ਜੀਵਨ ''ਚ ਲਗਾਤਾਰ ਆ ਰਹੀਆਂ ਨੇ ਪਰੇਸ਼ਾਨੀਆਂ ਤਾਂ ਸਾਉਣ ਮਹੀਨੇ ਜ਼ਰੂਰ ਕਰੋ ਇਹ ਉਪਾਅ

8/6/2021 10:37:44 AM

ਜਲੰਧਰ (ਬਿਊਰੋ) : ਮਨੁੱਖੀ ਜੀਵਨ ਵਿਚ ਪ੍ਰੇਸ਼ਾਨੀ ਦਾ ਆਉਣਾ ਤੈਅ ਹੈ। ਦੁਨੀਆ ਵਿਚ ਅਜਿਹਾ ਕੋਈ ਵੀ ਵਿਅਕਤੀ ਨਹੀਂ ਹੈ, ਜਿਹੜਾ ਬਿਨਾਂ ਪ੍ਰੇਸ਼ਾਨੀ ਦੇ ਜੀਵਨ ਗੁਜਾਰਦਾ ਹੋਵੇ ਪਰ ਸਮੱਸਿਆ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਦੇ ਜੀਵਨ 'ਚੋਂ ਪ੍ਰੇਸ਼ਾਨੀਆਂ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੀਆਂ। ਇਕ ਪ੍ਰੇਸ਼ਾਨੀ ਖ਼ਤਮ ਨਹੀਂ ਹੁੰਦੀ ਕਿ ਦੂਸਰੀ ਦਸਤਕ ਦੇਣ ਲਈ ਦਰਵਾਜ਼ੇ 'ਤੇ ਆਣ ਖੜ੍ਹੀ ਰਹਿੰਦੀ ਹੈ। ਅਜਿਹੇ ਵਿਚ ਵਿਅਕਤੀ ਨੂੰ ਸਮਝ ਹੀ ਨਹੀਂ ਆਉਂਦਾ ਕਿ ਅਜਿਹਾ ਕੀ ਕੀਤਾ ਜਾਵੇ, ਜਿਸ ਨਾਲ ਉਸ ਦੇ ਜੀਵਨ ਵਿਚ ਚੱਲ ਰਹੀਆਂ ਸਮੱਸਿਆਵਾਂ ਦਾ ਅੰਤ ਹੋ ਸਕੇ। ਜੇਕਰ ਤੁਸੀਂ ਵੀ ਕੁਝ ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਜੋਤਿਸ਼ ਸ਼ਾਸਤਰ ਵਿਚ ਹੈ ਤੁਹਾਡੇ ਸਵਾਲਾਂ ਦਾ ਜਵਾਬ। 
ਦਰਅਸਲ, ਹਿੰਦੂ ਧਰਮ ਵਿਚ ਸਾਉਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਗਿਆ ਹੈ। ਉੱਥੇ ਹੀ ਜੋਤਿਸ਼ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਵੀ ਇਸ ਦਾ ਆਪਣਾ ਵੱਖਰਾ ਹੀ ਮਹੱਤਵ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਾਉਣ ਮਹੀਨੇ ਨਾਲ ਜੁੜੇ ਕੁਝ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੁਹਾਡੇ ਜੀਵਨ 'ਚੋਂ ਸਮੱਸਿਆਵਾਂ ਦਾ ਅੰਤ ਹੋਵੇਗਾ ਅਤੇ ਤੁਸੀਂ ਇਕ ਸੁਖੀ ਜੀਵਨ ਜਿਊ ਸਕੋਗੇ। ਆਓ ਜਾਣਦੇ ਹਾਂ ਸਾਉਣ ਮਹੀਨੇ ਦੇ ਉਹ ਉਪਾਅ ਕਿਹੜੇ ਹਨ?

ਸਾਉਣ ਮਹੀਨੇ ਜ਼ਰੂਰ ਕਰੋ ਇਹ ਉਪਾਅ
1. ਜੇਕਰ ਤੁਸੀਂ ਸੁਖੀ ਵਿਆਹੁਤਾ ਜੀਵਨ ਜਿਊਣਾ ਚਾਹੁੰਦੇ ਹੋ ਤਾਂ ਸਾਉਣ ਮਹੀਨੇ ਤੁਹਾਡੇ ਵਿਆਹੁਤਾ ਜੀਵਨ ਵਿਚ ਫੈਲੀਆਂ ਸਾਰੀਆਂ ਅੜਚਨਾਂ/ਮੁਸ਼ਕਿਲਾਂ ਨੂੰ ਦੂਰ ਕਰ ਸਕਦਾ ਹੈ। ਇਸ ਲਈ ਤੁਹਾਨੂੰ ਸਾਉਣ ਮਹੀਨੇ ਦੇ ਸੋਮਵਾਰ ਨੂੰ ਸਾਫ਼ ਮਿੱਟੀ ਦਾ ਸ਼ਿਵਲਿੰਗ ਬਣਾਉਣਾ ਪਵੇਗਾ ਅਤੇ ਕੇਸਰ ਜਾਂ ਹਲਦੀ ਮਿਸ਼ਰਤ ਦੁੱਧ ਨਾਲ ਇਸ ਦਾ ਅਭਿਸ਼ੇਕ ਕਰੋ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਿਆਹੁਤਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ।
2. ਜੇਕਰ ਤੁਸੀਂ ਆਪਣੇ ਜੀਵਨ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਹੋ ਤਾਂ ਸਾਉਣ ਦੇ ਮਹੀਨੇ ਸ਼ਿਵਲਿੰਗ 'ਤੇ ਕੇਸਰ ਚੜ੍ਹਾਓ ਜਾਂ ਕੇਸਰ ਮਿਸ਼ਰਤ ਜਲ ਨਾਲ ਅਭਿਸ਼ੇਕ ਕਰੀਏ। ਅਜਿਹਾ ਕਰਨ ਨਾਲ ਜੀਵਨ ਵਿਚ ਸੁੱਖ ਸਮਰਿੱਥੀ ਦਾ ਪ੍ਰਵੇਸ਼ ਹੁੰਦਾ ਹੈ ਤੇ ਦਰਿੱਦਰਤਾ ਦਾ ਅੰਤ ਹੋ ਕੇ ਮਾਤਾ ਲਕਸ਼ਮੀ ਪ੍ਰਵੇਸ਼ ਕਰਦੀ ਹੈ।
3. ਸਾਉਣ ਦਾ ਮਹੀਨਾ ਭੋਲੇਨਾਥ ਨੂੰ ਸਮਰਪਿਤ ਹੁੰਦਾ ਹੈ। ਜੇਕਰ ਤੁਸੀਂ ਆਪਣੇ ਜੀਵਨ ਵਿਚ ਐਵੇਂ ਹੀ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਗਲ਼ਤੀ ਨਾਲ ਵੀ ਗਲ਼ਤ ਕੰਮਾਂ ਤੋਂ ਦੂਰ ਰਹਿਣਾ। ਇਸ ਤੋਂ ਇਲਾਵਾ ਮਾਸ-ਮਦਿਰਾ ਤੋਂ ਦੂਰੀ ਬਣਾ ਕੇ ਰੱਖੋ।
4. ਜੇਕਰ ਤੁਸੀਂ ਸਾਉਣ ਦੇ ਸੋਮਵਾਰ ਦੇ ਸਮੇਂ ਭਗਵਾਨ ਸ਼ੰਕਰ ਨੂੰ ਦਹੀਂ ਅਰਪਿਤ ਕਰਦੇ ਹੋ ਤਾਂ ਇਹ ਤੁਹਾਡੇ ਲਈ ਸ਼ੁੱਭ ਸਾਬਿਤ ਹੋ ਸਕਦਾ ਹੈ ਕਿਉਂਕਿ ਸ਼ਿਵ ਜੀ ਨੂੰ ਦਹੀਂ ਬਹੁਤ ਜ਼ਿਆਦਾ ਪਿਆਰਾ ਹੈ ਅਤੇ ਸ਼ਿਵਲਿੰਗ 'ਤੇ ਦਹੀਂ ਦੇ ਅਭਿਸ਼ੇਕ ਨਾਲ ਜੀਵਨ 'ਚੋਂ ਪਰੇਸ਼ਾਨੀਆਂ ਦਾ ਅੰਤ ਹੁੰਦਾ ਹੈ।
5. ਮਨੁੱਖੀ ਜੀਵਨ ਵਿਚ ਕਈ ਮਨੋਕਾਮਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਯਤਨ ਵੀ ਕਰਦਾ ਹੈ। ਅਜਿਹੇ ਹੀ ਜੇਕਰ ਤੁਹਾਡੇ ਵੀ ਮਨ ਵਿਚ ਕੋਈ ਇੱਛਾ ਹੈ ਤਾਂ ਸਾਉਣ ਦੇ ਦਿਨਾਂ ਵਿਚ ਰੋਜ਼ਾਨਾ ਜਲਦੀ ਉੱਠ ਕੇ ਇਸ਼ਨਾਨ ਕਰੋ ਤੇ ਸਾਫ਼-ਸੁਥਰੇ ਕੱਪੜੇ ਧਾਰਨ ਕਰੋ। ਭਗਵਾਨ ਸ਼ਿਵ ਨੂੰ ਪੂਜਾ ਦੌਰਾਨ ਜਲ ਵਿਚ ਕਾਲਾ ਤਿਲ ਪਾ ਕੇ ਉਨ੍ਹਾਂ ਦਾ ਅਭਿਸ਼ੇਕ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਮਨੋਕਾਮਨਾਵਾਂ ਜ਼ਰੂਰੀ ਪੂਰੀਆਂ ਹੋਣਗੀਆਂ।

ਮਹਾਮ੍ਰਿਤਿਉਨਜਯ ਮੰਤਰ ਦਾ ਕਰੋ ਜਾਪ
ਸਾਉਣ ਦੇ ਪੂਰੇ ਮਹੀਨੇ ਰੋਜ਼ਾਨਾ ਭਗਵਾਨ ਸ਼ੰਕਰ ਦੀ ਪੂਜਾ ਕਰਨੀ ਚਾਹੀਦੀ ਹੈ। ਜਾਤਕਾਂ ਨੂੰ ਮਹਾਮ੍ਰਿਤਿਉਨਜਯ ਮੰਤਰ ਦਾ 108 ਵਾਰ ਜਾਪ ਕਰਨਾ ਚਾਹੀਦਾ ਹੈ। ਭੋਲੇਨਾਥ ਦਾ ਓਮ ਨਮੋ ਸ਼ਿਵਾਯ ਮੰਤਰ ਦਾ ਜਾਪ ਕਰ ਕੇ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਉੱਥੇ ਭਗਵਾਨ ਨੂੰ ਬੇਲਪੱਤਰ, ਫੁੱਲ ਤੇ ਧਤੂਰਾ ਚੜ੍ਹਾਉਣਾ ਚਾਹੀਦਾ ਹੈ।

ਸ਼ਿਵ ਜੀ ਦੀ ਕਥਾ ਸੁਣਾਓ
ਸਾਉਣ ਮਹੀਨੇ ਹਰ ਸੋਮਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ। ਭਗਵਾਨ ਸ਼ਿਵਰਜੀ ਨੂੰ ਦੁੱਧ, ਦਹੀਂ, ਘਿਉ, ਸ਼ਹਿਦ ਤੇ ਗੰਗਾਜਲ ਦਾ ਪੰਚ ਅੰਮ੍ਰਿਤ ਚੜ੍ਹਾਉਣਾ ਚਾਹੀਦਾ ਹੈ। ਹਿੰਦੂ ਧਰਮ 'ਚ ਰੁਦਰਾਕਸ਼ ਧਾਰਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਸਾਵਣ ਦਾ ਮਹੀਨਾ ਇਸ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ, ਉੱਥੇ ਹੀ ਹਰ ਸੋਮਵਾਰ ਨੂੰ ਸ਼ਿਵ ਜੀ ਦੀ ਕਥਾ ਸੁਣੋ।

ਸ਼ਰਾਬ-ਮਾਸਾਹਾਰ ਦਾ ਨਾ ਕਰੋ ਸੇਵਨ
ਸਾਉਣ 'ਚ ਅਦਰਕ, ਲਸਣ ਤੇ ਪਿਆਜ਼ ਨਹੀਂ ਖਾਣਾ ਚਾਹੀਦਾ। ਪੁਰਾਣਾਂ ਅਨੁਸਾਰ ਇਸ ਮਹੀਨੇ ਬੈਂਗਣ ਤੇ ਮੂਲੀ ਖਾਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਸਾਵਣ ਮਹੀਨੇ ਖਰਾਬ ਤੇ ਮਾਸਾਹਾਰ ਦਾ ਸੇਵਨ ਨਾ ਕਰਿਓ। ਜੇਕਰ ਹੋਸ ਕੇ ਤਾਂ ਬਾਲ਼ ਕੱਟਵਾਏ ਤੇ ਦਾੜ੍ਹੀ ਵੀ ਨਾ ਬਣਾਓ। ਸਾਉਣ ਮਹੀਨੇ ਝਗੜੇ ਤੇ ਵਿਵਾਦਾਂ ਤੋਂ ਦੂਰ ਰਹੋ।


sunita

Content Editor sunita