ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ, ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ

7/25/2022 10:37:50 AM

ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਸਾਵਣ ਦਾ ਮਹੀਨਾ ਮਹਾਦੇਵ ਨੂੰ ਸਮਰਪਿਤ ਹੁੰਦਾ ਹੈ। ਸ਼ਿਵ ਭਗਤਾਂ ਦੇ ਲਈ ਇਹ ਮਹੀਨਾ ਕਾਫ਼ੀ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ’ਚ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਖ਼ਾਸ ਰਿਵਾਜ ਹੁੰਦਾ ਹੈ। ਸਾਉਣ ਦਾ ਮਹੀਨਾ ਇਸ ਸਾਲ 14 ਜੁਲਾਈ ਨੂੰ ਸ਼ੁਰੂ ਹੋਇਆ ਹੈ, ਜੋ 12 ਅਗਸਤ ਤੱਕ ਰਹੇਗਾ। ਹਿੰਦੂ ਮਾਨਤਾ ਅਨੁਸਾਰ ਸਾਉਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਕਾਫੀ ਪਿਆਰਾ ਹੁੰਦਾ ਹੈ, ਕਿਉਂਕਿ ਸੋਮਵਾਰ ਦਾ ਦਿਨ ਵੀ ਭਗਵਾਨ ਸ਼ਿਵ ਦੀ ਅਰਾਧਨਾ ਦੇ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਕਾਰਨ ਸਾਉਣ ਮਹੀਨੇ ’ਚ ਸੋਮਵਾਰ ਦਾ ਮਹੱਤਵ ਵਧ ਜਾਂਦਾ ਹੈ। 

ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ

ਦੁੱਧ
ਸੰਤਾਨ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਲੋਕ ਜੇਕਰ ਸਾਉਣ ਦੇ ਸੋਮਵਾਰ ਵਰਤ ਦੇ ਦਿਨ ਦੁੱਧ ਨਾਲ ਭੋਲੇਨਾਥ ਦਾ ਅਭਿਸ਼ੇਕ ਕਰਦੇ ਹਨ ਤਾਂ ਕਾਫੀ ਲਾਭ ਮਿਲਦਾ ਹੈ |

ਦਹੀਂ
ਜੇਕਰ ਤੁਹਾਡੇ ਕਿਸੇ ਕੰਮ ’ਚ ਰੁਕਾਵਟ ਆ ਰਹੀ ਹੈ ਤਾਂ ਭਗਵਾਨ ਸ਼ਿਵ ਦਾ ਅਭਿਸ਼ੇਕ ਦਹੀਂ ਨਾਲ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

ਸ਼ਹਿਦ
ਭਗਵਾਨ ਸ਼ਿਵ ਦਾ ਅਭਿਸ਼ੇਕ ਸ਼ਹਿਦ ਨਾਲ ਕਰਨ ਨਾਲ ਲੋਕਾਂ ਦਾ ਸਮਾਜ ’ਚ ਮਾਨ ਸਨਮਾਨ ਵਧਦਾ ਹੈ। ਇਸ ਨਾਲ ਬਾਣੀ ਦੋਸ਼ ਵੀ ਦੂਰ ਹੋ ਜਾਂਦੇ ਹਨ ਅਤੇ ਸੁਭਾਅ ’ਚ ਨਰਮੀ ਆਉਂਦੀ ਹੈ। 

ਇਤਰ
ਜਿਨ੍ਹਾਂ ਲੋਕਾਂ ਨੂੰ ਮਾਨਸਿਕ ਤਣਾਅ ਰਹਿੰਦਾ ਹੈ ਜਾਂ ਨੀਂਦ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਭਗਵਾਨ ਸ਼ਿਵ ਦਾ ਅਭਿਸ਼ੇਕ ਇਤਰ ਨਾਲ ਕਰਨਾ ਚਾਹੀਦਾ ਹੈ।

ਘਿਓ
ਭਗਵਾਨ ਸ਼ਿਵ ਦਾ ਅਭਿਸ਼ੇਕ ਜੇਕਰ ਘਿਓ ਨਾਲ ਕੀਤਾ ਜਾਵੇ ਤਾਂ ਅਜਿਹੇ ਲੋਕਾਂ ਦੀ ਸਿਹਤ ਚੰਗੀ ਹੁੰਦੀ ਹੈ। ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਨਾਲ ਪੀੜਤ ਹੈ ਤਾਂ ਉਸਨੂੰ ਭਗਵਾਨ ਸ਼ਿਵ ਦਾ ਅਭਿਸ਼ੇਕ ਘਿਓ ਨਾਲ ਜ਼ਰੂਰ ਕਰਨਾ ਚਾਹੀਦਾ ਹੈ।

ਗੰਗਾ ਜਲ
ਭਗਵਾਨ ਸ਼ਿਵ ਦਾ ਅਭਿਸ਼ੇਕ ਗੰਗਾਜਲ ਨਾਲ ਕਰਨਾ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਲੋਕਾਂ ਦਾ ਘਰ ਸੁੱਖ ਅਤੇ ਸਮਰਿੱਧੀ ਨਾਲ ਭਰ ਜਾਂਦਾ ਹੈ।

ਸ਼ੁੱਧ ਜਲ
ਜੇਕਰ ਕੋਈ ਵਿਅਕਤੀ ਸ਼ੁੱਧ ਜਲ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦਾ ਹੈ ਤਾਂ ਉਸਨੂੰ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਹੋਰ ਸਮੱਸਿਆਵਾਂ ਤੋਂ ਵੀ ਨਿਜਾਤ ਮਿਲਦੀ ਹੈ।

ਗੰਨੇ ਦਾ ਰਸ
ਜੇਕਰ ਕੋਈ ਵਿਅਕਤੀ ਭਗਵਾਨ ਸ਼ਿਵ ਦਾ ਅਭਿਸ਼ੇਕ ਗੰਨੇ ਦੇ ਰਸ ਨਾਲ ਕਰਦਾ ਹੈ ਤਾਂ ਉਸਨੂੰ ਆਰਥਿਕ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


rajwinder kaur

Content Editor rajwinder kaur