ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਸ਼ਨੀਵਾਰ ਕਰੋ ਇਹ ਖਾਸ ਉਪਾਅ

1/25/2020 11:58:10 AM

ਜਲੰਧਰ (ਬਿਊਰੋ) : ਸ਼ਨੀ ਦੇਵ ਨੂੰ ਕਰਮਫਲਦਾਤਾ ਦਾ ਦਰਜਾ ਦਿੱਤਾ ਗਿਆ ਹੈ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਸ਼ਨੀ ਦੇਵ ਗੁੱਸੇ ਹੋ ਜਾਣ ਤਾਂ ਰਾਜੇ ਨੂੰ ਰੰਕ ਅਤੇ ਖੁਸ਼ ਹੋਣ 'ਤੇ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਸ਼ਨੀ ਦੇਵ ਦਾ ਦਿਨ ਸ਼ਨੀਵਾਰ ਹੈ ਇਸ ਲਈ ਇਸ ਦਿਨ ਕੀਤਾ ਗਿਆ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀ ਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ, ਉਨ੍ਹੇ ਹੀ ਫਲਦਾਇਕ ਨਤੀਜੇ ਮਿਲਣਗੇ। ਤਾਂ ਆਓ ਜਾਣਦੇ ਹਾਂ ਸ਼ਨੀਦੇਵ ਨੂੰ ਖੁਸ਼ ਕਰਨ ਦੇ ਕੁਝ ਵਿਸ਼ੇਸ਼ ਉਪਾਅ :—

1. ਜੇਕਰ ਤੁਸੀ ਸ਼ਨੀ ਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਪਾਉਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
2. ਇਸ ਦਿਨ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ।
3. ਸਰ੍ਹੋਂ ਦੇ ਤੇਲ 'ਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ 'ਚ ਤੇਲ ਚੜ੍ਹਾਉਣ ਨਾਲ ਸ਼ਨੀ ਦੇਵ ਜਲਦੀ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ 'ਚ ਆਪਣੀ ਪਰਛਾਈ ਜ਼ਰੂਰ ਦੇਖੋ। ਇਸ ਤੋਂ ਬਾਅਦ ਹੀ ਉਸ ਨੂੰ ਦਾਨ ਕਰੋ।
4. ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦਾ ਵਰਤ ਮਹਿਲਾ ਅਤੇ ਪੁਰਖ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦਰਖਤ ਜਾਂ ਸ਼ਮੀ ਦੇ ਦਰੱਖਤ ਦੇ ਹੇਠਾਂ ਗੋਬਰ ਨਾਲ ਲਿੱਪ ਲਓ ਅਤੇ ਉਹ ਬੇਦੀ ਬਣਾ ਕੇ ਕਲਸ਼ ਅਤੇ ਸ਼ਨੀ ਦੇਵ ਦੀ ਮੂਰਤੀ ਸਥਾਪਿਤ ਕਰੋ। ਸ਼ਨੀ ਦੇਵ ਦੀ ਪ੍ਰਤੀਮਾ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸਾਦ ਚੜ੍ਹਾਓ। ਪਿੱਪਲ ਦੇ ਦਰੱਖਤ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰੱਖਤ ਦੀ ਵੀ ਪੂਜਾ ਕਰੋ।
5. ਇਸ ਤੋਂ ਬਾਅਦ ਹੱਥ 'ਚ ਚੋਲ ਅਤੇ ਫੁੱਲ ਲੈ ਕੇ ਭਗਵਾਨ ਸ਼ਨੀ ਦੇਵ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸਾਦ ਸਾਰਿਆਂ ਨੂੰ ਵੰਡੋ। ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਉੜਦ ਦੇ ਚੌਲ, ਦੂਜੇ ਸ਼ਨੀਵਾਰ ਨੂੰ ਖੀਰ, ਤੀਜੇ ਸ਼ਨੀਵਾਰ ਨੂੰ ਖੀਰ ਅਤੇ ਲਾਸਟ ਵਾਲੇ ਸ਼ਨੀਵਾਰ ਨੂੰ ਘਿਓ ਅਤੇ ਪੂਰੀ ਨਾਲ ਸ਼ਨੀ ਦੇਵ ਨੂੰ ਭੋਗ ਲਵਾਓ। ਜੋਤਿਸ਼ ਅਤੇ ਵਾਸਤੂ ਵਿਦਵਾਨ ਕਹਿੰਦੇ ਹੈ ਸ਼ਨੀਦੇਵ ਦੀ ਪ੍ਰਤੀਮਾ ਘਰ 'ਚ ਨਹੀਂ ਰੱਖਣੀ ਚਾਹੀਦੀ।

ਸਪੈਸ਼ਲ ਉਪਾਅ :-
ਬਦਕਿਸਮਤੀ ਖਤਮ ਕਰਨ ਲਈ :
13 ਪਿੱਪਲ ਦੇ ਪੱਤੇ ਕਾਲੇ ਧਾਗੇ 'ਚ ਪਰੋ ਕੇ ਕਾਲੇ ਸ਼ਿਵਲਿੰਗ 'ਤੇ ਚੜ੍ਹਾਓ।
ਔਲਾਦ ਸੁਖ ਦੀ ਪ੍ਰਾਪਤੀ ਲਈ : ਨਾਰੀਅਲ ਧੁੰਨੀ ਤੋਂ 13 ਵਾਰੀ ਵਾਰ ਕੇ ਕਾਲੇ ਸ਼ਿਵਲਿੰਗ 'ਤੇ ਚੜ੍ਹਾਓ।
ਸ਼ਨੀ ਦੋਸ਼ ਤੋਂ ਮੁਕਤੀ ਲਈ : ਸਰ੍ਹੋਂ ਦੇ ਤੇਲ 'ਚ ਆਪਣਾ ਪਰਛਾਵਾਂ ਦੇਖ ਕੇ ਕਾਲੇ ਸ਼ਿਵਲਿੰਗ 'ਤੇ ਚੜ੍ਹਾਓ।
 


sunita

Edited By sunita