‘ਸਾਉਣ’ ਮਹੀਨੇ ਸ਼ਿਵ ਦੀ ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਨਹੀਂ ਤਾਂ ਹੋ ਸਕਦੀ ਹੈ ‘ਪੈਸੇ ਦੀ ਘਾਟ’
7/19/2021 1:37:37 PM
ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਚੱਲ ਰਿਹਾ ਸਾਉਣ ਦਾ ਮਹੀਨਾ ਸ਼ਿਵ ਜੀ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਮਹੀਨੇ ਭੋਲੇਨਾਥ ਦੀ ਪੂਜਾ ਕਰਨ ਨਾਲ ਲੋਕਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਮਹੀਨੇ ਸੋਮਵਾਰ ਵਾਲੇ ਦਿਨ ਕਈ ਲੋਕ ਭਗਵਾਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਰੱਖਦੇ ਹਨ। ਇਸ ਦੌਰਾਨ ਵਿਆਹੁਤਾ ਜੋੜੇ ਜੇਕਰ ਮੰਦਰ ’ਚ ਜਾ ਕੇ ਪੂਜਾ ਕਰਨ ਤਾਂ, ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਣਗੇ। ਭਗਵਾਨ ਸ਼ਿਵ ਜੀ ਦੀ ਪੂਜਾ ਅਰਚਨਾ ਵਿੱਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ। ਇਸ ਨਾਲ ਪੈਸੇ ਦੀ ਘਾਟ ਹੋ ਸਕਦੀ ਹੈ। ਹਰੇਕ ਵਿਅਕਤੀ ਨੂੰ ਪੂਜਾ ਵਿੱਚ ਕੁਝ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਸਾਉਣ ਮਹੀਨੇ ਸ਼ਿਵ ਦੀ ਪੂਜਾ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ....
ਨਾਰੀਅਲ ਦਾ ਪਾਣੀ ਕਦੇ ਨਾ ਚੜ੍ਹਾਓ
ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ 'ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਜੇਕਰ ਤੁਹਾਡੇ ‘ਵਿਆਹ’ 'ਚ ਵੀ ਹੋ ਰਹੀ ਹੈ ਦੇਰੀ ਤਾਂ ਕਦੇ ਨਾ ਕਰੋ ਇਹ ਗਲਤੀਆਂ
ਹਰੇ ਰੰਗ ਦੇ ਕੱਪੜੇ ਪਹਿਨ ਕੇ ਕਰੋ ਪੂਜਾ
ਸਾਉਣ ਮਹੀਨੇ ਸ਼ਿਵ ਜੀ ਦੀ ਪੂਜਾ ਕਰਨ ਤੋਂ ਪਹਿਲਾਂ ਕੱਪੜਿਆਂ 'ਤੇ ਵਿਸ਼ੇਸ਼ ਧਿਆਨ ਦਿਓ, ਕਿਉਂਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਦੀ ਪੂਜਾ ਕਰਨ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਹੁੰਦੇ ਹਨ। ਜਿਹੜੇ ਲੋਕ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰਦੇ ਹਨ ਉਨ੍ਹਾਂ 'ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫਲ ਮਿਲ ਪਾਉਂਦਾ ਹੈ।
ਭੁੱਲ ਕੇ ਪੂਜਾ ਦੌਰਾਨ ਨਾ ਪਾਓ ਕਾਲੇ ਕੱਪੜੇ
ਸਾਉਣ ਮਹੀਨੇ ਸੋਮਵਾਰ ਵਾਲੇ ਦਿਨ ਪੂਜਾ ਕਰਦੇ ਸਮੇਂ ਕਦੇ ਵੀ ਕਾਲੇ ਕੱਪੜੇ ਨਾ ਪਾਓ, ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਨੂੰ ਕਾਲਾ ਰੰਗ ਪਸੰਦ ਨਹੀਂ ਹੈ। ਸ਼ਿਵ ਜੀ ਦੀ ਪੂਜਾ ਦੌਰਾਨ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ ਦੌਰਾਨ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਹੀ ਪਾਓ।
ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ
ਭੁੱਲ ਕੇ ਨਾ ਚੜ੍ਹਾਓ ਇਹ ਫੁੱਲ
ਸਾਉਣ ਮਹੀਨੇ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ। ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ 'ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਉੱਥੇ ਹੀ ਭਗਵਾਨ ਸ਼ਿਵ ਦੀ ਪੂਜਾ 'ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
ਧੰਨ 'ਚ ਵਾਧਾ ਕਰਨ ਲਈ ਕਰੋ ਇਹ ਉਪਾਅ
ਸੋਮਵਾਰ ਦੇ ਦਿਨ ਸਭ ਤੋਂ ਪਹਿਲਾਂ ਘਰ ਦੀ ਪੂਜਾ ਵਾਲੀ ਥਾਂ 'ਤੇ 2 ਕਪੂਰ ਅਤੇ ਲੌਂਗ ਲੈ ਕੇ ਬੈਠ ਜਾਓ ਅਤੇ ਦੋਵਾਂ ਕਪੂਰਾਂ ਅਤੇ ਲੌਂਗ ਨੂੰ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ ਦੇ ਸਾਹਮਣੇ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਓਮ ਨਮੋ: ਸ਼ਿਵਾਏ ਮੰਤਰ ਦਾ 21 ਵਾਰ ਜਾਪ ਕਰੋ। ਜਾਪ ਕਰਨ ਤੋਂ ਬਾਅਦ ਆਪਣੀ ਹਥੇਲੀ 'ਚ ਦੋਵਾਂ ਕਪੂਰਾਂ ਵਿਚਕਾਰ ਲੌਂਗ ਰੱਖੋ ਅਤੇ ਮੁੱਠੀ ਬੰਦ ਕਰਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਬੋਲ ਦਿਓ। ਇਸ ਤੋਂ ਬਾਅਦ ਲੌਂਗ ਅਤੇ ਕਪੂਰ ਲੈ ਕੇ ਕਿਸੇ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ 'ਤੇ ਚੜ੍ਹਾਏ ਹੋਏ ਜਲ ਨਾਲ ਕਪੂਰ ਨੂੰ ਸਪਰਸ਼ ਕਰਾਓ। ਸਪਰਸ਼ ਕਰਾਉਣ ਤੋਂ ਬਾਅਦ ਉਸ ਕਪੂਰ ਅਤੇ ਲੌਂਗ ਨੂੰ ਸਾੜ ਦਿਓ। ਇਸ ਤੋਂ ਇਲਾਵਾ ਕਪੂਰ ਨੂੰ ਕਿਸੇ ਤੁਲਸੀ ਦੇ ਪੌਦੇ ਕੋਲ ਵੀ ਸਾੜ ਸਕਦੇ ਹੋ। ਇਸ ਉਪਾਅ ਨੂੰ ਕਰਦੇ ਹੀ ਤੁਹਾਨੂੰ ਜਲਦੀ ਹੀ ਇਸ ਦਾ ਨਤੀਜਾ ਦੇਖਣ ਨੂੰ ਮਿਲ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ- ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ