ਸਰਵਾਰਥਸਿੱਧੀ ਯੋਗ 'ਚ ਦੇਵਉਠਨੀ ਇਕਾਦਸ਼ੀ, ਨਿੰਦਰਾ ਤੋਂ ਜਾਗਣਗੇ ਭਗਵਾਨ ਵਿਸ਼ਨੂੰ ਜੀ
11/5/2024 2:08:18 PM
ਵੈੱਬ ਡੈਸਕ- ਸਰਵਾਰਥਸਿੱਧੀ ਯੋਗ 'ਚ ਦੇਵਉਠਨੀ ਇਕਾਦਸ਼ੀ 12 ਨਵੰਬਰ ਨੂੰ ਮਨਾਈ ਜਾਵੇਗੀ। ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਇਸ ਸੰਸਾਰ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਦੇ ਯੋਗ ਨਿੰਦਰਾ ਤੋਂ ਜਾਗਣ ਦੇ ਨਾਲ ਹੀ ਮਾਂਗਲਿਕ ਕਾਰਜ ਸ਼ੁਰੂ ਹੋ ਜਾਣਗੇ ਅਤੇ ਵਿਆਹ ਦੀਆਂ ਸ਼ਹਿਨਾਈਆਂ ਵੱਜਣ ਲੱਗਣਗੀਆਂ।
ਜੋਤਸ਼ੀ ਮੁਤਾਬਕ ਦੇਵਉਠਨੀ ਇਕਾਦਸ਼ੀ ਦੇ ਦਿਨ ਚਤੁਰਮਾਸ ਦੀ ਸਮਾਪਤੀ ਹੁੰਦੀ ਹੈ। ਇਸ ਤੋਂ ਬਾਅਦ ਤੋਂ ਸਾਰੇ ਮਾਂਗਲਿਕ ਅਤੇ ਸ਼ੁੱਭ ਕਾਰਜ ਸ਼ੁਰੂ ਹੋ ਜਾਂਦੇ ਹਨ। ਇਸ ਦਿਨ ਵਰਤ ਰੱਖਣ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ। ਭਗਵਾਨ ਨਾਰਾਇਣ ਵੀ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਇਹ ਵੀ ਪੜ੍ਹੋ- 'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
ਦੇਵਉਠਨੀ ਇਕਾਦਸ਼ੀ 'ਤੇ ਸ਼ੁੱਭ ਯੋਗ
ਦੇਵਉਠਨੀ ਇਕਾਦਸ਼ੀ ਨੂੰ ਸ਼ਾਮ 7.10 ਵਜੇ ਤੱਕ ਹਰਸ਼ਨ ਯੋਗ ਦਾ ਨਿਰਮਾਣ ਹੋ ਰਿਹਾ ਹੈ। ਇਸ ਦਿਨ ਸਰਵਾਰਥਸਿੱਧੀ ਯੋਗ ਦਾ ਨਿਰਮਾਣ ਸਵੇਰੇ 7.52 ਵਜੇ ਤੋਂ ਹੋ ਰਿਹਾ ਹੈ ਅਤੇ 13 ਨਵੰਬਰ ਨੂੰ ਸਵੇਰੇ 5.40 ਵਜੇ ਸਮਾਪਤ ਹੋ ਰਿਹਾ ਹੈ। ਨਾਲ ਹੀ ਰਵੀ ਯੋਗ ਦਾ ਸੰਯੋਗ ਦੇਵਉਠਨੀ ਇਕਾਦਸ਼ੀ 'ਤੇ ਬਣ ਰਿਹਾ ਹੈ।
ਦੇਵਉਠਨੀ ਇਕਾਦਸ਼ੀ ਦਾ ਸ਼ੁੱਭ ਮਹੂਰਤ
ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ 11 ਨਵੰਬਰ ਨੂੰ ਸ਼ਾਮ 6.46 ਵਜੇ ਸ਼ੁਰੂ ਹੋਵੇਗੀ ਅਤੇ 12 ਨਵੰਬਰ ਨੂੰ ਸ਼ਾਮ 4.04 ਵਜੇ ਸਮਾਪਤ ਹੋਵੇਗੀ। ਇਸ ਤਰ੍ਹਾਂ 12 ਨਵੰਬਰ ਨੂੰ ਦੇਵਉਠਨੀ ਇਕਾਦਸ਼ੀ ਵਰਤ ਰੱਖਿਆ ਜਾਵੇਗਾ।
ਇਕਾਦਸ਼ੀ ਪਾਰਣ ਦਾ ਸਮਾਂ ਸਵੇਰੇ 6.42 ਤੋਂ 8.51 ਤੱਕ ਹੋਵੇਗਾ। ਇਕਾਦਸ਼ੀ ਦਾ ਪਾਰਣ ਦ੍ਵਾਦਸ਼ੀ ਤਿਥੀ ਦੇ ਅੰਦਰ ਹੀ ਕੀਤਾ ਜਾਂਦਾ ਹੈ। ਦ੍ਵਾਦਸ਼ੀ ਤਿਥੀ ਦੀ ਸਮਾਪਤੀ ਦੁਪਹਿਰ 1:01 ਵਜੇ ਹੋਵੇਗੀ। ਇਕਾਦਸ਼ੀ ਦੇ ਅਗਲੇ ਦਿਨ ਦ੍ਵਾਦਸ਼ੀ ਨੂੰ ਤੁਲਸੀ ਵਿਆਹ ਹੈ।
ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਨਵੰਬਰ ਮਹੀਨੇ ਦੇ ਸ਼ੁੱਭ ਮਹੂਰਤ
ਹਿੰਦੂ ਕੈਲੰਡਰ ਅਨੁਸਾਰ 12, 13, 16, 17, 18, 22, 23, 25, 26, 28 ਅਤੇ 29 ਨਵੰਬਰ ਦੀਆਂ ਤਾਰੀਖਾਂ ਵਿਆਹ ਲਈ ਸ਼ੁੱਭ ਰਹਿਣਗੀਆਂ।
ਇਹ ਵੀ ਪੜ੍ਹੋ- 'Brain Stroke' ਤੋਂ ਖੁਦ ਨੂੰ ਬਚਾਉਣ ਲਈ ਅਪਣਾਓ ਇਹ ਨਵੀਂ Guidelines
ਦਸੰਬਰ ਵਿੱਚ ਵਿਆਹ ਲਈ ਸ਼ੁੱਭ ਮਹੂਰਤ
2, 3, 4, 5, 9, 10, 11, 13, 14, 15, ਦਸੰਬਰ ਦੀਆਂ ਤਾਰੀਖਾਂ ਵਿਆਹ ਲਈ ਸ਼ੁਭ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ