ਸਾਵਧਾਨ! ਸ਼ਨੀ ਦਾ ਰੇਵਤੀ ਨਕਸ਼ਤਰ ''ਚ ਪ੍ਰਵੇਸ਼, ਅਕਤੂਬਰ ਤੱਕ ਇਨ੍ਹਾਂ 3 ਰਾਸ਼ੀਆਂ ''ਤੇ ਰਹੇਗੀ ਸ਼ਨੀ ਦੀ ਟੇਢੀ ਨਜ਼ਰ

5/12/2026 6:01:18 AM

ਨਵੀਂ ਦਿੱਲੀ : ਨਿਆਂ ਦੇ ਦੇਵਤਾ ਸ਼ਨੀ ਦੇਵ 17 ਮਈ 2026 ਨੂੰ ਬੁੱਧ ਦੇ ਸਵਾਮੀ ਵਾਲੇ ਰੇਵਤੀ ਨਕਸ਼ਤਰ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਸ਼ਨੀ ਦੇਵ 9 ਅਕਤੂਬਰ ਤੱਕ ਇਸੇ ਨਕਸ਼ਤਰ ਵਿੱਚ ਰਹਿਣਗੇ। ਜੋਤਿਸ਼ ਸ਼ਾਸਤਰੀਆਂ ਅਨੁਸਾਰ, ਸ਼ਨੀ ਦਾ ਇਹ ਨਕਸ਼ਤਰ ਪਰਿਵਰਤਨ ਤਿੰਨ ਖ਼ਾਸ ਰਾਸ਼ੀਆਂ ਲਈ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਫ਼ਜ਼ੂਲ ਖ਼ਰਚੇ ਅਤੇ ਮਾਨਸਿਕ ਚਿੜਚਿੜੇਪਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵਾਂਗ Online ਲਾਓ ਕਲਾਸਾਂ...', ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਕੂਲਾਂ ਨੂੰ ਅਪੀਲ 

ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਪ੍ਰਭਾਵ

ਮਿਥੁਨ ਰਾਸ਼ੀ : ਇਸ ਰਾਸ਼ੀ ਦੇ ਲੋਕਾਂ ਲਈ ਕੰਮਕਾਜ ਵਿੱਚ ਦਬਾਅ ਵਧੇਗਾ। ਪੇਸ਼ੇਵਰ ਜੀਵਨ ਵਿੱਚ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਸਕਦਾ ਹੈ ਅਤੇ ਜ਼ਿੰਮੇਵਾਰੀਆਂ ਵਧਣ ਕਾਰਨ ਮਾਨਸਿਕ ਤਣਾਅ ਪੈਦਾ ਹੋ ਸਕਦਾ ਹੈ। ਜ਼ਮੀਨ-ਜਾਇਦਾਦ ਦੇ ਮਾਮਲਿਆਂ ਵਿੱਚ ਵੀ ਨੁਕਸਾਨ ਦੀ ਸੰਭਾਵਨਾ ਹੈ। 
ਸਿੰਘ ਰਾਸ਼ੀ : ਇਸ ਰਾਸ਼ੀ 'ਤੇ ਸ਼ਨੀ ਦੀ ਢਈਆ ਚੱਲ ਰਹੀ ਹੈ। ਅਚਾਨਕ ਖ਼ਰਚੇ ਵਧਣ ਨਾਲ ਬਜਟ ਵਿਗੜ ਸਕਦਾ ਹੈ, ਇਸ ਲਈ ਨਿਵੇਸ਼ ਕਰਨ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ। ਕਾਰਜ ਖੇਤਰ ਵਿੱਚ ਸਥਿਤੀ ਆਮ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। 
ਧਨੁ ਰਾਸ਼ੀ : ਧਨੁ ਰਾਸ਼ੀ ਵਾਲਿਆਂ 'ਤੇ ਵੀ ਸ਼ਨੀ ਦੀ ਢਈਆ ਦਾ ਪ੍ਰਭਾਵ ਹੈ, ਜਿਸ ਕਾਰਨ ਮਾਨਸਿਕ ਦਬਾਅ ਬਣਿਆ ਰਹੇਗਾ। ਕੰਮ ਦੇ ਸਿਲਸਿਲੇ ਵਿੱਚ ਲਏ ਗਏ ਕੁਝ ਫ਼ੈਸਲੇ ਉਲਟ ਪੈ ਸਕਦੇ ਹਨ, ਇਸ ਲਈ ਜਲਦਬਾਜ਼ੀ ਵਿੱਚ ਪ੍ਰਤੀਕਿਰਿਆ ਦੇਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਤੋਂ ਪਹਿਲਾਂ ਹੋਈ ਮੌਕ ਡ੍ਰਿੱਲ, ਪ੍ਰਬੰਧਾਂ ਦੀ ਕੀਤੀ ਗਈ ਪਰਖ 

ਬਚਾਅ ਦੇ ਉਪਾਅ

ਜੋਤਿਸ਼ ਸ਼ਾਸਤਰੀਆਂ ਨੇ ਸਲਾਹ ਦਿੱਤੀ ਹੈ ਕਿ ਸ਼ਨੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਹਰ ਸ਼ਨੀਵਾਰ ਨੂੰ ਪਿੱਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ 'ॐ शं शनैश्चराय नमः' ਮੰਤਰ ਦਾ ਜਾਪ ਕਰੋ ਅਤੇ ਸ਼ਨੀ ਨਾਲ ਸਬੰਧਤ ਚੀਜ਼ਾਂ ਦਾ ਦਾਨ ਕਰੋ। ਬੁੱਧ ਦੇਵ ਦੀ ਕਿਰਪਾ ਲਈ ਬੁੱਧਵਾਰ ਨੂੰ ਹਰੀਆਂ ਚੀਜ਼ਾਂ ਦਾ ਦਾਨ ਕਰਨਾ ਅਤੇ ਭਗਵਾਨ ਗਣੇਸ਼ ਨੂੰ ਦੂਰਵਾ ਘਾਹ ਤੇ ਲੱਡੂ ਚੜ੍ਹਾਉਣਾ ਲਾਭਕਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor Sandeep Kumar