ਸ਼ਨੀਵਾਰ ਨੂੰ ਪੂਜਾ ਕਰਦੇ ਸਮੇਂ ਰੱਖੋ ਕੁਝ ਗੱਲਾਂ ਦਾ ਖ਼ਾਸ ਧਿਆਨ, ਸਾਰੀਆਂ ਪਰੇਸ਼ਾਨੀਆਂ ਤੋਂ ਮਿਲੇਗੀ ਮੁਕਤੀ

4/23/2022 10:48:09 AM

ਜਲੰਧਰ (ਬਿਊਰੋ) - ਸ਼ਨੀ ਦੇਵਤਾ ਨੂੰ ਨਿਆ ਕਰਨ ਵਾਲਾ ਦੇਵਤਾ ਕਿਹਾ ਗਿਆ ਹੈ, ਕਿਉਂਕਿ ਉਹ ਵਿਅਕਤੀ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਦਿੰਦੇ ਹਨ। ਜੋਤਿਸ਼ ਅਨੁਸਾਰ ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿਚ ਸ਼ਨੀ ਠੀਕ ਹਾਲਤ ਵਿਚ ਨਹੀਂ ਹੁੰਦਾ, ਉਨ੍ਹਾਂ ਦੀ ਕਿਸਮਤ ਕਦੇ ਉਨ੍ਹਾਂ ਦਾ ਸਾਥ ਨਹੀਂ ਦਿੰਦੀ। ਉਨ੍ਹਾਂ ਨੂੰ ਹਰ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਧਨ ਸਬੰਧੀ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਕੁੰਡਲੀ ਵਿਚ ਵੀ ਸ਼ਨੀ ਦੀ ਹਾਲਤ ਬੁਰੀ ਚੱਲ ਰਹੀ ਹੈ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਕਰ ਕੇ ਸ਼ਨੀਦੇਵ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਸ਼ਨੀ ਦੀ ਭਗਤੀ ਸਰੀਰਕ, ਪਰਿਵਾਰਿਕ, ਸਮਾਜਿਕ, ਮਾਨਸਿਕ, ਆਰਥਿਕ, ਪ੍ਰਸ਼ਾਸਨਿਕ ਸਮੱਸਿਆਵਾਂ ਦੂਰ ਕਰਦੀ ਹੈ।  

ਸ਼ਨੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ :-

. ਸੂਰਜ ਚੜ੍ਹਣ ਤੋਂ ਪਹਿਲਾਂ ਤੇ ਸੂਰਜ ਡੁੱਬਣ ਦੇ ਬਾਅਦ ਕੀਤੀ ਗਈ ਪੂਜਾ ਲਾਭ ਦਿੰਦੀ ਹੈ।
. ਸ਼ਾਂਤ ਮਨ ਨਾਲ ਸ਼ਨੀ ਦੇਵ ਦੀ ਪੂਜਾ ਕਰੋ।
. ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਲੋਹੇ ਦੀ ਵਸਤੂਆਂ ਸ਼ਨੀ ਦੇਵ ਨੂੰ ਅਰਪਿਤ ਕਰਨ ਨਾਲ ਉਹ ਖੁਸ਼ ਹੁੰਦੇ ਹਨ।
. ਧਿਆਨ ਰੱਖੋ ਜਦੋਂ ਸ਼ਨੀ ਦੇਵ 'ਤੇ ਤੇਲ ਚੜ੍ਹਾਓ ਤਾਂ ਉਹ ਇੱਧਰ-ਉੱਧਰ ਨਾ ਡਿੱਗੇ।
. ਸ਼ਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਆਪਣਾ ਮੂੰਹ ਪੱਛਮ ਦਿਸ਼ਾ 'ਚ ਰੱਖੋ।
. ਲਾਲ ਕੱਪੜੇ, ਫਲ-ਫੁੱਲ ਸ਼ਨੀ ਨੂੰ ਨਹੀਂ ਚੜ੍ਹਾਉਣ ਚਾਹੀਦੇ। ਨੀਲੇ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁੱਭ ਹੁੰਦਾ ਹੈ।
. ਸ਼ਨੀ ਦੇਵ ਦੀ ਮੂਰਤੀ ਦੇ ਦਰਸ਼ਨ ਸਾਹਮਣੇ ਤੋਂ ਨਹੀਂ, ਸਾਈਡ ਤੋਂ ਕਰੋ।
. ਸ਼ਨੀ ਦੇਵ ਦੇ ਉਸ ਮੰਦਰ 'ਚ ਜਾਓ ਜਿੱਥੇ ਉਹ ਸ਼ਿਲਾ ਦੇ ਰੂਪ 'ਚ ਬਿਰਾਜਮਾਨ ਹੋਣ।
. ਸ਼ਨੀਵਾਰ ਦੇ ਦਿਨ ਸਿਰਫ ਸਾਤਵਿਕ ਆਹਾਰ ਲੈਣਾ ਚਾਹੀਦਾ ਹੈ।
. ਸ਼ਨੀ ਦੇਵ ਦੀ ਪੂਜਾ ਪਿੱਪਲ ਦੇ ਰੁੱਖ ਦੇ ਹੇਠਾਂ ਬੈਠ ਕੇ ਕਰਨਾ ਸ਼ੁੱਭ ਹੁੰਦਾ ਹੈ।


rajwinder kaur

Content Editor rajwinder kaur