ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

9/1/2020 3:55:06 PM

ਜਲੰਧਰ - ਹਰ ਸਾਲ ਦੇ ਵਾਂਗ ਹਰ ਮਹੀਨੇ ਵੀ ਵਰਤ ਅਤੇ ਤਿਉਹਾਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਦੇ ਹਨ। ਬਾਕੀ ਦੇ ਮਹੀਨਿਆਂ ਦੇ ਵਾਂਗ ਹੀ ਅਸੀਂ ਅੱਜ ਤੁਹਾਨੂੰ ਸਤੰਬਰ ਦੇ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਦੇ ਬਾਰੇ ਵਿਸਥਾਰ ਸਹਿਤ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਤਾਰੀਖ਼ ਦੇ ਨਾਲ ਦੱਸਾਂਗੇ। ਇਹ ਹਨ...

1 ਸਤੰਬਰ : ਮੰਗਲਵਾਰ : ਸ਼੍ਰੀ ਸਤਨਾਰਾਇਣ ਵਰਤ, ਸ਼੍ਰੀ ਅਨੰਤ ਚੌਦਸ ਵਰਤ, ਮੇਲਾ ਬਾਬਾ ਸੋਢਲ ਜੀ (ਜਲੰਧਰ) ਅਤੇ ਮੇਲਾ ਛਪਾਰ ਮਾਲੇਰਕੋਟਲਾ (ਪੰਜਾਬ), ਪਿਤਰ ਪੱਖ (ਸਰਾਧ) ਮਹਾਲਯਾ ਪੱਖ (ਸ਼ੁਰੂ),  ਪ੍ਰੋਸ਼ਠਪਦੀ (ਪੂਰਨਮਾਸ਼ੀ) ਦਾ ਸਰਾਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਓਨਮ (ਕੇਰਲ-ਪੁਰਵ)। 

2 ਸਤੰਬਰ : ਬੁੱਧਵਾਰ : ਇਸ਼ਨਾਨ ਦਾਨ ਆਦਿ ਦੀ ਭਾਦੋਂ ਦੀ ਪੂਰਨਮਾਸ਼ੀ, ਪ੍ਰਤੀਪਦਾ (ਏਕਮ) ਦਾ ਸਰਾਧ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ, ਮੇਲਾ ਸ੍ਰੀ ਗੋਇੰਦਵਾਲ ਸਾਹਿਬ ਜੀ (ਤਰਨਤਾਰਨ)। 

3 ਸਤੰਬਰ : ਵੀਰਵਾਰ : ਦੂਸਰੀ (ਦੂਜ) ਤਿੱਥੀ ਦਾ ਸਰਾਧ, ਪਹਿਲਾ ਸ਼ੁੱਧ ਅੱਸੂ ਕ੍ਰਿਸ਼ਨ ਪੱਖ ਸ਼ੁਰੂ। 

5 ਸਤੰਬਰ : ਸ਼ਨੀਵਾਰ : ਤੀਜ ਦਾ (ਤੀਸਰਾ) ਸਰਾਧ, ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 8 ਵਜ ਕੇ 48 ਮਿੰਟ 'ਤੇ ਉਦੈ ਹੋਵੇਗਾ, ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਜੀ ਦੀ ਜਯੰਤੀ, ਅਧਿਆਪਕ ਦਿਵਸ, ਅੱਧੀ ਰਾਤ 2 ਵਜ ਕੇ 21 ਮਿੰਟ 'ਤੇ ਪੰਚਕ ਸਮਾਪਤ।

6 ਸਤੰਬਰ : ਐਤਵਾਰ : ਚੌਥ ਦਾ ਸਰਾਧ। 

7 ਸਤੰਬਰ : ਸੋਮਵਾਰ : ਪੰਚਮੀ ਦਾ ਸਰਾਧ, ਭਰਨੀ ਦਾ ਸਰਾਧ।

8 ਸਤੰਬਰ : ਮੰਗਲਵਾਰ : ਛੱਟ ਦਾ ਸਰਾਧ, ਚੰਦਰ ਛੱਟ ਵਰਤ, ਸਵਾਮੀ ਸ਼ਿਵਾਨੰਦ ਜੀ ਦੀ ਜਯੰਤੀ। 

9 ਸਤੰਬਰ : ਬੁੱਧਵਾਰ : ਸਪਤਮੀ ਤਿੱਥੀ ਦਾ ਸਰਾਧ, ਸ਼੍ਰੀ ਮਹਾਲਕਸ਼ਮੀ ਵਰਤ ਸਮਾਪਤ ਅਤੇ ਜੀਵਿਤ ਪੁੱਤ੍ਰਿਕਾ ਵਰਤ (ਸਪਤਮੀ ਤਿੱਥੀ)। 

10 ਸਤੰਬਰ : ਵੀਰਵਾਰ : ਮਾਸਿਕ ਅਸ਼ਟਮੀ ਵਰਤ, ਅਸ਼ਟਮੀ ਤਿੱਥੀ ਦਾ ਸਰਾਧ, ਸ਼੍ਰੀ ਮਹਾਲਕਸ਼ਮੀ ਵਰਤ ਸਮਾਪਤ ਅਤੇ ਜੀਵਤ ਪੁੱਤ੍ਰਿਕਾ ਵਰਤ (ਅਸ਼ਟਮੀ ਤਿੱਥੀ)। 

11 ਸਤੰਬਰ : ਸ਼ੁੱਕਰਵਾਰ : ਨੌਮੀ ਤਿੱਥੀ ਦਾ ਸਰਾਧ, ਸੁਭਾਗਵਤੀ ਸਰਾਧ, ਮਾਤ੍ਰੀ ਨੌਮੀ। 

12 ਸਤੰਬਰ : ਸ਼ਨੀਵਾਰ : ਦਸਮੀ ਦਾ ਸਰਾਧ, ਰੱਬੀਨੂਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ  ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ। 

13 ਸਤੰਬਰ : ਐਤਵਾਰ : ਇੰਦਰਾ ਇਕਾਦਸ਼ੀ ਵਰਤ, ਇਕਾਦਸ਼ੀ ਦਾ ਸਰਾਧ। 

14 ਸਤੰਬਰ : ਸੋਮਵਾਰ : ਦੁਆਦਸ਼ੀ ਅਤੇ ਸੰਨਿਆਸੀਆਂ ਦਾ ਸਰਾਧ। 

15 ਸਤੰਬਰ : ਮੰਗਲਵਾਰ : ਭੋਮ ਪ੍ਰਦੋਸ਼ ਵਰਤ, ਤਿਰੋਦਸ਼ੀ ਦਾ ਸਰਾਧ, ਮਾਸਿਕ ਸ਼ਿਵਰਾਤਰੀ ਵਰਤ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੁਰਵ ਦੀ ਤਿੱਥੀ।

16 ਸਤੰਬਰ : ਬੁੱਧਵਾਰ : ਸ਼ਾਮ 7 ਵਜ ਕੇ 7 ਮਿੰਟ 'ਤੇ ਸੂਰਜ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਕੰਨਿਆ ਸੰਗਰਾਂਦ ਅਤੇ ਅੱਸੂ ਦਾ ਮਹੀਨਾ ਸ਼ੁਰੂ, ਸੰਗਰਾਂਦ ਪੁੰਨ ਸਮਾਂ ਦੁਪਹਿਰ 12 ਵਜ ਕੇ 43 ਮਿੰਟ ਤੋਂ, ਜਲ, ਹਥਿਆਰ-ਅੱਗ-ਜ਼ਹਿਰ, ਦੁਰਘਟਨਾ ਨਾਲ ਮ੍ਰਿਤਕਾਂ ਦਾ ਸਰਾਧ, ਮੱਸਿਆ ਦਾ ਸਰਾਧ, ਮੇਲਾ ਸ਼੍ਰੀ ਆਸ਼ਾਪਤੀ ਯਾਤਰਾ ਮਾਰਤੰਡ (ਜੰਮੂ-ਕਸ਼ਮੀਰ) 

17 ਸਤੰਬਰ : ਵੀਰਵਾਰ : ਚੌਦਸ ਮੱਸਿਆ ਪੁੰਨਿਆ ਦਾ ਸਰਾਧ, ਸਰਵ ਪਿੱਤਰ (ਸਭ ਪਿੱਤਰਾਂ ਦਾ) ਸਰਾਧ, ਅਗਿਆਤ ਤਿੱਥੀ ਵਾਲੇ (ਜਿਨ੍ਹਾਂ ਦੀ ਤਿੱਥੀ ਦਾ ਪਤਾ ਨਹੀਂ ਉਨ੍ਹਾਂ) ਦਾ ਸਰਾਧ, ਮਹਾਲਯਾ (ਪਿੱਤਰ ਪੱਖ) ਸਰਾਧ ਪੱਖ ਸਮਾਪਤ, ਨਾਨਾ-ਨਾਨੀ ਦਾ ਸਰਾਧ, ਇਸ਼ਨਾਨ ਦਾਨ ਆਦਿ ਦੀ (ਪਹਿਲੀ, ਸ਼ੁੱਧ) ਅੱਸੂ ਦੀ ਮੱਸਿਆ, ਪਿੱਤਰ ਵਿਸਰਜਨ।

18 ਸਤੰਬਰ : ਸ਼ੁੱਕਰਵਾਰ : ਮੱਲ੍ਹ ਦਾ ਮਹੀਨਾ ਸ਼ੁਰੂ (ਪਹਿਲਾ, ਅਸ਼ੁੱਧ) ਅੱਸੂ ਦੇ ਮਹੀਨੇ ਦਾ ਸ਼ੁਕਲ ਪੱਖ ਸ਼ੁਰੂ, ਚੰਦਰ ਦਰਸ਼ਨ। 

19 ਸਤੰਬਰ : ਸ਼ਨੀਵਾਰ : ਮੁਸਲਮਾਨੀ ਮਹੀਨਾ ਸਫਰ ਸ਼ੁਰੂ। 

20 ਸਤੰਬਰ : ਐਤਵਾਰ : ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ।

22 ਸਤੰਬਰ : ਮੰਗਲਵਾਰ : ਸੂਰਜ 'ਸਾਇਣ' ਤੁਲਾ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੱਖਣ ਗੋਲ ਸ਼ੁਰੂ, ਸੂਰਜ ਦੱਖਣ ਗੋਲ ਵਿਚ ਦਾਖਲ ਹੋਵੇਗਾ, ਵਿਸ਼ਵ ਦਿਵਸ।

23 ਸਤੰਬਰ : ਬੁੱਧਵਾਰ : ਰਾਸ਼ਟਰੀ ਮਹੀਨਾ ਅੱਸੂ ਸ਼ੁਰੂ। 

24 ਸਤੰਬਰ : ਵੀਰਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ। 

27 ਸਤੰਬਰ : ਐਤਵਾਰ : ਪੁਰਸ਼ੋਤਮਾ ਇਕਾਦਸ਼ੀ ਵਰਤ। 

28 ਸਤੰਬਰ : ਸੋਮਵਾਰ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਉਤਸਵ, ਸਵੇਰੇ 9 ਵਜ ਕੇ 41 ਮਿੰਟ 'ਤੇ ਪੰਚਕ ਸ਼ੁਰੂ। 

29 ਸਤੰਬਰ : ਮੰਗਲਵਾਰ : ਭੋਮ ਪ੍ਰਦੋਸ਼ ਵਰਤ।

—ਕੁਲਦੀਪ ਸ਼ਰਮਾ ਜੋਤਿਸ਼ੀ


rajwinder kaur

Content Editor rajwinder kaur