Sawan Month 2022: ਜਪ, ਤਪ, ਸਾਧਨਾ ਅਤੇ ਸੰਜਮ ਦਾ ਉੱਤਮ ਸਮਾਂ ਹੈ ‘ਸਾਉਣ ਮਹੀਨਾ’
7/18/2022 12:21:31 PM
ਜਲੰਧਰ (ਬਿਊਰੋ) - ਸਾਡੀ ਸਨਾਤਨ ਸੰਸਕ੍ਰਿਤੀ ’ਚ ਸਾਰਾ ਸਾਲ ਕਈ ਤਰ੍ਹਾਂ ਦੇ ਤਿਉਹਾਰ, ਵਰਤ, ਉਪਵਾਸ ਆਦਿ ਮਨਾਏ ਜਾਂਦੇ ਹਨ, ਜੋ ਮਨੁੱਖ ਨੂੰ ਧਾਰਮਿਕ ਰਹੁ-ਰੀਤਾਂ ਨਾਲ ਜੋੜੀ ਰੱਖਣ ਦੀ ਪ੍ਰੇਰਣਾ ਦਿੰਦੇ ਹਨ। ਸਾਉਣ ਮਹੀਨੇ ਦੀ ਸਾਡੇ ਸਨਾਤਨ ਧਰਮ ’ਚ ਅਹਿਮ ਥਾਂ ਹੈ। ਕੁਦਰਤ ਦਾ ਕਣ-ਕਣ ਇਸ ਸਾਉਣ ਮਹੀਨੇ ’ਚ ਸੁੰਦਰਤਾ ਤੇ ਨਵੀਂ ਊਰਜਾ ਨਾਲ ਭਰਪੂਰ ਹੁੰਦਾ ਹੈ। ਪੌਰਾਣਿਕ ਗ੍ਰੰਥਾਂ ’ਚ ਸਾਉਣ ਮਹੀਨੇ ਨੂੰ ਉੱਤਮ ਮਹੀਨਾ ਕਿਹਾ ਗਿਆ ਹੈ। ਮਾਰਕੰਡੇ ਰਿਸ਼ੀ ਨੇ ਇਸ ਮਹੀਨੇ ’ਚ ਲੰਮੀ ਉਮਰ ਲਈ ਘੋਰ ਤਪ ਕਰਕੇ ਸ਼ਿਵ ਜੀ ਦੀ ਕ੍ਰਿਪਾ ਪ੍ਰਾਪਤ ਕੀਤੀ ਸੀ। ਸਾਉਣ ਭਗਵਾਨ ਸ਼ਿਵ ਨੂੰ ਬਹੁਤ ਪ੍ਰਿਯ ਹੈ, ਇਸੇ ਮਹੀਨੇ ’ਚ ਉਹ ਆਪਣੇ ਸਹੁਰੇ ਘਰ ਗਏ, ਜਿਥੇ ਉਨ੍ਹਾਂ ਦਾ ਸਵਾਗਤ ਅਰਘ ਅਤੇ ਜਲਾਭਿਸ਼ੇਕ ਨਾਲ ਕੀਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਅੱਜ ਹੈ ਸਾਵਣ ਦੇ ਮਹੀਨੇ ਦਾ ਪਹਿਲਾ ਵਰਤ, ਮਨੋਕਾਮਨਾਵਾਂ ਪੂਰੀਆਂ ਕਰਨ ਲਈ ਇੰਝ ਕਰੋ ਭਗਵਾਨ ਸ਼ਿਵ ਦੀ ਪੂਜਾ
ਸਮੁੰਦਰ ਮੰਥਨ ਦੀ ਘਟਨਾ ਵੀ ਸਾਉਣ ਮਹੀਨੇ ’ਚ ਹੋਈ ਸੀ, ਜਦੋਂ ਸਮੁੰਦਰ ਮੰਥਨ ’ਚੋਂ ਨਿਕਲੇ ਹਲਾਹਲ ਜ਼ਹਿਰ ਨੂੰ ਭਗਵਾਨ ਸ਼ੰਕਰ ਨੇ ਆਪਣੇ ਕੰਠ ’ਚ ਧਾਰਨ ਕਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਸਾਉਣ ਮਹੀਨੇ ’ਚ ਜਲ ਅਭਿਸ਼ੇਕ ਅਤੇ ਰੁਦਰ ਅਭਿਸ਼ੇਕ ਰਾਹੀਂ ਸ਼ਿਵ ਜੀ ਦੀ ਅਰਾਧਨਾ ਉੱਤਮ ਫਲ ਪ੍ਰਦਾਨ ਕਰਨ ਵਾਲੀ ਕਹੀ ਗਈ ਹੈ। ਸ਼ਿਵ ਪੁਰਾਣ ਅਨੁਸਾਰ ਭਗਵਾਨ ਸ਼ਿਵ ਖੁਦ ਹੀ ਜਲ ਹਨ। ਜੋ ਜਲ ਸਾਰੇ ਪ੍ਰਾਣੀਆਂ ’ਚ ਜੀਵਨ ਸ਼ਕਤੀ ਦਾ ਸੰਚਾਰ ਕਰਦਾ ਹੈ, ਉਹ ਜਲ ਖੁਦ ਉਸ ਪ੍ਰਮਾਤਮਾ ਸ਼ਿਵ ਦਾ ਰੂਪ ਹੈ। ਸਾਉਣ ਮਹੀਨਾ ਸਾਧਨਾ, ਆਹਾਰ, ਆਚਾਰ, ਵਿਚਾਰ ਨਾਲ ਆਤਮਿਕ, ਮਾਨਸਿਕ ਅਤੇ ਸਰੀਰਿਕ ਸ਼ਕਤੀਆਂ ਨੂੰ ਵਧਾਉਣ ਦਾ ਸਮਾਂ ਹੈ, ਜੋ ਮਨ ’ਤੇ ਪਏ ਪਾਪ ਅਤੇ ਨੈਗੇਟਿਵ ਵਿਚਾਰਾਂ ਨੂੰ ਸ਼ਿਵ ਜੀ ਦੀ ਭਗਤੀ ਰਾਹੀਂ ਬਦਲਣ ਦੀ ਊਰਜਾ ਪ੍ਰਦਾਨ ਕਰਦਾ ਹੈ। ਮਨੁੱਖ ਦਾ ਮਨ ਚੰਚਲ ਹੈ। ਕੁਦਰਤ ਦਾ ਪ੍ਰਭਾਵ ਸਾਡੇ ਮਾਨਸਿਕ ਧਰਾਤਲ ’ਤੇ ਪੈਂਦਾ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਾਵਣ ਮਹੀਨੇ ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਮਾੜੇ ਸੰਸਕਾਰ ਅਤੇ ਅਸ਼ੁੱਭ ਸੰਕਲਪ ਸਾਡੀ ਆਤਮਿਕ ਤਰੱਕੀ ’ਚ ਰੁਕਾਵਟ ਪੈਦਾ ਕਰਦੇ ਹਨ। ਇਨ੍ਹਾਂ ਸਾਰਿਆਂ ਤੋਂ ਬਚਣ ਲਈ ਰਿਸ਼ੀਆਂ ਨੇ ਵਰਤ, ਸਾਧਨਾ ਅਤੇ ਸੰਜਮ ਦਾ ਪਾਲਣ ਕਰਨ ਦਾ ਸੰਦੇਸ਼ ਸਾਡੇ ਸ਼ਾਸਤਰਾਂ ’ਚ ਦਿੱਤਾ ਹੈ। ਸਾਉਣ ਮਹੀਨਾ ਸਾਡੇ ਆਤਮਿਕ ਅਤੇ ਮਾਨਸਿਕ ਵਿਕਾਰਾਂ ਨੂੰ ਸ਼ਿਵ ਭਗਤੀ ਦੀ ਸਾਧਨਾ ਨਾਲ ਦੂਰ ਕਰਨ ਦਾ ਸਮਾਂ ਹੈ। ਵੈਦਿਕ ਚਿੰਤਨ ਪ੍ਰੰਪਰਾ ’ਚ ਸਾਉਣ ਮਹੀਨੇ ਦਾ ਸਬੰਧ ਵੇਦ ਸ਼ਾਸਤਰਾਂ ਦੇ ਅਧਿਐਨ, ਸੁਣਨ, ਪੜ੍ਹਣ ਅਤੇ ਉਨ੍ਹਾਂ ਦੇ ਚਿੰਤਨ-ਮਨਨ ਨਾਲ ਹੈ। ਸਾਉਣ ਦਾ ਅਰਥ ਹੈ ਸੁਣਨਾ ਭਾਵ ਪ੍ਰਾਚੀਨ ਕਾਲ ’ਚ ਗ੍ਰਹਿਸਥੀ ਜਨ ਰਿਸ਼ੀ-ਮੁਨੀਆਂ ਦੇ ਮੁੱਖ ਤੋਂ ਇਸ ਸਾਉਣ ਮਹੀਨੇ ’ਚ ਅਧਿਆਤਮ ਦੇ ਗੂੜ੍ਹ ਰਹੱਸਾਂ ਨੂੰ ਸੁਣਿਆ ਕਰਦੇ ਸਨ ਅਤੇ ਖੁਦ ਵੇਦ ਆਦਿ ਗ੍ਰੰਥਾਂ ਦਾ ਸਵੈ-ਅਧਿਐਨ ਕਰਦੇ ਸਨ।
ਇਸੇ ਮਹੀਨੇ ’ਚ ਪ੍ਰਾਚੀਨ ਕਾਲ ’ਚ ਰਿਸ਼ੀ-ਮੁਨੀ ਵੱਡੇ-ਵੱਡੇ ਯੱਗਾਂ ਦਾ ਅਨੁਸ਼ਠਾਨ ਕਰਦੇ ਸਨ। ਰਿਸ਼ੀਆਂ ਨੇ ਸਾਉਣ ਮਹੀਨੇ ਦੀ ਪੁੰਨਿਆ ਨੂੰ ਸਾਉਣ ਦਾ ਤਿਉਹਾਰ ਮਨਾਉਣ ਦਾ ਇਸੇ ਉਦੇਸ਼ ਦੀ ਪੂਰਤੀ ਲਈ ਵਿਧਾਨ ਕੀਤਾ ਸੀ। ਇਸ ਤਰ੍ਹਾਂ ਸਾਉਣ ਮਹੀਨੇ ਸਨਾਤਨੀ ਅਤੇ ਵੈਦਿਕ ਦੋਵੇਂ ਦਿ੍ਰਸ਼ਟੀਆਂ ਤੋਂ ਅਹਿਮ ਹੈ। ਵੈਦਿਕ ਰਿਸ਼ੀਆਂ ਨੇ ਇਸ ਮਹੀਨੇ ਨੂੰ ਜਪ, ਤਪ, ਸਾਧਨਾ, ਸੰਜਮ ਦਾ ਉੱਤਮ ਸਮਾਂ ਮੰਨਿਆ ਹੈ। ਸਾਉਣ ਮਹੀਨੇ ਮਨੁੱਖ ਨੂੰ ਜ਼ਿੰਦਗੀ ’ਚ ਹਮੇਸ਼ਾ ਕਲਿਆਣ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਈਸ਼ਵਰ ਭਗਤੀ ਅਤੇ ਉਪਾਸਨਾ ਮਨੁੱਖ ਨੂੰ ‘ਸਤਿਅਮ ਸ਼ਿਵਮ ਸੁੰਦਰਮ’ ਦੇ ਮਾਰਗ ’ਤੇ ਲੈ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਇਨ੍ਹਾਂ ਪੰਜ ਰਾਸ਼ੀਆਂ 'ਤੇ ਮਿਹਰਬਾਨ ਹੋਵੇਗੀ ਮਾਂ ਲਕਸ਼ਮੀ, ਸਾਉਣ ਦੇ ਮਹੀਨੇ ਬਣੀ ਰਹੇਗੀ ਕਿਰਪਾ
ਸ਼ਿਵ ਦਾ ਅਰਥ ਹੈ ਕਲਿਆਣ, ਇਸ ਲਈ ਸਾਉਣ ਮਹੀਨੇ ’ਚ ਕੀਤੀ ਗਈ ਸਾਧਨਾ, ਸੰਜਮ ਨਾਲ ਮਨੁੱਖ ਆਪਣੀ ਜ਼ਿੰਦਗੀ ’ਚ ਸਤਿਆਚਰਨ ਦੇ ਪਾਲਣ ਨਾਲ ਆਤਮਿਕ ਕਲਿਆਣ ਨੂੰ ਪ੍ਰਾਪਤ ਕਰਦਾ ਹੈ। ਇਹ ਮਹੀਨਾ ਅਧਿਆਤਮਿਕ ਵੈਦਿਕ ਯੱਗ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਦੈਵਿਕ, ਦੈਹਿਕ ਅਤੇ ਭੌਤਿਕ ਕਸ਼ਟਾਂ ਨੂੰ ਦੂਰ ਕਰਦਾ ਹੈ। ਇਹ ਮਹੀਨੇ ਅਧਿਆਤਮਿਕ ਸ਼ਕਤੀਆਂ ਨੂੰ ਸ਼ੁੱਧ ਕਰਕੇ ਸ਼ਿਵਤਵ ਦੇ ਆਲੌਕਿਕ ਮਾਰਗ ’ਤੇ ਵਧਣ ਅਤੇ ਆਪਣੇ ਜ਼ਿੰਦਗੀ ’ਚ ਸ਼ਿਵਤਵ ਨੂੰ ਗ੍ਰਹਿਣ ਕਰਨ ਦਾ ਪੁੰਨ ਸਮਾਂ ਹੈ।
ਆਚਾਰੀਆ ਦੀਪ ਚੰਦ ਭਾਰਦਵਾਜ