ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
9/1/2021 9:58:09 AM
ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਅਤੇ ਦਿਨ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ...
1 ਸਤੰਬਰ : ਬੁੱਧਵਾਰ : ਸ੍ਰੀ ਗੁਰੂ ਗ੍ਰੰਥ ਜੀ ਦਾ ਪਹਿਲਾ ਪ੍ਰਕਾਸ਼ ਉਤਸਵ।
3 ਸਤੰਬਰ : ਸ਼ੁੱਕਰਵਾਰ : ਅਜਾ (ਜਯਾ) ਇਕਾਦਸ਼ੀ ਵਰਤ, ਗੋਵੱਤਸ ਦੁਆਦਸ਼ੀ (ਵਤਸ ਦੁਆਦਸ਼ੀ)
4 ਸਤੰਬਰ : ਸ਼ਨੀਵਾਰ : ਸ਼ਨੀ ਪ੍ਰਦੋਸ਼ ਵਰਤ, ਸ਼ਿਵ ਪ੍ਰਦੋਸ਼ ਵਰਤ, ਸ਼੍ਰੀ ਜਯਾ ਆਚਾਰੀਆ ਜੀ ਦਾ ਨਿਰਵਾਨ ਦਿਵਸ (ਜੈਨ)।
5 ਸਤੰਬਰ : ਐਤਵਾਰ : ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ (ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੌਦਸ਼ੀ ਪੁਰਵ ਦੀ ਤਿਥੀ, ਮਾਸਿਕ ਸ਼ਿਵਰਾਤਰੀ ਵਰਤ, ਸ਼ਿਵ ਚੌਦਸ਼, ਪਰਯੂਸ਼ਣ ਪਰਵ ਸ਼ੁਰੂ (ਜੈਨ), ਸ਼੍ਰੀ ਕੈਲਾਸ਼ ਯਾਤਰਾ (ਜੰਮੂ-ਕਸ਼ਮੀਰ), ਅਧਿਆਪਕ ਦਿਵਸ, ਡਾਕਟਰ ਸਰਵ੍ਹਪਲੀ ਰਾਧਾ ਕ੍ਰਿਸ਼ਨਨ ਜੀ ਦੀ ਜਯੰਤੀ।
7 ਸਤੰਬਰ : ਮੰਗਲਵਾਰ :ਇਸ਼ਨਾਨ ਦਾਨ ਆਦਿ ਦੀ ਭਾਦੋਂ ਦੀ ਮੱਸਿਆ, ਭੌਮਵਤੀ (ਮੰਗਲਵਾਰ ਦੀ) ਮੱਸਿਆ, ਭਾਦੋਂ ਸ਼ੁੱਕਲ ਪੱਖ ਸ਼ੁਰੂ।
8 ਸਤੰਬਰ : ਬੁੱਧਵਾਰ :ਚੰਦਰ ਦਰਸ਼ਨ, ਮੇਲਾ ਡੇਰਾ ਬਾਬਾ ਗੋਸਾਈਂਆਣਾ ਜੀ (ਕੁਰਾਲੀ,ਪੰਜਾਬ) ਸਵਾਮੀ ਸ਼੍ਰੀ ਸ਼ਿਵਾਨੰਦ ਜੀ ਦੀ ਜਯੰਤੀ।
9 ਸਤੰਬਰ : ਵੀਰਵਾਰ : ਗੌਰੀ ਤੀਜ (ਹਰਿ ਤਾਲਿਕਾ) ਤੀਜ ਵਰਤ, ਸ਼੍ਰੀ ਵਰਾਹ ਅਵਤਾਰ ਜਯੰਤੀ, ਸਾਮ ਵੇਦੀਆਂ ਦਾ ਉਪਾਕਰਮ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ।
10 ਸਤੰਬਰ : ਸ਼ੁੱਕਰਵਾਰ : ਕਲੰਕ ਚੌਥ, ਪੱਥਰ ਚੌਥ (ਇਸ ਦਿਨ ਚੰਦਰਮਾ ਨਾ ਵੇਖਣਾ, ਚੰਦਰ ਦਰਸ਼ਨ ਨਿਸ਼ੇਧ ਹੈ), ਚੰਦਰਮਾ ਰਾਤ 8 ਵਜ ਕੇ 52 ਮਿੰਟਾਂ ’ਤੇ ਅਸਤ ਹੋਵੇਗਾ, ਸ਼੍ਰੀ ਗਣੇਸ਼ ਜੀ ਦਾ ਜਨਮ ਉਤਸਵ।
11 ਸਤੰਬਰ : ਸ਼ਨੀਵਾਰ : ਰਿਸ਼ੀ ਪੰਚਮੀ ਮਹਾਪਰਵ, ਸ਼੍ਰੀ ਗਰਗ ਅਚਾਰੀਆ ਜਯੰਤੀ, ਸ਼੍ਰੀ ਸਿੱਧ ਪੀਠ ਆਧੀਸ਼ਵਰ ਸਵਾਮੀ ਸ਼ੰਕਰ ਆਸ਼ਰਮ ਜੀ। ਮਹਾਰਾਜ ਪੂਜਪਾਦ ਸ਼੍ਰੀ ਦੰਡੀ ਸਵਾਮੀ ਜੀ ਮਹਾਰਾਜ ਦਾ ਨਿਰਵਾਣ ਦਿਵਸ (ਲੁਧਿਆਣਾ, ਪੰਜਾਬ) ਮੇਲਾ ਪੱਟ (ਜੰਮੂ-ਕਸ਼ਮੀਰ)
12 ਸਤੰਬਰ : ਐਤਵਾਰ : ਸੂਰਜ ਛੱਟ ਵਰਤ, ਸ਼੍ਰੀ ਕਾਲੂ ਜੀ ਦਾ ਨਿਰਵਾਣ ਦਿਵਸ (ਜੈਨ), ਮੇਲਾ ਸ਼੍ਰੀ ਬਲਦੇਵ ਛੱਟ (ਪਲਵਲ, ਹਰਿਆਣਾ)।
13 ਸਤੰਬਰ : ਸੋਮਵਾਰ : ਮੁਕੱਤਾਭਰਣ ਸਪਤਮੀ, ਸੰਤਾਨ ਸਪਤਮੀ, 16 ਦਿਨਾਂ ਦੇ ਸ੍ਰੀ ਮਹਾਲਕਸ਼ਮੀ ਵਰਤ ਸ਼ੁਰੂ।
14 ਸਤੰਬਰ : ਮੰਗਲਵਾਰ : ਸ਼੍ਰੀ ਰਾਧਾ ਅਸ਼ਟਮੀ, ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਦਧੀਚੀ ਜਯੰਤੀ, ਹਿੰਦੀ ਦਿਵਸ, ਸਵਾਮੀ ਸ਼੍ਰੀ ਹਰੀਦਾਸ ਜੀ ਦੀ ਜਯੰਤੀ (ਵਿੰਦ੍ਰਾਵਨ), ਸ਼੍ਰੀ ਮਣੀ ਮਹੇਸ਼ ਯਾਤਰਾ (ਚੰਬਾ, ਹੜ੍ਹਸਰ, ਹਿ. ਪ੍ਰ.)
15 ਸਤੰਬਰ : ਬੁੱਧਵਾਰ : ਅਦੁੱਖ ਨੌਮੀ, ਚੰਦਰ ਨੌਮੀ, ਸ਼੍ਰੀ ਚੰਦ ਜੀ ਮਹਾਰਾਜ ਦੀ ਜਯੰਤੀ (ਉਦਾਸੀਨ ਸੰਪਰਦਾਏ ਮਹਾਉਤਸਵ), ਸ਼੍ਰੀ ਭਾਗਵਤ ਕਥਾ ਸਪਤਾਹ ਸ਼ੁਰੂ, ਅਚਾਰੀਆ ਸ਼੍ਰੀ ਤੁਲਸੀ ਜੀ ਦਾ ਪੱਟ ਅਰੋਹਣ ਦਿਵਸ (ਜੈਨ)।
16 ਸਤੰਬਰ : ਵੀਰਵਾਰ :ਅੱਧੀ ਰਾਤ ਨੂੰ ਇਕ ਵਜ ਕੇ 13 ਮਿੰਟ ’ਤੇ ਸੂਰਜ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਕੰਨਿਆ ਸੰਗਰਾਂਦ ਅਤੇ ਅੱਸੂ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਅਗਲੇ ਦਿਨ ਦੁਪਹਿਰ ਤਕ, ਮੇਲਾ ਸ਼੍ਰੀ ਭੈਣੀ ਸਾਹਿਬ ਜੀ (ਨਾਮਧਾਰੀ ਪੁਰਵ) ਸ਼ੁਰੂ (ਲੁਧਿਆਣਾ, ਪੰਜਾਬ)।
17 ਸਤੰਬਰ : ਸ਼ੁੱਕਰਵਾਰ : ਪਦਮਾ ਇਕਾਦਸ਼ੀ ਵਰਤ, ਸ਼੍ਰੀ ਵਾਮਨ ਅਵਤਾਰ ਜਯੰਤੀ, ਸ਼੍ਰੀ ਵਾਮਨ ਦੁਆਦਸ਼ੀ, ਸ਼ਰਵਣ ਦੁਆਦਸ਼ੀ, ਮੇਲਾ ਫੁਲਡੋਲ ਉਤਸਵ ਅਤੇ ਜਲਝੂਲਣੀ ਮੇਲਾ ਸ਼੍ਰੀ ਚਾਰਭੁਜਾਨਾਥ (ਗੜ੍ਹਵੋਰ-ਮੇਵਾੜ, ਰਾਜਸਥਾਨ), ਦਸ ਮਹਾਵਿਦਿਆ ਸ਼੍ਰੀ ਭੁਵਨੇਸ਼ਵਰੀ ਜਯੰਤੀ, ਮੇਲਾ ਸ਼੍ਰੀ ਵਾਮਨ ਦੁਆਦਸ਼ੀ (ਪਟਿਆਲਾ ਅਤੇ ਅੰਬਾਲਾ)।
18 ਸਤੰਬਰ : ਸ਼ਨੀਵਾਰ : ਸ਼ਨੀ ਪ੍ਰਦੋਸ਼ (ਸ਼ਿਵ ਪ੍ਰਦੋਸ਼) ਵਰਤ, ਅਚਾਰੀਆ ਸ਼੍ਰੀ ਭਿਕਸ਼ੂ ਜੀ ਦਾ ਨਿਰਵਾਨ ਦਿਵਸ (ਜੈਨ), ਸ਼ਾਮ 3 ਵਜ ਕੇ 25 ਮਿੰਟ ’ਤੇ ਪੰਚਕ ਸ਼ੁਰੂ।
19 ਸਤੰਬਰ : ਐਤਵਾਰ : ਸ਼੍ਰੀ ਅਨੰਤ ਚੌਦਸ ਵਰਤ (ਅਨੰਤ ਚੌਦਸ), ਮੇਲਾ ਬਾਬਾ ਸੋਢਲ ਜੀ (ਜਲੰਧਰ) ਅਤੇ ਮੇਲਾ ਛਪਾਰ (ਪੰਜਾਬ)।
20 ਸਤੰਬਰ : ਸੋਮਵਾਰ : ਸ਼੍ਰੀ ਸਤਿ ਨਾਰਾਇਣ ਵਰਤ ਕਥਾ, ਇਸ਼ਨਾਨ ਦਾਨ ਆਦਿ ਦੀ ਭਾਦੋਂ ਦੀ ਪੂਰਨਮਾਸ਼ੀ, ਪਰੋਸ਼ਠਪਦੀ ਪੂਰਨਮਾਸ਼ੀ, ਸ਼੍ਰੀ ਭਾਗਵਤ ਸਪਤਾਹ ਕਥਾ ਸਮਾਪਤ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ, ਸ੍ਰੀ ਗੋਇੰਦਵਾਲ ਸਾਹਿਬ ਜੀ (ਤਰਨਤਾਰਨ ਪੰਜਾਬ), ਪਰੋਸ਼ਠਪਦੀ (ਪੂਰਨਮਾਸ਼ੀ) ਦਾ ਸਰਾਧ, ਪਿਤਰ ਪੱਖ (ਸਰਾਧ) ਸ਼ੁਰੂ।
22 ਸਤੰਬਰ : ਬੁੱਧਵਾਰ : ਦੂਜ ਦਾ ਸਰਾਧ, ਸੂਰਜ ‘ਸਾਇਣ’ ਤੁਲਾ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੱਖਣ ਗੋਲ ਸ਼ੁਰੂ, ਸੂਰਜ ਦੱਖਣ ਗੋਲ ਵਿਚ ਪ੍ਰਵੇਸ਼ ਕਰੇਗਾ, ਵਿਸ਼ਵ ਦਿਵਸ।
23 ਸਤੰਬਰ : ਵੀਰਵਾਰ : ਤੀਜ ਦਾ ਸਰਾਧ ਸਵੇਰੇ 6 ਵਜ ਕੇ 43 ਮਿੰਟ ’ਤੇ ਪੰਚਕ ਸਮਾਪਤ।
24 ਸਤੰਬਰ : ਸ਼ੁੱਕਰਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 8 ਵਜ ਕੇ 28 ਮਿੰਟ ’ਤੇ ਉਦੈ ਹੋਵੇਗਾ, ਚੌਥ ਤਿੱਥੀ ਦਾ ਸਰਾਧ।
25 ਸਤੰਬਰ : ਸ਼ਨੀਵਾਰ : ਪੰਚਮੀ ਤਿਥੀ ਦਾ ਸਰਾਧ।
27 ਸਤੰਬਰ : ਸੋਮਵਾਰ : ਸੱਸ਼ਠੀ ਤਿੱਥੀ ਦਾ ਸਰਾਧ
28 ਸਤੰਬਰ : ਮੰਗਲਵਾਰ : ਸ਼੍ਰੀ ਮਹਾਲਕਸ਼ਮੀ ਵਰਤ ਸਮਾਪਤ (ਸਪਤਮੀ ਤਿਥੀ ਵਿਚ), ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਉਤਸਵ।
29 ਸਤੰਬਰ : ਬੁੱਧਵਾਰ : ਸ਼੍ਰੀ ਮਹਾਲਕਸ਼ਮੀ ਵਰਤ ਸਮਾਪਤ (ਅਸ਼ਟਮੀ ਤਿਥੀ ਵਿਚ), ਮਾਸਿਕ ਕਾਲ ਅਸ਼ਟਮੀ ਵਰਤ, ਅਸ਼ਟਮੀ ਤਿਥੀ ਦਾ ਸਰਾਧ, ਸ਼੍ਰੀ ਈਸ਼ਵਰ ਚੰਦਰ ਵਿਦਿਆ ਸਾਗਰ ਜੀ ਦੀ ਜਯੰਤੀ।
30 ਸਤੰਬਰ : ਵੀਰਵਾਰ : ਮਾਤ੍ਰੀ ਨੌਮੀ, ਸੁਭਾਗਵਤੀ ਮਿ੍ਰਤ ਇਸਤਰੀ ਦਾ ਸਰਾਧ, ਨੌਮੀ ਤਿੱਥੀ ਦਾ ਸਰਾਧ।
ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ