ਦੇਖਣਯੋਗ ਹੈ ਸੀਕਰ ਦਾ ''ਹਰਸ਼ਨਾਥ ਮੰਦਿਰ'', ਜਾਣੋ ਇਸ ਬਾਰੇ ਕੁਝ ਖ਼ਾਸ ਗੱਲਾਂ

7/13/2022 3:10:11 PM

ਰਾਜਸਥਾਨ ਦੇ ਸੇਖਾਵਾਟੀ 'ਚ ਸੀਕਰ ਨਗਰ ਤੋਂ 16 ਕਿਲੋਮੀਟਰ ਦੂਰ ਦੱਖਣ 'ਚ ਹਰਸ਼ ਪਰਬਤ ਸਥਿਤ ਹੈ ਜੋ ਅਰਾਵਲੀ ਪਰਵਤ ਲੜੀ ਦਾ ਇਕ ਹਿੱਸਾ ਹੈ।  ਇਹ ਪੌਰਾਣਿਕ, ਇਤਿਹਾਸਕ, ਧਾਰਮਿਕ ਅਤੇ ਪੁਰਾਤਤਵ ਦੀ ਦ੍ਰਿਸ਼ਟੀ ਨਾਲ ਪ੍ਰਸਿੱਧ ਅਤੇ ਰਮਣੀਕ ਕੁਦਰਤੀ ਸਥਾਨ ਹੈ। ਹਰਸ਼ ਪਰਬਤ ਦੀ ਉੱਚਾਈ ਸਮੁੰਦਰ ਤਲ ਤੋਂ ਲਗਭਗ 31000 ਫੁੱਟ ਹੈ ਜੋ ਰਾਜਸਥਾਨ ਦੇ ਸਭ ਤੋਂ ਉੱਚੇ ਸਥਾਨ ਆਬੂ ਪਰਬਤ ਤੋਂ ਕੁਝ ਘੱਟ ਹੈ।
ਮਿਥਿਹਾਸਕ ਕਥਾ
ਇਸ ਪਰਬਤ ਦਾ ਨਾਂ ਹਰਸ਼ ਇਕ ਮਿਥਿਹਾਸਕ ਘਟਨਾ ਕਾਰਨ ਪਿਆ। ਇਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਦੁਸ਼ਟ ਦੈਂਤਾਂ ਨੇ ਸਵਰਗ ਤੋਂ ਇੰਦਰ ਅਤੇ ਹੋਰ ਦੇਵਤਿਆਂ ਨੂੰ ਬਾਹਰ ਕੱਢ ਦਿੱਤਾ ਸੀ। ਭਗਵਾਨ ਸ਼ਿਵ ਨੇ ਇਸ ਪਰਬਤ 'ਤੇ ਇਨ੍ਹਾਂ ਦੈਂਤਾਂ ਨੂੰ ਮਾਰਿਆ ਸੀ। ਇਸ ਨਾਲ ਦੇਵੀ-ਦੇਵਤਿਆਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਨ੍ਹਾਂ ਨੇ ਸ਼ੰਕਰ ਦੀ ਪੂਜਾ ਕੀਤੀ। ਇਸ ਤਰ੍ਹਾਂ ਇਸ ਪਹਾੜ ਨੂੰ ਹਰਸ਼ ਪਰਬਤ ਅਤੇ ਭਗਵਾਨ ਸ਼ੰਕਰ ਨੂੰ ਹਰਸ਼ਕਾਲ ਕਿਹਾ ਜਾਣ ਲੱਗਾ। ਇਕ ਮਿਥਿਹਾਸਕ ਦੰਤ ਕਥਾ ਦੇ ਅਨੁਸਾਰ ਹਰਸ਼ ਨੂੰ ਜੀਣਮਾਤਾ ਦਾ ਭਰਾ ਮੰਨਿਆ ਗਿਆ ਸੀ। 
ਮੰਦਿਰ ਦਾ ਇਤਿਹਾਸ
ਹਰਸ਼ ਪਰਬਤ 'ਤੇ (973 ਈ.) ਦੇ ਸ਼ਿਲਾਲੇਖ ਦੀ ਭਾਸ਼ਾ ਸੰਸਕ੍ਰਿਤ ਅਤੇ ਲਿਪੀ ਵਿਕਸਿਤ ਦੇਵਨਾਗਰੀ ਹੈ। ਇਸ 'ਚ ਹਰਸ਼ਗਿਰੀ, ਹਰਸ਼ਨਗਰੀ ਅਤੇ ਹਰਸ਼ਨਾਥ ਦਾ ਵੀ ਵੇਰਵਾ ਦਿੱਤਾ ਗਿਆ ਹੈ। ਇਹ ਦੱਸਦਾ ਹੈ ਕਿ ਹਰਸ਼ ਨਗਰੀ ਅਤੇ ਹਰਸ਼ਨਾਥ ਮੰਦਿਰ ਦੀ ਸਥਾਪਨਾ ਸੰਵਤ 1018 'ਚ ਚੌਹਾਨ ਰਾਜਾ ਸਿੰਘਰਾਜ ਵਲੋਂ ਕੀਤੀ ਗਈ ਸੀ ਅਤੇ ਮੰਦਿਰ ਨੂੰ ਪੂਰਾ ਕਰਨ ਦਾ ਕੰਮ ਸੰਵਤ 1030 'ਚ ਉਸ ਦੇ ਉਤਰਾਧਿਕਾਰੀ ਰਾਜ ਵਿਗ੍ਰਹਰਾਜ ਵਲੋਂ ਕੀਤਾ ਗਿਆ। ਇਨ੍ਹਾਂ ਮੰਦਿਰਾਂ ਦੇ ਖੰਡਰਾਂ 'ਤੇ ਮਿਲੇ ਇਕ ਸ਼ਿਲਾਲੇਖ 'ਚ ਦੱਸਿਆ ਗਿਆ ਹੈ ਕਿ ਇਥੇ ਕੁਝ 84 ਮੰਦਿਰ ਸਨ।
ਇਥੇ ਸਥਿਤ ਸਾਰੇ ਮੰਦਿਰ ਖੰਡਰ ਅਵਸਥਾ 'ਚ ਹਨ ਜੋ ਪਹਿਲਾਂ ਸ਼ਾਨਦਾਰ ਹਾਲਤ 'ਚ ਰਹੇ ਹੋਣਗੇ। ਕਿਹਾ ਜਾਂਦਾ ਹੈ ਕਿ 1671 ਈ. ਮੁਗਲ ਬਾਦਸ਼ਾਹ ਔਰੰਗਜੇਬ ਦੇ ਨਿਰਦੇਸ਼ਾਂ 'ਤੇ ਸੈਨਾ ਨਾਇਕ ਖਾਨ ਜਹਾਨ ਬਹਾਦੁਰ ਵਲੋਂ ਜਾਣਬੁੱਝ ਕੇ ਇਸ ਖੇਤਰ ਦੇ ਮੰਦਿਰਾਂ ਨੂੰ ਢਾਹਿਆ ਗਿਆ ਸੀ। 
ਹਰਸ਼ਨਾਥ ਮੰਦਿਰ ਨੂੰ ਕਈ ਪਿੰਡ ਜਾਗੀਰ ਦੇ ਤੌਰ 'ਤੇ ਪ੍ਰਦਾਨ ਕੀਤੇ ਗਏ ਸਨ। ਇਸ ਮੰਦਿਰ ਦਾ ਉੱਚਾ ਸਿਖਰ ਦੂਰ ਦੇ ਸਥਾਨਾਂ ਅਤੇ ਰਸਤਿਆਂ 'ਚ ਦੇਖਿਆ ਜਾ ਸਕਦਾ ਹੈ। ਹਰਸ਼ ਦਾ ਮੁੱਖ ਮੰਦਿਰ ਭਗਵਾਨ ਸ਼ੰਕਰ ਦੀ ਪੰਚਮੁਖੀ ਮੂਰਤੀ ਵਾਲਾ ਹੈ

ਲੇਖਕ-ਸੰਤੋਸ਼ ਚਤੁਰਵੇਦੀ
 


Aarti dhillon

Content Editor Aarti dhillon