕਮਾਉਂਦੇ ਹਨ, ਉਨ੍ਹਾਂ 'ਤੇ ਸ਼ਨੀਦੇਵ ਕਦੇ ਖੁਸ਼ ਨਹੀਂ ਹੁੰਦੇ। ਸ਼ਨੀ ਦੇਵ ਨੂੰ ਹਮੇਸ਼ਾ ਹੀ ਮਿਹਨਤ ਦੀ ਕਮਾਈ ਕਰਨ ਵਾਲੇ ਲੋਕ ਚੰਗੇ ਲੱਗਦੇ ਹਨ।

ਝੂਠੇ ਬਰਤਨ
ਜਿਹੜੇ ਲੋਕ ਭੋਜਨ ਖਾਣ ਤੋਂ ਬਾਅਦ ਆਪਣੇ ਝੂਠੇ ਬਰਤਨ ਰਸੋਈ 'ਚ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਸ਼ਨੀ ਦੇਵ ਬਹੁਤ ਜਲਦ ਨਾਰਾਜ਼ ਹੋ ਜਾਂਦੇ ਹਨ। ਮਹਿਲਾਵਾਂ ਨੂੰ ਸੋਣ ਤੋਂ ਪਹਿਲਾਂ ਝੂਠੇ ਬਰਤਨ ਜ਼ਰੂਰ ਸਾਫ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ਨੀ ਦੇਵ ਦੀ ਘਰ 'ਚ ਕ੍ਰਿਪਾ ਹੋਣ ਲੱਗਦੀ ਹੈ ਅਤੇ ਨਾਲ ਹੀ ਪਤੀ ਦੇ ਕਾਰੋਬਾਰ 'ਚ ਵੀ ਵਾਧਾ ਹੁੰਦਾ ਹੈ।

ਭੁੱਖੇ ਤੇ ਲਾਚਾਰ ਲੋਕ
ਗਰੀਬ, ਭੁੱਖੇ ਤੇ ਲਾਚਾਰ ਲੋਕਾਂ ਦਾ ਅਨਾਦਰ ਸ਼ਨੀ ਦੇਵ ਦਾ ਅਪਮਾਨ ਮੰਨਿਆ ਜਾਂਦਾ ਹੈ। ਅਜਿਹੇ 'ਚ ਜਿਹੜੇ ਲੋਕ ਘਰ 'ਚ ਆਉਣ ਵਾਲੇ ਫਕੀਰ ਜਾਂ ਫਿਰ ਕਿਸੇ ਭੁੱਖੇ ਵਿਅਕਤੀ 'ਤੇ ਗੁੱਸਾ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਸ਼ਨੀ ਦੇਵ ਦੇ ਗੁੱਸੇ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਦੇ ਵੀ ਕਿਸੇ ਭੁੱਖੇ ਨੂੰ ਰੋਟੀ ਦੇਣ ਤੋਂ ਮਨ੍ਹਾ ਨਾ ਕਰੋ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।